ਰੈਲੀ ‘ਚ ਅਰਵਿੰਦ ਕੇਜਰੀਵਾਲ ‘ਤੇ ਨੌਜਵਾਨ ਨੇ ਸੁੱਟਿਆ ਜੁੱਤਾ

ਏਜੰਸੀ ਰੋਹਤਕ,
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ‘ਤੇ ਤਿਜੋਰੀ ਤੋਡ-ਭਾਂਡਾ ਫੋੜ ਰੈਲੀ ਦੌਰਾਨ ਜੁੱਤਾ ਸੁੱਟਿਆ ਗਿਆ ਜੁੱਤਾ ਮੰਚ ਕੋਲ ਜਾ ਡਿੱਗਿਆ ਤੇ ਉਸੇ ਸਮੇਂ ਕਾਰਜਕਰਤਾਵਾਂ ਨੇ ਨੌਜਵਾਨ ਨੂੰ ਦਬੋਚ ਲਿਆ ਬਾਅਦ ‘ਚ ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਨੌਜਵਾਨ ਚਰਖੀਦਾਦਰੀ ਨਿਵਾਸੀ ਵਿਕਾਸ ਉਰਫ ਟਿੰਕੂ ਹੈ ਦੱਸਿਆ ਜਾ ਰਿਹਾ ਹੈ ਕਿ ਵਿਕਾਸ ਨੇ ਐਸਵਾਈਐਲ ਨੂੰ ਲੈ ਕੇ ਕੇਜਰੀਵਾਲ ਵੱਲੋਂ
ਪੰਜਾਬ ‘ਚ ਦਿੱਤੇ ਬਿਆਨ ਤੋਂ ਖਫ਼ਾ ਸੀ ਜਾਣਕਾਰੀ ਅਨੁਸਾਰ, ਸੈਕਟਰ 6 ਮੈਦਾਨ ‘ਚ ਤਿਜੋਰੀ ਤੋੜ-ਭਾਂਡਾ ਫੋੜ ਰੈਲੀ ‘ਚ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੰਚ ‘ਤੇ ਆਏ ਤੇ ਉਨ੍ਹਾਂ ਭਾਸ਼ਣ ਸ਼ੁਰੂ ਕੀਤਾ ਤਾਂ ਕੁਝ ਹੀ ਦੇਰ ਬਾਅਦ ਭੀੜ ‘ਚ ਇੱਕ ਨੌਜਵਾਨ ਨੇ ਕੇਜਰੀਵਾਲ ਵੱਲ ਜੁੱਤ ਸੁੱਟ ਦਿੱਤਾ ਜੁੱਤਾ ਮੰਚ ਕੋਲ ਜਾ ਡਿੱਗਿਆ ਤੇ ਉਸ ਸਮੇਂ ਵਰਕਰਾਂ ਨੇ ਨੌਜਵਾਨ ਨੂੰ ਕਾਬੂ ਕਰ ਲਿਆ