ਵਾਧੇ ਨਾਲ ਭਾਰਤ ਨੇ ਕੰਗਾਰੂਆਂ ‘ਤੇ ਕੀਤਾ ਪਲਟਵਾਰ

ਚੇਤੇਸ਼ਵਰ ਪੁਜਾਰਾ ਅਤੇ ਅਜਿੰਕਿਆ ਰਹਾਨੇ ਨੇ ਪੰਜਵੇਂ ਵਿਕਟ ਲਈ 93 ਦੌੜਾਂ ਦੀ ਅਜਿੱਤ ਸਾਂਝੇਦਾਰੀ ਕੀਤੀ
ਏਜੰਸੀ ਬੰਗਲੌਰ, 
ਚੇਤੇਸ਼ਵਰ ਪੁਜਾਰਾ (ਨਾਬਾਦ 79) ਅਤੇ ਅਜਿੰਕਿਆ ਰਹਾਨੇ (ਨਾਬਾਦ 40) ਵਿਚਕਾਰ ਪੰਜਵੇਂ ਵਿਕਟ ਲਈ 93 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਬਦੌਲਤ ਭਾਰਤੀ ਕ੍ਰਿਕਟ ਟੀਮ ਨੇ ਅਸਟਰੇਲੀਆ ‘ਤੇ ਪਲਟਵਾਰ ਕਰਦਿਆਂ ਦੂਜੇ ਟੈਸਟ ਦੇ ਤੀਜੇ ਦਿਨ ਸੋਮਵਾਰ ਨੂੰ ਛੇ ਵਿਕਟਾਂ ਬਾਕੀ ਰਹਿੰਦੇ 126 ਦੌੜਾਂ ਦਾ ਮਜ਼ਬੂਤ ਵਾਧਾ ਹਾਸਲ ਕਰ ਲਿਆ
ਭਾਰਤੀ ਟੀਮ ਨੇ ਆਪਣੀ ਦੂਜੀ ਪਾਰੀ ‘ਚ 72 ਓਵਰਾਂ ‘ਚ ਚਾਰ ਵਿਕਟਾਂ ਦੇ ਨੁਕਸਾਨ ‘ਤੇ 213 ਦੌੜਾਂ ਬਣਾ ਲਈਆਂ ਹਨ ਅਤੇ ਉਨ੍ਹਾਂ ਕੋਲ ਹੁਣ 126 ਦੌੜਾਂ ਦਾ ਮਹੱਤਵਪੂਰਨ ਵਾਧਾ ਹੈ ਬੱਲੇਬਾਜ਼ ਪੁਜਾਰਾ ਅਤੇ ਰਹਾਨੇ ਫਿਲਹਾਲ ਮੈਦਾਨ ‘ਤੇ ਡਟੇ ਹੋਏ ਹਨ ਪਾਰੀ ‘ਚ ਸਲਾਮੀ ਬੱਲੇਬਾਜ਼ ਰਾਹੁਲ ਨੇ 51 ਦੌੜਾਂ ਦੀ ਮਹੱਤਵਪੂਰਨ ਅਰਧ ਸੈਂਕੜੇ ਦੀ ਪਾਰੀ ਖੇਡੀ ਅਤੇ ਚੰਗੀ ਸ਼ੁਰੂਆਤ ਦਿਵਾਈ ਅਤੇ ਇਸ ਤੋਂ ਬਾਅਦ ਪੁਜਾਰਾ ਅਤੇ ਰਹਾਨੇ ਨੇ ਪੰਜਵੇਂ ਵਿਕਟ ਲਈ 33.5 ਓਵਰਾਂ ‘ਚ 93 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਭਾਰਤ ਨੂੰ ਮਜ਼ਬੂਤ ਵਾਧਾ ਦਿਵਾ ਦਿੱਤਾ ਸੀਰੀਜ਼ ‘ਚ ਹੁਣ ਤੱਕ ਇਹ ਕਿਸੇ ਜੋੜੀ ਦੀ ਸਭ ਤੋਂ ਜਿਆਦਾ ਸਾਂਝੇਦਾਰੀ ਵੀ ਹੈ ਇਸ ਤੋਂ ਪਹਿਲਾਂ 82 ਦੌੜਾਂ ਦੀ ਸਭ ਤੋਂ ਜਿਆਦਾ ਸਾਂਝੇਦਾਰੀ ਮੈਟ ਰੇਨਸ਼ਾ ਅਤੇ ਡੇਵਿਡ ਵਾਰਨਰ ਨੇ ਕੀਤੀ ਸੀ
ਬੱਲੇਬਾਜ਼ ਅਭਿਨਵ ਮੁਕੁੰਦ 16 ਦੌੜਾਂ, ਵਿਰਾਟ ਕੋਹਲੀ 15 ਦੌੜਾਂ ਅਤੇ ਰਵਿੰਦਰ ਜਡੇਜਾ ਦੋ ਦੌੜਾਂ ਬਣਾ ਕੇ ਸਸਤੇ ‘ਚ ਆਊਟ ਹੋਏ ਇਸ ਤੋਂ ਪਹਿਲਾਂ ਭਾਰਤ ਦੀ ਦੂਜੀ ਪਾਰੀ ‘ਚ ਅਸਟਰੇਲੀਆਈ ਗੇਂਦਬਾਜ਼ਾਂ ਨੇ ਬੱਲੇਬਾਜ਼ਾਂ ‘ਤੇ ਦਬਾਅ ਬਣਾਉਣ ਦੀ ਚੰਗੀ ਕੋਸ਼ਿਸ਼ ਕੀਤੀ ਅਤੇ ਚਾਹ ਤੱਕ ਭਾਰਤ ਨੂੰ 122 ਦੌੜਾਂ ‘ਤੇ ਹੀ ਚਾਰ ਵਿਕਟਾਂ ਦੇ ਝਟਕੇ ਦਿੱਤੇ ਚਾਹ ਤੱਕ ਆਪਣੇ ਚਾਰ ਵਿਕਟ ਗਵਾਉਣ ਤੋਂ ਬਾਅਦ ਬੱਲੇਬਾਜ਼ਾਂ ਨੇ ਕਿਤੇ ਬਿਹਤਰ ਖੇਡ ਵਿਖਾਇਆ ਰਹੁਲ ਨੇ ਮੈਚ ‘ਚ ਆਪਣਾ ਲਗਾਤਾਰ ਦੂਜਾ ਅਰਧ ਸੈਂਕੜਾ ਬਣਾਉਂਦਿਆਂ 51 ਦੌੜਾਂ ਬਣਾਈਆਂ ਰਾਹੁਲ ਨੇ ਅਭਿਨਵ ਮੁਕੁੰਦ ਨਾਲ 39 ਦੌੜਾਂ ਜੋੜੀਆਂ ਮੁਕੁੰਦ 16 ਦੌੜਾਂ ਬਣਾ ਕੇ ਹੇਜ਼ਲਵੁਡ ਦੀ ਗੇਂਦ ‘ਤੇ ਬੋਲਡ ਹੋ ਗਏ ਅਤੇ ਅਸਟਰੇਲੀਆ ਨੂੰ ਉਸ ਦਾ ਪਹਿਲਾ ਵਿਕਟ ਜਲਦ ਮਿਲ ਗਿਆ ਇਸ ਤੋਂ ਬਾਅਦ ਰਾਹੁਲ ਅਤੇ ਪੁਜਾਰਾ ਨੇ ਦੂਜੇ ਵਿਕਟ ਲਈ 45 ਦੌੜਾਂ ਜੋੜੀਆਂ ਪਰ ਇਸ ਸਾਂਝੇਦਾਰੀ ‘ਤੇ ਜਲਦ ਬ੍ਰੇਕ ਕੀਫੇ ਨੇ ਲਾ ਦਿੱਤਾ ਅਤੇ ਰਾਹੁਲ ਕਪਤਾਨ ਸਟੀਵਨ ਸਮਿੱਥ ਨੂੰ ਕੈਚ ਦੇ ਬੈਠੇ ਕਪਤਾਨ ਵਿਰਾਟ ਕੋਹਲੀ ਇਸ ਵਾਰ ਫਿਰ ਸਸਤੇ ‘ਚ ਆਊਟ ਹੋਏ ਅਸਟਰੇਲੀਆ ਦੀ ਪਹਿਲੀ ਪਾਰੀ ‘ਚ ਛੇ ਵਿਕਟਾਂ ਕੱਢਣ ਵਾਲੇ ਖੱਬੇ ਹੱਥ ਦੇ ਸਪਿੱਨਰ ਰਵਿੰਦਰ ਜਡੇਜਾ ਵੀ ਦੋ ਦੌੜਾਂ ਹੀ ਬਣਾ ਕੇ ਹੇਜ਼ਲਵੁਡ ਦਾ ਸ਼ਿਕਾਰ ਬਣ ਗਏ ਅਤੇ ਭਾਰਤ ਨੇ ਚਾਹ ਤੱਕ ਆਪਣੇ ਚਾਰ ਵਿਕਟ ਗਆ ਦਿੱਤੇ  ਸਗੋਂ 126 ਦੌੜਾਂ ਦੇ ਵਾਧੇ ਨਾਲ ਫਿਲਹਾਲ ਭਾਰਤ ਦੇ ਛੇ ਵਿਕਟ ਸੁਰੱਖਿਅਤ ਹਨ ਅਤੇ ਉਹ ਮੈਚ ‘ਚ ਸੰਤੁਲਿਤ ਸਥਿਤੀ ‘ਚ ਹਨ ਇਸ ਤੋਂ ਪਹਿਲਾਂ ਜਡੇਜਾ ਨੇ 63 ਦੌੜਾਂ ‘ਤੇ ਛੇ ਵਿਕਟਾਂ ਲੈ ਕੇ ਅਸਟਰੇਲੀਆਈ ਟੀਮ ਦੀ ਪਹਿਲੀ ਪਾਰੀ ਨੂੰ ਸਵੇਰ ਦੇ ਸੈਸ਼ਨ ‘ਚ 122.4 ਓਵਰਾਂ ‘ਚ 276 ਦੌੜਾਂ ‘ਤੇ ਨਿਪਟਾਉਣ ‘ਚ ਮੱਦਦ ਕੀਤੀ ਜਿਸ ਨਾਲ ਮਹਿਮਾਨ ਟੀਮ 87 ਦੌੜਾਂ ਦਾ ਹੀ ਵਾਧਾ ਲੈ ਸਕੀ ਐੱਮ ਚਿਤਰਾਸਵਾਮੀ ਸਟੇਡੀਅਮ ‘ਤੇ ਮਹਿਮਾਨ ਟੀਮ ਨੇ ਛੇ ਵਿਕਟਾਂ ‘ਤੇ 237 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ ਸੀ ਅਤੇ ਉਸ ਕੋਲ ਕੱਲ੍ਹ ਦੀ 48 ਦੌੜਾਂ ਦਾ ਵਾਧਾ ਸੀ ਸਗੋਂ ਟੀਮ ਦੇ ਬਾਕੀ ਚਾਰ ਬੱਲੇਬਾਜ਼ ਵਾਧੇ ‘ਚ ਸਿਰਫ 39 ਦੌੜਾਂ ਦਾ ਹੀ ਇਜ਼ਾਫਾ ਕਰ ਸਕੇ ਅਤੇ ਉਸ ਦੇ ਬਾਕੀ ਵਿਕਟ ਸਿਰਫ ਸੱਤ ਦੌੜਾਂ ਦਰਮਿਆਨ ਹੀ ਡਿੱਗ ਗਏ ਚਾਰ ਟੈਸਟਾਂ ਦੀ ਸੀਰੀਜ਼ ‘ਚ 0-1 ਤੋਂ ਪਿੱਛੜ ਗਈ ਭਾਰਤੀ ਟੀਮ ਨੇ ਮਹਿਮਾਨ ਟੀਮ ਦੇ ਵਾਧੇ ਨੂੰ ਜਿਆਦਾ ਵਧਣ ਦਾ ਮੌਕਾ ਨਹੀਂ ਦਿੱਤਾ ਅਤੇ ਜਡੇਜਾ ਨੇ ਕਮਾਲ ਦੀ ਗੇਂਦਬਾਜ਼ੀ ਕਰਦਿਆਂ ਮੈਥਿਊਜ਼ ਵੇਡ (40), ਨਾਥਨ ਲਿਓਨ (00) ਅਤੇ ਜੋਸ਼ ਹੇਜ਼ਲਵੁਡ (1) ਦੇ ਵਿਕਟ ਕੱਢ ਅਸਟਰੇਲੀਆਈ ਪਾਰੀ ਨੂੰ ਨਿਪਟਾ ਦਿੱਤਾ ਜਡੇਜਾ ਨੇ ਅਸਟਰੇਲੀਆਈ ਪਾਰੀ ‘ਚ ਆਪਣੇ 21.4 ਓਵਰਾਂ ‘ਚ 63 ਦੌੜਾਂ ‘ਤੇ ਛੇ ਵਿਕਟ ਝਟਕੇ ਖੱਬੇ ਹੱਥ ਦੇ ਸਪਿੱਨਰ ਲਈ ਇਹ ਟੈਸਟ ‘ਚ ਸੱਤਵਾਂ ਮੌਕਾ ਹੈ ਜਦੋਂ ਉਨ੍ਹਾਂ ਨੇ ਪਾਰੀ ‘ਚ ਪੰਜ ਜਾਂ ਉਸ ਤੋਂ ਜਿਆਦਾ ਵਿਕਟ ਕੱਢੇ ਹਨ