ਵਕੀਲਾਂ ਦੀ ਹੜਤਾਲ ਕਾਰਨ ਈਡੀ ਮਾਮਲੇ ਦੀ ਸੁਣਵਾਈ ਨਾ ਹੋਈ

ਖੁਸ਼ਵੀਰ ਸਿੰਘ ਤੂਰ ਪਟਿਆਲਾ, 
ਨਸ਼ਾ ਤਸਕਰੀ ਰਾਹੀਂ ਜ਼ਮੀਨ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਈਡੀ ਵੱਲੋਂ ਸਾਬਕਾ ਕੌਮਾਂਤਰੀ ਪਹਿਲਵਾਨ ਜਗਦੀਸ਼ ਭੋਲਾ ਸਮੇਤ ਹੋਰਨਾਂ ਖਿਲਾਫ਼ ਚਲਾਏ ਜਾ ਰਹੇ ਕੇਸ ਦੀ ਸੁਣਵਾਈ ਵਕੀਲਾਂ ਦੀ ਹੜ੍ਹਤਾਲ ਕਾਰਨ ਨਾ ਹੋ ਸਕੀ। ਅਦਾਲਤ ਵੱਲੋਂ ਹੁਣ ਇਸ ਮਾਮਲੇ ਦੀ ਸੁਣਵਾਈ 10 ਮਾਰਚ ‘ਤੇ ਪਾ ਦਿੱਤੀ ਗਈ। ਜਾਣਕਾਰੀ ਅਨੁਸਾਰ ਅੱਜ ਈਡੀ ਦੇ ਮਾਮਲੇ ਸਬੰਧੀ ਜਗਦੀਸ਼ ਭੋਲਾ ਦੀ ਸੀਬੀਆਈ ਦੇ ਵਿਸ਼ੇਸ਼ ਜੱਜ ਐਸਐਸ ਮਾਨ ਦੀ ਅਦਾਲਤ ਵਿੱਚ ਸੁਣਵਾਈ ਸੀ। ਵਕੀਲਾਂ ਦੀ ਹੜ੍ਹਤਾਲ ਕਾਰਨ ਅੱਜ ਅਦਾਲਤਾਂ ਅੰਦਰ ਕਿਸੇ ਪ੍ਰਕਾਰ ਦੀ ਕੋਈ ਪ੍ਰਕਿਰਿਆ ਨਹੀਂ ਹੋਈ। ਪੁਲਿਸ ਜਗਦੀਸ਼ ਭੋਲਾ ਨੂੰ ਅੱਜ ਵੀ ਅਦਾਲਤ ਅੰਦਰ ਹਾਜ਼ਰ ਨਹੀਂ ਕਰ ਸਕੀ। ਹੜਤਾਲ ਕਾਰਨ ਕਾਰਵਾਈ ਨਾ ਹੋਣ ਕਾਰਨ ਸੀਬੀਆਈ ਅਦਾਲਤ ਵੱਲੋਂ ਅਗਲੀ ਤਾਰੀਖ 10 ਮਾਰਚ ‘ਤੇ ਪਾ ਦਿੱਤੀ ਗਈ। ਇਸ ਤੋਂ ਇਲਾਵਾ ਅਨੂਪ ਸਿੰਘ ਕਾਹਲੋਂ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਅਗਲੀ ਸੁਣਵਾਈ 8 ਮਾਰਚ ਰੱਖੀ ਗਈ ਹੈ। ਜਦਕਿ ਬਰਸ਼ਿੰਦਰ ਸਿੰਘ ਦੇ ਮਾਮਲੇ ਵਿੱਚ  17 ਮਾਰਚ ਸੁਣਵਾਈ ਤੈਅ ਕੀਤੀ ਗਈ ਹੈ। ਭੋਲਾ ਤੋਂ ਇਲਾਵਾ ਅੱਜ ਦੂਜੇ ਮੁਲਜ਼ਮ ਪੁੱਜੇ ਹੋਏ ਸਨ। ਦੱਸਣਯੋਗ ਹੈ ਕਿ ਅਦਾਲਤ ਵੱਲੋਂ ਇਸ ਕੇਸ ਨੂੰ ਤਿੰਨ ਹਿੱਸਿਆ ਵਿੱਚ ਵੰਡ ਦਿੱਤਾ ਗਿਆ ਹੈ ਅਤੇ ਇਨ੍ਹਾਂ ਦੀ ਸੁਣਵਾਈ ਲਈ ਵੱਖਰੀ-ਵੱਖਰੀ ਤਾਰੀਖ ਤੈਅ ਕਰ ਦਿੱਤੀ ਗਈ।