ਪੰਜਾਬ

ਲੋਡਿੰਗ ਨੂੰ ਲੈ ਕੇ ਪੁਲਿਸ ਅਤੇ ਲੇਬਰ ‘ਚ ਹੋਇਆ ਟਕਰਾਅ

ਪੁਲਿਸ ਵੱਲੋਂ ਛੱਡੇ ਗਏ ਅੱਥਰੂ ਗੈਸ ਦੇ ਗੋਲੇ
ਿਚਾਰ ਜ਼ਿਲ੍ਹਿਆਂ ਦੀ ਪੁਲਿਸ ਕੀਤੀ ਗਈ ਸੀ ਤਾਇਨਾਤ
ਿਮਾਮਲਾ : ਐਫਸੀਆਈ ਦੀ ਲੋਡਿੰਗ ਪ੍ਰਾਈਵੇਟ ਕੰਪਨੀ ਨੂੰ ਦੇਣ ਦਾ, ਪੁਰਾਣੀ ਲੇਬਰ ਯੂਨੀਅਨ  ਨੇ ਕੀਤਾ ਵਿਰੋਧ

ਸਤਪਾਲ ਥਿੰਦ
ਫਿਰੋਜ਼ਪੁਰ,
ਸਥਾਨਕ ਰੇਲਵੇ ਸਟੇਸ਼ਨ ‘ਤੇ ਅੱਜ ਸਵੇਰੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ  ਐੱਫ. ਸੀ. ਆਈ. ਦੇ ਲੇਬਰ ਦੇ ਠੇਕੇਦਾਰ ਵੱਲੋਂ ਸਪੈਸ਼ਲ ਗੱਡੀ ‘ਚ ਲੋਡਿੰਗ ਕਰਨ ਲਈ ਬਾਹਰ ਤੋਂ ਲੇਬਰ ਮੰਗਵਾਉਣ ‘ਤੇ ਸਥਾਨਕ ਲੇਬਰ ਠੇਕੇਦਾਰਾਂ ਦਾ ਭਾਰੀ ਵਿਰੋਧ ਕੀਤਾ ਗਿਆ ਅਤੇ ਇਸ ਤਣਾਅ ਪੂਰਣ ਸਥਿਤੀ ਨੂੰ ਦੇਖਦਿਆਂ ਫਿਰੋਜ਼ਪੁਰ ਸ਼ਹਿਰ ਦੇ ਰੇਲਵੇ ਸਟੇਸ਼ਨ ‘ਤੇ ਭਾਰੀ ਪੁਲਿਸ ਫੋਰਸ ਤਾਇਨਾਤ ਵੀ ਕਰ ਦਿੱਤੀ ਗਈ ,  ਜਿਸ ਤੋਂ ਬਾਅਦ ਲੇਬਰ ਵੱਲੋਂ ਪੁਲਿਸ ‘ਤੇ ਪੱਥਰਬਾਜੀ ਸ਼ੁਰੂ ਕਰ ਦਿੱਤੀ ਗਈ ਅਤੇ ਪੁਲਿਸ ਨੇ ਅੱਗੋਂ ਜਵਾਬੀ ਕਾਰਵਾਈ ਕਰਦਿਆਂ ਲਾਠੀਚਾਰਜ ਕੀਤਾ ਬਾਅਦ ‘ਚ ਖਰਾਬ ਮਾਹੌਲ ਨੂੰ ਦੇਖਦਿਆਂ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਜਾਣਕਾਰੀ ਅਨੁਸਾਰ ਐਫ ਸੀ ਆਈ ਦੀ ਲੋਡਿੰਗ ਲਈ ਪ੍ਰਾਈਵੇਟ ਕੰਪਨੀ ਨੂੰ ਠੇਕਾ ਮਿਲਣ ‘ਤੇ ਸਥਾਨਕ ਐਫ ਸੀ ਆਈ ਲੇਬਰ ਯੂਨੀਅਨ ਵੱਲੋਂ ਸਵੇਰੇ ਕਰੀਬ 9:30 ਵਜੇ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਦਿੱਤਾ ਗਿਆ ਅਤੇ ਪ੍ਰਸ਼ਾਸਨ ਵੱਲੋਂ ਸਥਿਤੀ ਨੂੰ ਦੇਖਦਿਆਂ ਪਹਿਲਾਂ ਹੀ ਫਿਰੋਜ਼ਪੁਰ , ਫਜ਼ਿਲਕਾ , ਮੋਗਾ ,ਫਰੀਦਕੋਟ ਚਾਰਾਂ ਜ਼ਿਲ੍ਹਿਆਂ ਦੀ ਪੁਲਿਸ ਫੋਰਸ ਮੌਕੇ ‘ਤੇ ਤਾਈਨਾਤ ਕੀਤੀ ਗਈ ਸੀ ਜਦੋਂ ਪੁਲਿਸ ਅਧਿਕਾਰੀਆਂ ਵੱਲੋਂ ਲੇਬਰ ਨੂੰ ਧਰਨਾ ਦੇਣ ਤੋਂ ਰੋਕਿਆ ਤਾਂ ਯੂਨੀਅਨ ਮੈਂਬਰਾਂ ਵੱਲੋਂ ਪੁਲਿਸ ‘ਤੇ ਪਥਰਾਅ ਸ਼ੁਰੂ ਕਰ ਦਿੱਤਾ , ਜਿਸ ਦੀ ਜਵਾਬੀ ਕਾਰਵਾਈ ਕਰਦਿਆਂ ਪੁਲਿਸ ਨੇ ਅੱਗੋਂ ਲਾਠੀਚਾਰਜ ਸ਼ੁਰੂ ਕਰ ਦਿੱਤਾ ਅਤੇ ਮਾਹੌਲ ਨੂੰ ਸ਼ਾਂਤ ਕਰਨ ਲਈ ਅਥਰੂ ਗੈਸ ਦੀ ਵੀ ਵਰਤੋਂ ਕੀਤੀ ਗਈ । ਇਸ ਝੜਪ ਵਿੱਚ  ਯੂਨੀਅਨ ਦੇ ਕੁਝ ਮੈਂਬਰ ਅਤੇ ਪੁਲਿਸ ਮੁਲਾਜ਼ਮ ਜ਼ਖਮੀ ਵੀ ਹੋਏ ਪੁਲਿਸ ਵੱਲੋਂ ਕਈ ਲੇਬਰ ਯੂਨੀਅਨ ਦੇ ਮੈਂਬਰਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ।
ਇਸ ਸਬੰਧੀ ਠੇਕੇਦਾਰ ਸੁਭਾਸ਼ ਗੱਖੜ ਨੇ ਦੱਸਿਆ ਕਿ ਐਫਸੀਆਈ ਦੀ ਲੋਡਿੰਗ ਦਾ ਠੇਕਾ ਪ੍ਰਾਈਵੇਟ ਕੰਪਨੀ ਨੂੰ ਅਲਾਟ ਹੋਣ ਤੋਂ  ਬਾਅਦ ਹਾਈਕੋਰਟ ਦੇ ਹੁਕਮਾਂ ਅਨੁਸਾਰ ਲੋਡਿੰਗ ਕਰਵਾਈ ਜਾਣੀ ਸੀ, ਜਿਸ ਲਈ ਹਾਈਕੋਰਟ ਵੱਲੋਂ ਪੁਲਿਸ ਪ੍ਰਬੰਧਾਂ ਦੇ ਆਦੇਸ਼ ਦਿੱਤੇ ਗਏ ਸਨ ਪਰ ਲੇਬਰ ਯੂਨੀਅਨ ਵੱਲੋਂ ਦਖਲਅੰਦਾਜ਼ੀ ਦੇਣ ਕਾਰਨ ਇਹ ਝੜਪ ਸ਼ੁਰੂ ਹੋ ਗਈ ।

ਪ੍ਰਸਿੱਧ ਖਬਰਾਂ

To Top