ਦੇਸ਼

ਵਿਆਜ ਦਰਾਂ ‘ਚ ਬਦਲਾਅ ਨਹੀਂ, ਘਰ ਕਾਰ ਕਰਜ਼ਾ ਸਸਤੇ ਹੋਣ ਦੀ ਉਮੀਦ ਨਹੀਂ

ਮੁੰਬਈ। ਖੁਦਰਾ ਮਹਿੰਗਾਈ ਵਧਣ ਨਾਲ ਹੀ ਅਮਰੀਕੀ ਫੈਡਰਲ ਰਿਜਰਵ ਦੇ ਵਿਆਜ ਦਰਾਂ ‘ਚ ਵਾਧਾ ਕੀਤੇ ਜਾਣ ਦੇ ਖਦਸ਼ੇ ਦਰਮਿਆਨ ਰਿਜਰਵ ਬੈਂਕ ਦੇ ਨੀਤੀਗਤ ਦਰਾਂ ਨੂੰ ਜਿਉਂ ਦਾ ਤਿਉਂ ਬਣਾਈ ਰੱਖਣ ਨਾਲ ਘਰ ਤੇ ਕਾਰ ਵਰਗੇ ਕਰਜ਼ੇ ਦੇ ਸਸਤੇ ਹੋਣ ਦੀ ਉਮੀਦ ਨਹੀਂ ਦਿਸ ਰਹੀ ਹੈ।
ਰਿਜ਼ਰਵ ਬੈਂਕ ਗਵਰਨਰ ਰਘੂਰਾਮ ਰਾਜਨ ਨੇ ਅੱਜ ਇੱਥੇ ਚਾਲੂ ਵਿੱਤੀ ਵਰ੍ਹੇ ਦੀ ਦੂਜੀ ਦੋਮਾਹੀ ਕਰਜ਼ਾ ਤੇ ਮੌਦ੍ਰਿਕ ਨੀਤੀ ਜਾਰੀ ਕਰਦਿਆਂ ਸੰਕੇਤ ਦਿੱਤਾ ਕਿ ਜੇਕਰ ਮਾਨਸੂਨ ਬਿਹਤਰ ਰਿਹਾ ਤਾਂ ਅੱਗੇ ਵਿਆਜ ਦਰਾਂ ‘ਚ ਕਮੀ ਸੰਭਵ ਹੈ।
ਉਨ੍ਹਾਂ ਕਿਹਾ ਕਿ ਮਾਰਚ ‘ਚ ਲਗਾਤਾਰ ਦੋ ਮਹੀਨਿਆਂ ਤੱਕ ਖੁਦਰਾ ਮਹਿੰਗਾਈ ‘ਚ ਕਮੀ ਆਉਣ ਤੋਂ ਬਾਅਦ ਅਪਰੈਲ ‘ਚ ਇਸ ‘ਚ ਤੀਬਰ ਵਾਧਾ ਵੇਖਿਆ ਗਿਆ ਹੈ ।

ਪ੍ਰਸਿੱਧ ਖਬਰਾਂ

To Top