ਲਿਓਨ ਦੀ ਦਹਾੜ ਨਾਲ ਭਾਰਤ 189 ਦੌੜਾਂ ‘ਤੇ ਢੇਰ

ਏਜੰਸੀ ਬੰਗਲੌਰ,
ਵਿਸ਼ਵ ਨੰਬਰ ਇੱਕ ਟੀਮ ਭਾਰਤ ਪੂਨੇ  ਤੋਂ ਬਾਅਦ ਬੰਗਲੌਰ ਵਿੱਚ ਵੀ ਗੋਡੇ ਟੇਕ ਬੈਠੀ ਤੇ ਅਸਟਰੇਲੀਆ ਦੇ ਆਫ਼ ਸਪਿੱਨਰ ਨਾਥਨ ਲਿਓਨ ਨੇ  ਆਪਣੀ ਸਰਵੋਤਮ ਗੇਂਦਬਾਜ਼ੀ ਕਰਦਿਆਂ 50 ਦੌੜਾਂ  ‘ਤੇ ਅੱਠ ਵਿਕਟਾਂ ਲੈ ਕੇ ਭਾਰਤ ਨੂੰ ਦੂਜੇ ਟੈਸਟ ਦੇ ਪਹਿਲੇ ਦਿਨ ਸ਼ਨਿੱਚਰਵਾਰ ਨੂੰ 189 ਦੌੜਾਂ ‘ਤੇ ਆਊਟ ਕਰ ਦਿੱਤਾ ਲਿਓਨ ਨੇ ਭਾਰਤੀ ਜ਼ਮੀਨ ‘ਤੇ ਕਿਸੇ ਵਿਦੇਸ਼ੀ ਗੇਂਦਬਾਜ਼ ਦਾ ਤੇ  ਬੰਗਲੌਰ ਵਿੱਚ ਕਿਸੇ ਗੇਂਦਬਾਜ਼ ਦਾ ਸਰਵੋਤਮ ਪ੍ਰਦਰਸ਼ਨ ਦਰ ਦਿੱਤਾ ਓਪਨਰ ਲੋਕੇਸ਼ ਰਾਹੁਲ ਨੇ ਇੱਕਤਰਫਾ ਸੰਘਰਸ਼ ਕਰਦਿਆਂ  90 ਦੌੜਾਂ ਦੀ ਪਾਰੀ ਖੇਡੀ ਪਰ ਹੋਰ ਬੱਲੇਬਾਜ਼ਾਂ ਨੇ ਪੂਨੇ ਦੀ ਤਰ੍ਹਾਂ ਬੰਗਲੌਰ ਵਿੱਚ ਵੀ ਨਿਰਾਸ਼ ਕੀਤਾ ਤੇ ਲਿਓਨ ਸਾਹਮਣੇ ਗੋਢੇ ਟੇਕ ਦਿੱਤੇ ਭਾਰਤ ਨੇ ਲੰਚ ਤੱਕ ਦੋ ਵਿਕਟਾਂ ‘ਤੇ ਚਾਹ ਸਮੇਂ ਤੱਕ ਪੰਜ ਵਿਕਟਾਂ ਗਵਾਈਆਂ ਸਨ ਪਰ ਟੀ-ਬ੍ਰੇਕ ਤੋਂ ਬਾਅਦ ਭਾਰਤ ਦੀਆਂ ਬਾਕੀ ਪੰਜ ਵਿਕਟਾਂ ਸਿਰਫ਼ 21 ਦੌੜਾਂ ਜੋੜ ਕੇ ਡਿੱਗ ਗਈਆਂ ਅਸਟਰੇਲੀਆ ਨੇ ਇਸ ਦੇ  ਜਵਾਬ ਵਿੱਚ ਬਿਨਾ ਕੋਈ ਵਿਕਟ ਗਵਾਏ 40 ਦੌੜਾਂ ਬਣਾ ਲਈਆਂ ਸਨ ਅਸਟਰੇਲੀਆ ਹਾਲੇ ਭਾਰਤ ਦੇ ਸਕੋਰ 149 ਦੌੜਾਂ ਤੋਂ ਪਿੱਛੇ ਹੈ ਡੇਵਿਡ ਵਾਰਨਰ ਇੱਕ ਜੀਵਨਦਾਨ ਦਾ ਫਾਇਦਾ ਉਠਾਉਂਦਾ ਹੋਇਆ 23 ਦੌੜਾਂ ਤੇ ਮੈਟ ਰੇਨਸ਼ਾ  15 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹੈ ਵਾਰਨਰ ਨੂੰ ਅਜਿੰਕਿਆ ਰਹਾਣੇ  ਨੇ ਗਲੀ ਵਿੱਚ ਤੇਜ਼ ਗੇਂਦਬਾਜ ਇਸ਼ਾਂਤ ਸ਼ਰਮਾ ਦੀ ਗੇਂਦ ‘ਤੇ ਜੀਵਨਦਾਨ ਮਿਲਿਆ ਉਸ ਵੇਲੇ ਵਾਰਨਰ ਦਾ ਸਕੋਰ 9 ਦੌੜਾਂ ਤੇ  ਅਸਟਰੇਲੀਆ ਦਾ ਸਕੋਰ 19 ਦੌੜਾਂ ਸੀ ਲਿਓਨ ਨੇ ਜੋ ਦਬਦਬਾ ਬਣਾਇਆ ਉਸ ਤਰ੍ਹਾਂ ਦਾ ਦਬਦਬਾ ਪਹਿਲੇ ਦਿਨ ਭਾਰਤੀ ਗੇਂਦਬਾਜ਼ ਨਹੀਂ ਵਿਖਾ ਸਕੇ ਲਿਓਨ ਨੇ 50 ਦੌੜਾਂ ‘ਤੇ 8 ਵਿਕਟਾਂ ਹਾਸਲ ਕਰਕੇ ਭਾਰਤ  ਨੂੰ ਗੋਡੇ ਟੇਕਣ ‘ਤੇ ਮਜ਼ਬੂਰ  ਦਿੱਤਾ
ਲਿਓਨ  ਦਾ ਇਸ ਤੋਂ ਪਹਿਲਾਂ ਇੱਕ ਪਾਰੀ ਵਿੱਚ ਸਰਵੋਤਮ ਪ੍ਰਦਰਸ਼ਨ ਭਾਰਤ ਖਿਲਾਫ਼ ਹੀ 94 ਦੌੜਾਂ ‘ਤੇ ਸੱਤ ਵਿਕਟਾਂ ਸੀ ਜੋ ਉਨ੍ਹਾਂ ਨੇ ਮਾਰਚ 2013 ਵਿੱਚ ਦਿੱਲੀ ਦੇ ਫਿਰੋਜਸ਼ਾਹ ਕੋਟਲਾ ਮੈਦਾਨ ਵਿੱਚ ਕੀਤਾ ਸੀ  ਭਾਰਤੀ ਟੀਮ ਪੂਨੇ ਵਿੱਚ ਦੋਵੇਂ ਪਾਰੀਆਂ ਵਿੱਚ  105 ਤੇ 107 ਦੌੜਾਂ ‘ਤੇ ਢੇਰ ਹੋ  ਗਈ  ਸੀ ਉਦੋਂ ਭਾਰਤ  ਲਈ ਖਰਾਬ ਸਮਾਂ ਤੇ ਅਸਟਰੇਲੀਆ ਲਈ ਚੰਗਾ ਟਾਸ ਜਿੱਤਣਾ ਦੱਸਿਆ ਗਿਆ ਸੀ ਪਰ ਇੱਥੇ ਭਾਰਤੀ  ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤਿਆ ਪਰ ਕਹਾਣੀ ਉਹੀ ਦੀ ਉਹੀ ਰਹੀ ਦੂਜੇ ਟੈਸਟ ਤੋਂ ਪਹਿਲਾਂ ਵਿਰਾਟ ਨੇ ਕਿਹਾ ਸੀ ਕਿ ਇਸ ਵਾਰ ਪੂਨੇ ਦੀਆਂ ਗਲਤੀਆਂ ਨੂੰ ਨਹੀਂ ਦੁਹਰਾਵਾਂਗੇ ਪਰ ਭਾਰਤੀ ਖਿਡਾਰੀਆਂ ਨੇ ਓ ਕੀਫ਼ੇ  ਸਾਹਮਣੇ ਤਾਂ ਨਹੀਂ ਲਿਓਲ ਸਾਹਮਣੇ ਜਰੂਰ ਉਹ ਗਲਤੀਆਂ ਦੁਹਰਾਈਆਂ ਭਾਰਤੀ ਪਾਰੀ ‘ਚ ਦੂਜੀ ਵਿਕਟ ਲਈ 61 ਦੌੜਾਂ ਅਤੇ ਪੰਜਵੀਂ ਵਿਕਟ ਲਈ 38 ਦੌੜਾਂ ਦੀ ਸਾਂਝੇਦਾਰੀ ਹੀ ਹੋਈ ਇਸ ਤੋਂ ਬਾਅਦ ਤਾਂ ਭਾਰਤੀ ਬੱਲੇਬਾਜ਼ ਅੱਗੜ-ਪਿੱੱਛੜ ਪਵੇਲੀਅਨ ਪਰਤਦੇ ਰਹੇ ਭਾਰਤ ਨੇ ਆਪਣੀਆਂ ਅਖੀਰਲੀਆਂ 6 ਵਿਕਟਾਂ 33 ਦੌੜਾਂ ਜੌੜ ਕੇ ਗਵਾਈਆਂ ਪੂਨੇ ‘ਚ ਭਾਰਤ ਨੇ ਪਹਿਲੀ ਪਾਰੀ ‘ਚ 11 ਦੌੜਾਂ ਅੰਦਰ 7 ਵਿਕਟਾਂ ਅਤੇ ਦੂਜੀ ਪਾਰੀ ‘ਚ 30 ਦੌੜਾਂ ਅੰਦਰ 7 ਵਿਕਟਾਂ ਗਵਾਈਆਂ ਸਨ ਬੰਗਲੌਰ ‘ਚ  ਵੀ ਇਹੀ ਕਹਾਣੀ ਜਾਰੀ ਰਹੀ ਦੂਜੇ ਟੈਸਟ ‘ਚ ਜ਼ਖ਼ਮੀ ਓਪਨਰ ਮੁਰਲੀ ਵਿਜੈ ਦੀ ਜਗ੍ਹਾ ਅਭਿਨਵ ਮੁਕੁੰਦ ਨੂੰ ਓਪਨਿੰਗ ‘ਚ ਉਤਾਰਿਆ ਗਿਆ ਰਾਹੁਲ ਆਪਣੇ ਸੈਂਕੜੇ ਤੋਂ 10 ਦੌੜਾਂ ਦੂਰ ਸਨ ਅਤੇ ਆਪਣਾ ਸੈਂਕੜਾ ਪੂਰਾ ਕਰਨ ਦੀ ਕੋਸ਼ਿਸ਼ ‘ਚ ਉਹ ਗਲਤ ਸ਼ਾਟ ਖੇਡ ਬੈਠੇ ਅਤੇ ਮੈਟ ਰੇਨਸ਼ਾ ਹੱਥੋਂ ਆਊਟ ਹੋ ਗਏ ਰਾਹੁਲ 90 ਦੌੜਾਂ ‘ਤੇ ਆਊਟ ਹੋਣ ਤੋਂ ਬਾਅਦ ਬੇਹੱਦ ਨਿਰਾਸ਼ਾ ਨਾਲ ਪਵੇਲੀਅਨ ਪਰਤ ਗਏ ਲਿਓਨ ਨੇ ਅਗਲੀ ਗੇਂਦ ‘ਤੇ ਇਸ਼ਾਂਤ ਸ਼ਰਮਾ ਨੂੰ ਆਊਟ ਕਰਕੇ ਭਾਰਤੀ ਪਾਰੀ 189 ਦੌੜਾਂ ‘ਤੇ ਸਮੇਟ ਦਿੱਤੀ