ਕੁੱਲ ਜਹਾਨ

ਲੀਬਿਆ : 117 ਸ਼ਰਨਾਰਥੀਆਂ ਦੀਆਂ ਲਾਸ਼ਾਂ ਸਮੁੰਦਰ ਕੰਢੇ ਮਿਲੀਆਂ

ਤ੍ਰਿਪੋਲੀ। ਲੀਬਿਆ ਦੇ ਪੱਛਮੀ ਸ਼ਹਿਰ ਜਵਾਹਰ ਦੇ ਤੱਟ ‘ਤੇ ਸ਼ਰਨਾਰਥੀਆਂ ਦੀਆਂ 117 ਲਾਸ਼ਾਂ ਵਹਿ ਕੇ ਸਮੁੰਦਰ ਕੰਢੇ ਆ ਗਈਆਂ। ਇਹ ਸ਼ਰਨਾਰਥੀ ਯੂਰਪ ਜਾਣ ਲਈ ਭੂਮੱਧ ਸਾਗਰ ਪਾਰ ਕਰਨ ਦਾ ਯਤਨ ਕਰ ਰਹੇ ਸਨ ਕਿ ਰਾਹ ‘ਚ ਹੀ ਇਨ੍ਹਾਂ ਦੀ ਕਿਸ਼ਤੀ ਪਲਟ ਗਈ। ਲੀਬਿਆਈ ਸਮੁੰਦਰ ਫੌਜ ਦੇ ਬੁਲਾਰੇ ਅਯੋਬ ਕਾਸਿਮ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਸ਼ਰਨਾਰਥੀਆਂ ਨੂੰ ਯੂਰਪ ਲਿਜਾਣ ਵਾਲੀ ਕਿਸ਼ਤੀ ‘ਚ ਆਮ ਤੌਰ ‘ਤੇ 125 ਵਿਅਕਤੀ ਸਵਾਰ ਹੋ ਸਕਦੇ ਹਨ।

ਪ੍ਰਸਿੱਧ ਖਬਰਾਂ

To Top