ਰੇਨ ਕੋਟ ਪਾ ਕੇ ਨਹਾਉਣ ਦੀ ਕਲਾ ਜਾਣਦੇ ਹਨ ਡਾ. ਸਾਹਿਬ

ਪੀਐੱਮ ਮੋਦੀ ਨੇ ਮਨਮੋਹਨ ਸਿੰਘ ‘ਤੇ ਵਿੰਨ੍ਹਿਆ ਨਿਸ਼ਾਨਾ
ਏਜੰਸੀ
ਨਵੀਂ ਦਿੱਲੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ‘ਚ ਰਾਸ਼ਟਰਪਤੀ  ਦੇ ਭਾਸ਼ਣ ‘ਤੇ ਧੰਨਵਾਦ ਮਤੇ ‘ਤੇ ਭਾਸ਼ਣ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ‘ਤੇ ਨਿਸ਼ਾਨਾ ਵਿੰਨ੍ਹਿਆ
ਮੋਦੀ ਨੇ ਕਿਹਾ ਕਿ ਬਾਥਰੂਮ ‘ਚ ਰੇਨਕੋਟ ਪਹਿਨ ਕੇ ਨਹਾਉਣ ਦੀ ਕਲਾ ਤਾਂ ਸਿਰਫ਼ ਡਾਕਟਰ ਸਾਹਿਬ ਕੋਲ ਸੀ ਇਸ ‘ਤੇ ਰਾਜ ਸਭਾ ‘ਚ ਕਾਫ਼ੀ ਰੌਲਾ ਪਿਆ ਪੀਐੱਮ ਮੋਦੀ ਦੇ ਬਿਆਨ ਨੂੰ ਸ਼ਰਮਨਾਕ ਦੱਸਦਿਆਂ ਕਾਂਗਰਸ ਸਾਂਸਦਾਂ ਨੇ ਸਦਨ ਤੋਂ ਵਾਕਆਊਟ ਕੀਤਾ ਦਰਅਸਲ, ਮੋਦੀ ਕਾਂਗਰਸ ਦੇ ਕਾਰਜਕਾਲ ‘ਚ ਹੋਏ ਘਪਲਿਆਂ ਦਾ ਜ਼ਿਕਰ ਕਰਦਿਆਂ ਇਸ ਗੱਲ ‘ਤੇ ਆਏ ਉਨ੍ਹਾਂ ਕਿਹਾ ਕਿ ਮਨਮੋਹਨ ਸਿੰਘ ਦੇ ਕਾਰਜਕਾਲ ‘ਚ ਇੰਨੇ ਘਪਲੇ ਹੋਏ ਫਿਰ ਵੀ ਉਨ੍ਹਾਂ ‘ਤੇ ਕੋਈ ਦਾਗ ਨਹੀਂ ਲੱਗਿਆ ਉਨ੍ਹਾਂ ਇਹ ਵੀ ਕਿਹਾ ਕਿ ਮਨਮੋਹਨ ਸਿੰਘ 30-35 ਸਾਲ ਤੱਕ ਦੇਸ਼ ਦੇ ਵੱਡੇ ਆਰਥਿਕ ਫੈਸਲੇ ਲੈਣ ਵਾਲੇ ਲੋਕਾਂ ਦੇ  ਸਮੂਹ ‘ਚ ਬਣੇ ਰਹੇ ਸਨ ਮੋਦੀ ਦੇ ਇਸ ਬਿਆਨ ਤੋਂ ਬਾਅਦ ਰਾਜ ਸਭਾ ‘ਚ ਰੌਲਾ ਪੈ ਗਿਆ ਇਸ ‘ਤੇ ਕਾਂਗਰਸ ਦੇ ਸਾਂਸਦਾਂ ਨੇ ਵਾਕਆਊਟ ਕੀਤਾ ਮੋਦੀ ਵੱਲੋਂ ਕੀਤੇ ਗਏ ਹਮਲੇ ‘ਤੇ ਜਦੋਂ ਮਨਮੋਹਨ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਕੁਝ ਨਹੀਂ ਕਹਿਣਾ ਚਾਹੁੰਦੇ
ਮੋਦੀ ਨੇ ਇੰਦਰਾ ਗਾਂਧੀ ‘ਤੇ ਵੀ ਨਿਸ਼ਾਨਾ ਵਿੰਨ੍ਹਿਆ ਉਨ੍ਹਾਂ ਕਿਹਾ ਕਿ ਸਾਬਕਾ ਬਿਊਰੋਕ੍ਰੇਟ ਮਾਧਵ ਗੋਡਬੋਲੇ ਨੇ ਆਪਣੀ ਕਿਤਾਬ ‘ਚ ਜ਼ਿਕਰ ਕੀਤਾ ਹੈ ਕਿ 1971 ‘ਚ ਇੰਦਰਾ ਗਾਂਧੀ ਨੂੰ ਨੋਟਬੰਦੀ ਕਰਨ ਦੀ ਸਲਾਹ ਦਿੱਤੀ ਗਈ ਸੀ ਪਰ ਉਨ੍ਹਾਂ ਆਈਡੀਆ ਰਿਜੈਕਟ ਕਰ ਦਿੱਤਾ ਸੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਤੇ ਕਾਲੇ ਧਨ ਦੇ ਖਿਲਾਫ਼ ਲੜਾਈ ਸਿਆਸੀ ਲੜਾਈ ਨਹੀਂ ਹੈ ਗਰੀਬ ਦਾ ਹਿੱਤ ਖੋਹ ਲਿਆ ਜਾਂਦਾ ਹੈ ਤੇ ਦਰਮਿਆਨੇ ਵਰਗ ਦਾ ਸੋਸ਼ਣ ਹੁੰਦਾ ਹੈ ਅਸੀਂ ਕਦੋਂ ਤੱਕ ਇਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਗੁਜ਼ਾਰਾ ਕਰਾਂਗੇ ਮੋਦੀ ਨੇ ਕਿਹਾ ਕਿ ਬੈਂਕ ਲੁੱਟਣ ਤੋਂ ਬਾਅਦ ਜੋ ਅੱਤਵਾਦੀ ਮਾਰੇ ਗਏ ਉਨ੍ਹਾਂ ਕੋਲ ਨਵੇਂ ਨੋਟ ਮਿਲੇ ਇਸ ‘ਤੇ ਨੋਟਬੰਦੀ ਨੂੰ ਦੋਸ਼ ਦੇਣਾ ਠੀਕ ਨਹੀਂ ਹੈ ਇੰਦਰਾ ਗਾਂਧੀ ਸਮੇਂ ‘ਚ ਕਮੇਟੀ ਨੇ ਨੋਟਬੰਦੀ ਸਬੰਧੀ ਦੱਸਿਆ ਸੀ ਵਾਂਚੂ ਕਮੇਟੀ ਨੇ ਜਦੋਂ ਨੋਟਬੰਦੀ ਲਈ ਰਿਪੋਰਟ ਦਿੱਤੀ ਸੀ, ਉਦੋਂ ਓਨੀਆਂ ਸਮੱਸਿਆਵਾਂ ਨਹੀਂ ਸਨ ਉੁਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ‘ਚ ਸਭ ਤੋਂ ਜ਼ਿਆਦਾ ਮਾਓਵਾਦੀਆਂ ਨੇ ਸਮਰਪਣ ਕੀਤਾ ਹੈ 30-40 ਦਿਨਾਂ ‘ਚ 700 ਮਾਓਵਾਦੀਆਂ ਨੇ ਸਰੇਂਦਰ ਕੀਤਾ ਦੁਸ਼ਮਣ ਦੇਸ਼ ‘ਚ ਜਾਲੀ ਨੋਟ ਦਾ ਕਾਰੋਬਾਰ ਕਰਨ ਵਾਲੇ ਨੂੰ ਖੁਦਕੁਸ਼ੀ ਕਰਨੀ ਪਈ ਪੀਐੱਮ ਮੋਦੀ ਨੇ ਕਿਹਾ ਕਿ ਜਦੋਂ ਇੰਨੀ ਜ਼ਿਆਦਾ ਕਰੰਸੀ ਬੈਂਕਾਂ ਕੋਲ ਆਈ ਤਾਂ ਕਰਜ਼ ਦੇਣ ਦੀ ਤਾਕਤ ਵਧੀ ਤੇ ਵਿਆਜ਼ ਦਰਾਂ ਘੱਟ ਹੋਈਆਂ