ਵਿਜੈ ਮਾਲਿਆ ਨੂੰ ਬ੍ਰਿਟੇਨ ਤੋਂ ਲਿਆਉਣ ਲਈ ਯਤਨ ਤੇਜ਼

ਏਜੰਸੀ ਨਵੀਂ ਦਿੱਲੀ, 
ਗ੍ਰਹਿ ਮੰਤਰਾਲੇ ਨੇ ਧਨ ਸੋਧ ਮਾਮਲੇ ‘ਚ ਜਾਂਚ ਲਈ ਕਾਰੋਬਾਰੀ ਵਿਜੈ ਮਾਲਿਆ ਨੂੰ ਬ੍ਰਿਟੇਨ ਤੋਂ ਭਾਰਤ ਲਿਆਉਣ ਲਈ ਵਿਦੇਸ਼ ਮੰਤਰਾਲੇ ਨੂੰ ਅਦਾਲਤ ਵੱਲੋਂ ਜਾਰੀ ਇੱਕ ਅਪੀਲ ਭੇਜੀ ਹੈ ਗ੍ਰਹਿ ਮੰਤਰਾਲੇ ਨੇ ਵਿਦੇਸ਼ ਮੰਤਰਾਲੇ ਨੂੰ ਭੇਜੇ ਪੱਤਰ ‘ਚ ਮੁੰਬਈ ਦੀ ਵਿਸ਼ੇਸ਼ ਅਦਾਲਤ ਦੇ ਆਦੇਸ਼ ਦਾ ਵੇਰਵਾ ਭੇਜਿਆ ਹੈ, ਜਿਸ ‘ਚ ਮਾਲਿਆ ਨੂੰ ਭਾਰਤ ਲਿਆਉਣ ਲਈ ਭਾਰਤ-ਬ੍ਰਿਟੇਨ ਪਰਸਪਰ ਕਾਨੂੰਨੀ ਸਹਾਇਤਾ ਸੰਧੀ (ਐਮਐਲਏਟੀ) ਲਾਉਣ ਦੇ ਈਡੀ ਦੀ ਅਪੀਲ ਨੂੰ ਮਨਜ਼ੂਰ ਕੀਤਾ ਗਿਆ ਅਧਿਕਾਰਿਕ ਸੂਤਰਾਂ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਤੋਂ ਮਾਲਿਆ ਨੂੰ ਭਾਰਤ ਲਿਆਉਣ ਲਈ ਬ੍ਰਿਟੇਨ ਦੇ ਅਧਿਕਾਰੀਆਂ ਨੂੰ ਸੰਦੇਸ਼ ਭੇਜਣ ਦੀ ਅਪੀਲ ਕੀਤੀ ਗਈ ਹੈ