ਬਿਜਨਸ

ਵਿਨਿਰਮਾਣ ਖੇਤਰ ‘ਚ ਲਗਾਤਾਰ ਪੰਜਵੇਂ ਮਹੀਨੇ ਤੇਜ਼ੀ

ਮਈ ‘ਚ ਦੇਸ਼ ਦਾ ਵਿਨਿਰਮਾਣ ਉਤਪਾਦਨ ਲਗਾਤਾਰ ਪੰਜਵੇਂ ਮਹੀਨੇ ਵਧਿਆ ਹੈ, ਹਾਲਾਂਕਿ ਨਿਰਯਾਤ ਦੇ ਆਰਡਰਾਂ ‘ਚ 32 ਮਹੀਨਿਆਂ ‘ਚ ਪਹਿਲੀ ਵਾਰ ਆਈ ਗਿਰਾਵਟ ਨਾਲ ਇਸ ਦੀ ਰਫ਼ਤਾਰ ਮੱਠੀ ਰਹੀ।
ਨਿੱਕੋਈ ਵੱਲੋਂ ਅੱਜ ਇੱਥੇ ਜਾਰੀ ਪਰਚੇਜਿੰਗ ਮੈਨੇਜ਼ਰਸ਼ ਇੰਡੈਕਸ ਅਪਰੈਲ ਦੇ 50.5 ਤੋਂ ਵਧ ਕੇ ਮਈ ‘ਚ 50.7 ‘ਤੇ ਪੁੱਜ ਗਿਆ। ਇਹ ਲਗਾਤਾਰ ਪੰਜਵੇਂ ਮਹੀਨਾ ਹੈ ਜਦੋਂ ਪੀਐੱਮਆਈ 50 ਤੋਂ ਉੱਪਰ ਰਿਹਾ ਹੈ।

ਪ੍ਰਸਿੱਧ ਖਬਰਾਂ

To Top