ਲੇਖ

ਰੋਹਾਨੀ ਦੀ ਜਿੱਤ ਦੇ ਮਾਇਨੇ

ਇਰਾਨ ‘ਚ 12ਵੇਂ ਰਾਸ਼ਟਰਪਤੀ ਅਹੁਦੇ ਲਈ ਮੁਕੰਮਲ ਹੋਈਆਂ ਚੋਣਾਂ ‘ਚ 68 ਸਾਲਾਂ ਦੇ ਉਦਾਰਵਾਦੀ ਨੇਤਾ ਤੇ ਮੌਜ਼ੂਦਾ ਰਾਸ਼ਟਰਪਤੀ ਹਸਨ ਰੋਹਾਨੀ ਦੂਜੀ ਵਾਰ ਚੁਣੇ ਗਏ ਹਨ ਰੋਹਾਨੀ ਨੂੰ ਲੱਗਭਗ 2 ਕਰੋੜ 35 ਲੱਖ ਵੋਟਾਂ (57 ਫੀਸਦੀ) ਪਈਆਂ, ਜਦੋਂ ਕਿ ਉਨ੍ਹਾਂ ਦੇ ਵਿਰੋਧੀ ਇਬਰਾਹਿਮ ਰਈਸੀ ਨੂੰ 38.3  ਫੀਸਦੀ ਵੋਟਾਂ ਪਈਆਂ ਇਸ ਵਾਰ ਚੋਣਾਂ ‘ਚ 70 ਫੀਸਦੀ ਤੋਂ ਵੱਧ ਵੋਟਰਾਂ ਨੇ ਹਿੱਸਾ ਲਿਆ ਮਤਦਾਨ ਕੇਂਦਰਾਂ ‘ਤੇ ਜੁਟੀ ਲੋਕਾਂ ਦੀ ਭੀੜ ਨੂੰ ਦੇਖ ਕੇ ਚੋਣ ਅਧਿਕਾਰੀਆਂ ਨੂੰ ਵੋਟਿੰਗ ਦਾ ਸਮਾਂ 5 ਘੰਟੇ ਵਧਾਉਣਾ ਪਿਆ ਸੀ ਰੋਹਾਨੀ ਨੂੰ ਮਿਲੇ 57 ਫੀਸਦੀ  ਵੋਟਰਾਂ ਦਾ ਸਮਰੱਥਨ ਇਸ ਗੱਲ ਦਾ ਸੰਕੇਤ ਹੈ ਕਿ ਜਨਤਾ ਉਨ੍ਹਾਂ ਦੇ ਸੁਧਾਰਵਾਦੀ ਤੇ ਉਦਾਰਵਾਦੀ ਏਜੰਡੇ ਦੇ ਨਾਲ ਖੜ੍ਹੀ ਸੀ ਇਸ ਤੋਂ ਪਹਿਲਾਂ ਸਾਲ 2013 ‘ਚ ਜਦੋਂ ਉਹ ਪਹਿਲੀ  ਵਾਰ ਇਰਾਨ ਦੇ ਰਾਸ਼ਟਰਪਤੀ ਬਣੇ ਸਨ ਤਾਂ ਸਿਰਫ਼ 51 ਫੀਸਦੀ ਵੋਟਰਾਂ ਦਾ ਸਾਥ ਮਿਲਿਆ ਸੀ
ਚੋਣਾਂ ਤੋਂ ਪਹਿਲਾਂ ਹੋਏ ਹਰ ਤਰ੍ਹਾਂ ਦੇ ਸਰਵੇਖਣਾਂ ‘ਚ ਰੋਹਾਨੀ ਨੂੰ ਅੱਗੇ ਦੱਸਿਆ ਜਾ ਰਿਹਾ ਸੀ ਪ੍ਰਚਾਰ ਦੌਰਾਨ ਉਨ੍ਹਾਂ ਨੇ ਈਰਾਨੀ ਲੋਕਾਂ ਲਈ ਨਾਗਰਿਕ ਸੁਤੰਤਰਤਾ ਤੇ ਨਾਗਰਿਕ ਅਧਿਕਾਰਾਂ ਦੀ ਪੈਰਵੀ ਕਰਦਿਆਂ ਵਿਅਕਤੀਗਤ ਅਜ਼ਾਦੀ ਨੂੰ ਵਧਾਉਣ  ਦਾ ਮੁੱਦਾ ਜਨਤਾ ‘ਚ ਰੱਖਿਆ ਇਰਾਨੀ ਨਾਗਰਿਕਾਂ ਨੇ ਰੋਹਾਨੀ ਦੇ ਏਜੰਡੇ ਨੂੰ ਪਸੰਦ ਕੀਤਾ ਤੇ ਉਨ੍ਹਾਂ ਨੂੰ ਦੁਬਾਰਾ ਰਾਸ਼ਟਰ ਦਾ ਮੁਖੀ ਵਜੋਂ ਚੁਣਨ ‘ਚ ਗੁਰੇਜ਼ ਨਹੀਂ ਕੀਤਾ ਚੋਣ ਨਤੀਜੇ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਰੋਹਾਨੀ ਨੇ ਆਪਣੇ ਮੌਜ਼ੂਦਾ ਕਾਰਜਕਾਲ ਦੇ ਸ਼ੁਰੂ ‘ਚ ਨਵੇਂ ਇਰਾਨ ਦੇ ਨਿਰਮਾਣ ਦਾ ਜੋ ਢਾਂਚਾ ਤਿਆਰ ਕੀਤਾ ਸੀ ਉਸਨੂੰ ਦੇਸ਼ ‘ਚ ਪਸੰਦ ਕੀਤਾ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ 2013 ‘ਚ ਰੋਹਾਨੀ  ਜਦੋਂ ਸੱਤਾ ‘ਚ ਆਏ ਸਨ ਤਾਂ ਉਨ੍ਹਾਂ ਨੂੰ ਇੱਕ ਅਜਿਹਾ ਇਰਾਨ ਵਿਰਾਸਤ ‘ਚ ਮਿਲਿਆ ਸੀ ਜੋ ਆਰਥਿਕ ਪੱਖੋਂ ਬਹੁਤ ਕਮਜ਼ੋਰ  ਤੇ ਪੱਛੜਿਆ ਹੋਇਆ ਸੀ  ਸਾਬਕਾ ਰਾਸ਼ਟਰਪਤੀ ਅਹਿਮਦੀਨਿਜ਼ਾਦ ਦੀ ਪਰਮਾਣੂ ਸਨਕ ਕਾਰਨ ਆਰਥਿਕ ਪੱਖੋਂ ਕੰਗਾਲ ਹੋ ਚੁੱਕੇ ਇਰਾਨ ਦਾ ਮੁੜਨਿਰਮਾਣ ਰੋਹਾਨੀ ਲਈ ਵੱਡੀ ਚੁਣੌਤੀ ਸੀ ਉਨ੍ਹਾਂ ਦੇ ਸੱਤਾ ‘ਚ ਆਉਣ ਤੋਂ ਪਹਿਲਾਂ Àੁੱਥੇ ਮਹਿੰਗਾਈ ਤੇ ਬੇਰੁਜ਼ਗਾਰੀ ਭਿਆਨਕ ਹੋ ਚੁੱਕੀ ਸੀ ਮਾਰਚ 2012 ਤੋਂ 2013 ਦਰਮਿਆਨ ਕੀਮਤਾਂ 30 ਫੀਸਦੀ ਤੱਕ ਵਧ ਚੁੱਕੀਆਂ ਸਨ ਖਾਣ-ਪੀਣ ਦੀਆਂ ਚੀਜ਼ਾਂ ਦੇ ਭਾਅ ਆਸਮਾਨ ਛੂ ਰਹੇ ਸਨ ਡਾਲਰ ਦੇ ਮੁਕਾਬਲੇ ‘ਰਿਆਲ’ ਦਾ ਮੁੱਲ ਤੇਜੀ ਨਾਲ ਡਿੱਗ ਰਿਹਾ ਸੀ ਡਾਵਾਂਡੋਲ ਅਰਥਵਿਵਸਥਾ ਤੇ ਮੁਦਰਾ ਸੰਕਟ ਕਾਰਨ ਵਪਾਰ ਵੀ ਪ੍ਰਭਾਵਿਤ ਹੋ ਰਿਹਾ ਸੀ ਘਰੇਲੂ ਉਦਯੋਗ ਧੰਦਿਆਂ ਦੇ ਨਾਲ-ਨਾਲ ਵੱਡੇ ਉਦਯੋਗ ਵੀ ਬੰਦ ਹੋਣ ਦੀ ਹਾਲਤ ‘ਚ ਸਨ ਕੋਈ ਦੋ ਰਾਏ ਨਹੀਂ ਕਿ ਕੌਮਾਂਤਰੀ ਪਾਬੰਦੀਆਂ ਕਾਰਨ ਇਰਾਨ ਦੀ ਅਰਥਵਿਵਸਥਾ ਲੀਹੋਂ ਲਹਿ ਚੁੱਕੀ ਸੀ ਸੱਤਾ ‘ਚ ਆਉਣ ਤੋਂ ਬਾਦ ਰੋਹਾਨੀ ਨੇ ਇਰਾਨ ਦੇ ਮੁੜ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਉਨ੍ਹਾਂ ਦੇ ਪਿਛਲੇ ਕਾਰਜਕਾਲ ਦੀ ਸਭ ਤੋਂ ਵੱਡੀ ਪ੍ਰਾਪਤੀ ਪਰਮਾਣੂ ਸਮਝੌਤਾ ਸੀ, ਜੋ ਉਨ੍ਹਾਂ ਨੇ  ਅਮਰੀਕਾ ਦੀ ਅਗਵਾਈ ਵਾਲੀਆਂ ਛੇ ਵਿਸ਼ਵ ਸ਼ਕਤੀਆਂ ਨਾਲ ਕੀਤਾ ਸੀ ਇਸ ਸਮਝੌਤੇ ਤਹਿਤ ਇਰਾਨ ਨੂੰ ਆਪਣੀਆਂ ਪਰਮਾਣੂ ਗਤੀਵਿਧੀਆਂ       ਬੰਦ ਕਰਨ ਬਦਲੇ ਉਸ ‘ਤੇ ਲੱਗੀਆਂ ਆਰਥਿਕ ਪਾਬੰਦੀਆਂ ‘ਚ ਢਿੱਲ ਦਿੱਤੀ ਗਈ ਸੀ ਇਰਾਨ ਦੇ ਵਿਵਾਦਤ ਪਰਮਾਣੂ ਪ੍ਰੋਗਰਾਮ ਮੁੱਦੇ ‘ਤੇ ਮਹਾਂਸ਼ਕਤੀਆਂ ਤੇ ਇਰਾਨ ਦਰਮਿਆਨ ਹੋਈ ਸਹਿਮਤੀ ਨੂੰ ਇਸ ਦਹਾਕੇ ਦੀ ਇੱਕ ਵੱਡੀ ਘਟਨਾ ਵਜੋਂ ਦੇਖਿਆ ਗਿਆ ਸੀ ਸਵਿੱਟਜ਼ਰਲੈਂਡ ਦੇ ਲੁਸਾਨੇ ਪ੍ਰਾਂਤ ‘ਚ ਅਮਰੀਕਾ, ਬ੍ਰਿਟੇਨ, ਫਰਾਂਸ, ਰੂਸ, ਚੀਨ, ਜਰਮਨੀ ਤੇ ਇਰਾਨ ਦੇ ਵਿਦੇਸ਼ ਮੰਤਰੀਆਂ ਦਰਮਿਆਨ ਅੱਠ ਦਿਨਾਂ ਤੱਕ ਚੱਲੀ ਮੈਰਾਥਨ ਗੱਲਬਾਤ ਤੋਂ ਬਾਦ ਇਰਾਨ ਦੇ ਪਰਮਾਣੂ ਪ੍ਰੋਗਰਾਮ ‘ਤੇ ਸਹਿਮਤੀ ਦੀਆਂ ਸ਼ਰਤਾਂ ਤੈਅ ਹੋ ਸਕੀਆਂ ਸਨ ਇਰਾਨੀ ਨਜ਼ਰੀਏ ਤੋਂ ਲੁਸਾਨੇ ‘ਚ ਬਣੀ ਸਹਿਮਤੀ ਕਈ ਮਾਇਨਿਆਂ ‘ਚ ਅਹਿਮ ਰਹੀ ਪੱਛਮੀ ਤਾਕਤਾਂ ਵੱਲੋਂ ਉਸ ‘ਤੇ ਲਾਈਆਂ ਪਾਬੰਦੀਆਂ ਹਟਾਉਣ ਨਾਲ ਵਿਸ਼ਵ ਭਾਈਚਾਰੇ ‘ਚ ਉਸ ਦੀ ਵਾਪਸੀ ਦੇ ਰਾਹ ਖੁੱਲ੍ਹ ਗਏ ਜਿਸ ਨਾਲ ਇਰਾਨ ਦੀ ਆਰਥਿਕ ਮੋਰਚੇ ‘ਤੇ ਸਰਗਰਮੀ ਵਧੀ ਪਾਬੰਦੀ ਹਟਣ ਤੋਂ ਬਾਦ ਦੁਨੀਆ ਭਰ ਦੇ ਬਾਜਾਰ ਇਰਾਨ ਦੇ ਤੇਲ ਭੰਡਾਰ ਲਈ ਖੁੱਲ੍ਹ ਗਏ ਦੇਸ਼ ‘ਚ ਵਿਦੇਸ਼ ਪੂੰਜੀ ਦੇ ਵਸੀਲੇ ਵਧਣ ਲੱਗੇ ਨਤੀਜੇ ਵਜੋਂ ਇਰਾਨ ਦੀ ਅਰਥਵਿਵਸਥਾ ‘ਚ ਬਦਲਾਅ ਦਿਖਣ ਲੱਗੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣ ਲੱਗੇ ਅਧੂਰੇ ਪਏ ਪ੍ਰੋਜੈਕਟ ਤੇਜੀ ਨਾਲ ਪੂਰੇ ਹੋਣ ਲੱਗੇ ਇਨ੍ਹਾਂ ਸੁਧਾਰਾਂ ਨਾਲ ਘਰੇਲੂ ਰਾਜਨੀਤੀ ‘ਚ ਕੱਟੜਪੰਥੀਆਂ ਦਾ ਅਸਰ ਫਿੱਕਾ ਪੈਣ ਲੱਗਿਆ ਤੇ ਰਾਸ਼ਟਰਪਤੀ ਹਸਨ ਰੋਹਾਨੀ ਦਾ ਕਦ ਵੀ ਵਧਿਆ ਦੂਜੇ ਪਾਸੇ ਸੰਸਾਰ ਪੱਧਰ ‘ਤੇ ਇਰਾਨ ਨੂੰ ਇੱਜਤ ਦੀਆਂ ਨਜ਼ਰਾਂ ਨਾਲ ਦੇਖਿਆ ਜਾਣ ਲੱਗਿਆ ਆਰਥਿਕ ਤੇ ਕੂਟਨੀਤਕ ਭਾਈਚਾਰੇ ‘ਚ ਇਰਾਨ ਦੀ ਭੂਮਿਕਾ ਵਧਣ ਨਾਲ ਮੱਧ ਏਸ਼ੀਆ ਤੇ ਪੱਛਮੀ ਏਸ਼ੀਆ ਦਾ ਭੂ ਰਾਜਨੀਤਕ ਮਾਹੌਲ ਬਦਲਣ ਲੱਗਿਆ ਸੀਰੀਆ ਅਤੇ ਅਫ਼ਗਾਨਿਸਤਾਨ ਇਸਦੀਆਂ ਮਿਸਾਲਾਂ ਹਨ ਇਨ੍ਹਾਂ ਤਬਦੀਲੀਆਂ ਦਾ ਅਸਰ ਅਫ਼ਰੀਕਾ ਤੇ ਯੂਰਪ ‘ਤੇ ਵੀ ਪਿਆ
ਰੋਹਾਨੀ ਦੀ ਅਗਵਾਈ ਇਰਾਨ ਦੀ ਅਰਥਵਿਵਸਥਾ ‘ਚ ਵੀ ਸੁਧਾਰ ਦਿਖਣ ਲੱਗੇ, ਨਾਲ ਹੀ ਉਨ੍ਹਾਂ ਨੂੰ ਇਰਾਨੀ ਮੁਦਰਾ ਨੂੰ ਸਥਿਰ ਬਣਾਉਣ ਵੀ ਮਿਲੇ ਪਰੰਤੂ ਰੁਜ਼ਗਾਰ ਦੇ ਮੌਕੇ ਅਜੇ ਵੀ ਲੋੜੀਂਦੀ ਮਾਤਰਾ ‘ਚ ਨਹੀਂ ਮਿਲੇ ਮੰਨਿਆ ਜਾ ਰਿਹਾ ਹੈ ਕਿ ਆਰਥਿਕ ਪਾਬੰਦੀਆਂ ਹਟਣ ਤੋਂ ਬਾਦ ਰੁਜ਼ਗਾਰ ਦੇ ਹੋਰ ਵੱੱਧ ਤੇ ਨਵੇਂ ਮੌਕੇ ਪੈਦਾ ਹੋਣਗੇ ਪਰ  ਆਸ ਮੁਤਾਬਕ ਨਿਵੇਸ਼ ਨਾ ਆਉਣ ਕਾਰਨ ਇਹ ਆਸ ਅਜੇ ਪੁਰੀ ਨਹੀਂ ਹੋ ਸਕੀ ਹਾਲਾਂਕਿ ਇਰਾਨ ਦੀ ਰਾਜਨੀਤਕ ਵਿਵਸਥਾ ‘ਚ ਉਹ ਸਰਵੋÀੁੱਚ ਅਤੇ ਆਖਰੀ ਸ਼ਕਤੀ ਦਾ ਵਰਤੋਂਕਾਰ ਨਹੀਂ ਹੁੰਦਾ ਆਖਰੀ ਅਤੇ ਫੈਸਲਾਕੁਨ ਸ਼ਕਤੀ ਦੀ ਵਰਤੋਂ ਦਾ ਅਧਿਕਾਰ ਸਰਵਉੱਚ ਧਰਮ ਗੁਰੂ ਕੋਲ ਹੀ ਹੁੰਦਾ ਹੈ ਹਰ ਵੱਡੇ ਅਤੇ ਅਹਿਮ ਮੁੱਦੇ ‘ਤੇ ਉਸਦਾ ਫੈਸਲਾ ਆਖਰੀ ਹੁੰਦਾ ਹੈ ਓਹੀ ਦੇਸ਼ ਦੀ ਘਰੇਲੂ ਤੇ ਆਰਥਿਕ ਨੀਤੀ ਤੈਅ ਕਰਦਾ ਹੈ ਇਰਾਨੀ ਸੈਨਾ ਦਾ ਕੰਟਰੋਲ ਵੀ ਉਸੇ ਕੋਲ ਹੁੰਦਾ ਹੈ ਰਾਸ਼ਟਰਪਤੀ ਕਾਰਜਪਾਲਿਕਾ ਦੇ ਮੁਖੀ  ਵਜੋਂ ਦੇਸ਼ ਦੇ ਸੱਤਾ ਨਿਰਮਾਣ ‘ਚ ਭੂਮਿਕਾ ਨਿਭਾ ਸਕਦਾ ਹੈ, ਪਰੰਤੂ ਉਸਦਾ ਹਰ ਫੈਸਲਾ ਧਰਮ ਗੁਰੂ ਦੀ ਸਹਿਮਤੀ ‘ਤੇ ਨਿਰਭਰ ਹੁੰਦਾ ਹੈ ਹਾਲਾਂਕਿ ਰਾਸ਼ਟਰਪਤੀ ਦੇਸ਼ ਦੀ ਆਰਥਿਕ ਨੀਤੀ ਲਈ ਜ਼ਿੰਮੇਵਾਰ ਹੁੰਦਾ ਹੈ ਤੇ ਉਹ ਆਪਣੇ ਮੰਤਰੀਆਂ ਦੀ ਚੋਣ ਲਈ ਸੁਤੰਤਰ ਹੁੰਦਾ ਹੈ ਪਰੰਤੂ ਉਸ ਲਈ ਉਸਨੂੰ  ਨਿਰਗਾਨੀ ਪ੍ਰੀਸ਼ਦ ਅਤੇ ਸੰਸਦ ੋਤੋਂ ਪਰਵਾਨਗੀ ਲੈਣੀ ਪੈਂਦੀ ਹੈ ਵੋਟਿੰਗ ਤੋਂ ਐਨ ਇੱਕ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਰਮਾਣੂ ਸਮਝੌਤੇ ਦੇ ਮਾਮਲੇ ‘ਚ ਪਾਬੰਦੀਆਂ ਹਟਾਉਣ ਸਬੰਧੀ ਸਮਝੌਤੇ ਨੂੰ ਅੱਗੇ ਵੀ ਜਾਰੀ ਰੱਖਣ ‘ਤੇ ਸਹਿਮਤੀ ਦੇ ਕੇ ਰੋਹਾਨੀ ਦਾ ਰਾਹ ਆਸਾਨ ਕਰ ਦਿੱਤਾ ਸੀ ਪਰੰਤੂ ਟਰੰਪ ਨੇ ਸਮਝੌਤੇ ਦੀ 90 ਦਿਨਾ ਸਮੀਖਿਆ ਸ਼ੁਰੂ ਕੀਤੀ ਹੈ ਜਿਸ ਤੋਂ ਬਾਦ ਹੋ ਸਕਦਾ ਹੈ ਸਮਝੌਤਾ ਰੱਦ ਵੀ ਕਰ ਦਿੱਤਾ ਜਾਵੇ ਜੇਕਰ ਅਜਿਹਾ ਹੁੰਦਾ ਹੈ ਤਾਂ ਇਰਾਨ ਨੂੰ ਇੱਕ ਵਾਰ ਫੇਰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਟਰੰਪ ਦੇ ਸੱਤਾ ‘ਚ ਆਉਣ ਤੋਂ ਬਾਦ ਅਮਰੀਕਾ ਅਤੇ ਇਰਾਨ ਦੇ ਰਿਸ਼ਤਿਆਂ ‘ਚ ਤਲਖੀ ਆਈ ਹੈ ਉਸਨੂੰ ਦੇਖਦਿਆਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਮਰੀਕਾ ਅੱਗੇ ਵੀ ਸਮਝੌਤੇ ਦੀਆਂ ਸ਼ਰਤਾਂ ‘ਚ ਬੱਝਾ ਰਹਿਣਾ ਚਾਹੇਗਾ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਦ ਇਰਾਨ ਨੇ ਪਹਿਲੀ ਵਾਰ ਬੈਲੇਸਟਿਕ ਮਿਸਾਈਲ ਦਾ ਪ੍ਰੀਖਣ ਕੀਤਾ ਤਾਂ ਦੋਵਾਂ ਮੁਲਕਾਂ ਦੇ ਰਿਸ਼ਤਿਆਂ ‘ਤੇ ਤਣਾਅ ਪੈਦਾ ਹੋ  ਗਿਆ ਅਮਰੀਕਾ ਨੇ ਮਿਸਾਈਲ ਪ੍ਰੀਖਣ ‘ਤੇ ਇਤਰਾਜ਼ ਜਤਾਇਆ ਕਿ ਇਸ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀਆਂ ਤਜਵੀਜ਼ਾਂ ਦੀ ਉਲੰਘਣਾਂ ਦੱਸਦਿਆਂ ਇਰਾਨ ਦੇ ਦੋ ਦਰਜਨ ਤੋਂ ਜਿਆਦਾ  ਅਦਾਰਿਆਂ ‘ਤੇ ਪਾਬੰਦੀ ਲਾ ਦਿੱਤੀ ਇਨ੍ਹਾਂ ‘ਚ ਇਰਾਨ ਦੀਆਂ ਕਈ ਅਜਿਹੇ ਅਦਾਰੇ ਤੇ ਵਿਅਕਤੀ ਸ਼ਾਮਲ ਹਨ ਜੋ ਇਰਾਨ ਦੇ ਬੈਲੇਸਟਿਕ ਮਿਸਾਈਲ ਪ੍ਰੋਗਰਾਮ ਲਈ ਤਕਨੀਕ ਅਤੇ ਸਮੱਗਰੀ ਮੁਹੱਈਆ ਕਰਵਾਉਣ ਤੇ ਸਹਿਯੋਗ ਦੇਣ ‘ਚ ਸ਼ਾਮਲ ਹੈ ਇਰਾਨ ਨੇ ਵੀ ਬਦਲੇ ਦੀ ਕਾਰਵਾਈ ਕਰਦਿਆਂ ਅਮਰੀਕੀ ਪਹਿਲਵਾਨਾਂ ਨੂੰ ਆਪਣੇ ਮੁਲਕ ‘ਚ ਆਉਣ ਤੋਂ ਰੋਕ ਦਿੱਤਾ ਹੁਣ ਇਹ ਆਸ ਕੀਤੀ ਜਾ ਰਹੀ ਹੈ ਕਿ ਨਵੇਂ ਚੁਣੇ ਰਾਸ਼ਟਰਪਤੀ ਹਸਨ ਰੋਹਾਨੀ ਆਪਣੇ ਦੂਜੇ ਕਾਰਜਕਾਲ ਦੌਰਾਨ ਦੇਸ਼ ਦੇ ਨਾਗਰਿਕਾਂ ਨੂੰ ਜ਼ਿਆਦਾ ਰਾਜਨੀਤਕ ਅਜ਼ਾਦੀ ਤਾਂ  ਦੇਣਗੇ ਹੀ ਇਸ ਦੇ ਨਾਲ ਹੀ ਹੋਰਨਾਂ ਮੁਲਕਾਂ ਨਾਲ ਇਰਾਨ ਦੇ ਰਿਸ਼ਤਿਆਂ ਨੂੰ ਨਵੀਂ ਉਚਾਈ ‘ਤੇ ਲੈ ਜਾਣਗੇ ਅਜਿਹੀ ਉਮੀਦ ਇਸ ਲਈ ਵੀ ਗਲਤ ਨਹੀਂ ਲਗਦੀ ਕਿਉਂਕਿ ਰੋਹਾਨੀ ਸ਼ੁਰੂ ਤੋਂ ਹੀ ਬਾਹਰੀ ਦੁਨੀਆ ਨਾਲ ਇਰਾਨ ਦੇ ਰਿਸ਼ਤੇ ਵਧਾਉਣ ਦੇ ਹਾਮੀ ਰਹੇ ਹਨ ਲੋਕਾਂ ਨੂੰ ਉਮੀਦ ਹੈ ਕਿ ਰੋਹਾਨੀ ਦੀ ਦੂਜੀ ਪਾਰੀ ‘ਚ ਜਨਤਾ ਦੀ ਰਾਜਨੀਤਕ ਹਿੱਸੇਦਾਰੀ  ਵਧੇਗੀ ਅਤੇ ਨਾਲ ਹੀ ਆਰਥਿਕ ਪਾਬੰਦੀਆਂ ਕਾਰਨ ਲੰਮੇ ਸਮੇਂ ਤੱਕ ਖਸਤਾਹਾਲ ਰਹੀ ਇਰਾਨ ਦੀ ਅਰਥਵਿਵਸਥਾ ‘ਚ ਸੁਧਾਰ ਦਾ ਜੋ ਦੌਰ ਸ਼ੁਰੂ ਹੋਇਆ ਹੈ ਉਹ ਅੱਗੇ ਵੀ ਜਾਰੀ ਰਹੇਗਾ

ਐਸ ਕੇ ਸੋਮਾਨੀ

ਪ੍ਰਸਿੱਧ ਖਬਰਾਂ

To Top