ਵਿਨੇਸ਼ ਨੇ ਦਿਵਾਇਆ ਓਲੰਪਿਕ ਕੋਟਾ, ਕਾਂਸੀ ਦੀ ਦੌੜ ‘ਚ

0
Vanessa, Olympic, Quota, Bronze

ਰੇਪੇਚੇਜ਼ ਦੇ ਦੂਜੇ ਗੇੜ ‘ਚ ਵਿਸ਼ਵ ਚਾਂਦੀ ਜੇਤੂ ਅਮਰੀਕਾ ਦੀ ਸਾਰਾ ਹਿਲਦੇਬ੍ਰਾਂਟ ਨੂੰ ਹਰਾਇਆ,

ਤਮਗੇ ਲਈ ਯੂਨਾਨ ਦੀ ਮਾਰੀਆ ਪ੍ਰੀਵੋਲਾਰਸਕੀ ਨਾਲ ਹੋਵੇਗੀ ਟੱਕਰ

ਏਜੰਸੀ /ਨੂਰ ਸੁਲਤਾਨ, 18 ਸਤੰਬਰ

ਸਟਾਰ ਮਹਿਲਾ ਭਲਵਾਨ ਵਿਨੇਸ਼ ਫੋਗਾਟ ਨੇ ਇੱਥੇ ਚੱਲ ਰਹੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਬੁੱਧਵਾਰ ਨੂੰ ਆਪਣੇ 53 ਕਿਗ੍ਰਾ ਭਾਰ ਵਰਗ ‘ਚ ਕਾਂਸੀ ਤਮਗੇ ਮੁਕਾਬਲੇ ਲਈ ਕੁਆਲੀਫਾਈ ਕਰਨ ਦੇ ਨਾਲ ਹੀ ਦੇਸ਼ ਨੂੰ ਟੋਕੀਓ ਓਲੰਪਿਕ-2020 ਦਾ ਕੋਟਾ ਦਿਵਾ ਦਿੱਤਾ 25 ਸਾਲ ਦੀ ਵਿਨੇਸ਼ ਨੇ ਔਰਤਾਂ ਦੇ 53 ਕਿਗ੍ਰਾ. ਭਾਰ ਵਰਗ ਦੇ ਰੇਪੇਚੇਜ਼ ਦੇ ਦੂਜੇ ਗੇੜ ‘ਚ ਵਿਸ਼ਵ ਚਾਂਦੀ ਜੇਤੂ ਅਮਰੀਕਾ ਦੀ ਸਾਰਾ ਹਿਲਦੇਬ੍ਰਾਂਟ ਨੂੰ 8-2 ਨਾਲ ਹਰਾਇਆ ਇਸ ਦੇ ਨਾਲ ਉਨ੍ਹਾਂ ਨੇ ਕਾਂਸੀ ਤਮਗਾ ਮੁਕਾਬਲੇ ਲਈ ਕੁਆਲੀਫਾਈ ਕਰ ਲਿਆ ਹੈ ਅਤੇ ਹੁਣ ਤਮਗੇ ਲਈ ਉਨ੍ਹਾਂ ਦਾ ਮੁਕਾਬਲਾ ਯੂਨਾਨ ਦੀ ਮਾਰੀਆ ਪ੍ਰੀਵੋਲਾਰਸਕੀ ਨਾਲ ਹੋਵੇਗਾ ਭਾਰਤ ਦੀ ਟੋਕੀਓ ਓਲੰਪਿਕ ‘ਚ ਤਮਗਾ ਉਮੀਦ ਵਿਨੇਸ਼ ਨੇ ਇਸ ਤੋਂ ਪਹਿਲਾਂ ਸਵੇਰੇ ਰੇਪੇਚੇਜ਼ ਦੇ ਪਹਿਲੇ ਰਾਊਂਡ ‘ਚ ਯੂਕਰੇਨ ਦੀ ਯੂਲੀਆ ਖਾਵਲਾਜ਼ੀ ਬਲਾਹਨੀਆ ਨੂੰ 5-0 ਨਾਲ ਹਰਾ ਕੇ ਦੂਜੇ ਗੇੜ ‘ਚ ਜਗ੍ਹਾ ਬਣਾਈ ਸੀ ਵਿਨੇਸ਼ ਨੂੰ ਪ੍ਰੀ ਕੁਆਰਟਰਫਾਈਨਲ ‘ਚ ਸਾਬਕਾ ਚੈਂਪੀਅਨ ਜਪਾਨ ਦੀ ਮਾਊ ਮੁਕਾਈਦਾ ਹੱਥੋਂ 7-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਮੁਕਾਈਦਾ ਦੇ ਫਾਈਨਲ ‘ਚ ਪਹੁੰਚਣ ਦੀ ਬਦੌਲਤ ਭਾਰਤੀ ਪਹਿਲਵਾਨ ਨੂੰ ਰੇਪੇਚੇਜ਼ ਰਾਊਂਡ ‘ਚ ਜਗ੍ਹਾ ਬਣਾਉਣ ਦਾ ਮੌਕਾ ਮਿਲ ਗਿਆ ਰੇਪੇਚੇਜ਼ ਦੇ ਦੂਜੇ ਰਾਊਂਡ ਦੇ ਮੁਕਾਬਲੇ ‘ਚ ਵਿਨੇਸ਼ ਲਈ ਚੁਣੌਤੀ ਅਸਾਨ ਨਹੀਂ ਰਹੀ ਅਤੇ ਪੰਜ ਵਾਰ ਅਜਿਹਾ ਮੌਕਾ ਆਇਆ ਜਦੋਂ ਸਾਰਾ ਨੇ ਉਨ੍ਹਾਂ ਦਾ ਖੱਬਾ ਪੈਰ ਪੂਰੇ ਦਮ ਨਾਲ ਫੜ ਲਿਆ, ਹਾਲਾਂਕਿ ਭਾਰਤੀ ਪਹਿਲਵਾਨ ਨੇ ਵਿਰੋਧੀ ਖਿਡਾਰੀ ‘ਤੇ ਕੰਟਰੋਲ ਬਣਾ ਲਿਆ ਵਿਨੇਸ਼ ਨੇ ਜਿੱਤ ਹਾਸਲ ਕਰਨ ਤੋਂ ਬਾਅਦ ਕਿਹਾ ਕਿ ਮੈਨੂੰ ਟੋਕੀਓ ਲਈ ਕੋਟਾ ਜਿੱਤਣ ‘ਤੇ ਬਹੁਤ ਖੁਸ਼ੀ ਹੈ ਪਰ ਮੇਰਾ ਮੁਕਾਬਲਾ ਹਾਲੇ ਸਮਾਪਤ ਨਹੀਂ ਹੋਇਆ ਹੈ ਮੈਨੂੰ ਹਾਲੇ ਤਮਗਾ ਮੈਚ ‘ਚ ਉਤਰਨਾ ਹੈ ਭਾਰਤੀ ਮਹਿਲਾ ਪਹਿਲਵਾਨ ਨੇ ਰਾਸ਼ਟਰ ਮੰਡਲ ਅਤੇ ਏਸ਼ੀਅਨ ਗੇਮਜ਼ ‘ਚ ਸੋਨ ਤਮਗੇ ਜਿੱਤੇ ਹਨ ਪਰ ਵਿਸ਼ਵ ਚੈਂਪੀਅਨਸ਼ਿਪ ‘ਚ ਤਮਗਾ ਨਹੀਂ ਜਿੱਤ ਸਕੀ ਹੈ ਆਪਣੇ ਕਰੀਅਰ ‘ਚ ਚੌਥੀ ਵਾਰ ਵਿਸ਼ਵ ਚੈਂਪੀਅਨਸ਼ਿਪ ‘ਚ ਤਮਗੇ ਲਈ ਕੋਸ਼ਿਸ਼ ‘ਚ ਜੁਟੀ ਵਿਨੇਸ਼ ਜੇਕਰ ਜਿੱਤ ਜਾਂਦੀ ਹੈ ਤਾਂ ਇਹ ਉਨ੍ਹਾਂ ਦਾ ਇਨ੍ਹਾਂ ਖੇਡਾਂ ‘ਚ ਪਹਿਲਾ ਤਮਗਾ ਵੀ ਹੋਵੇਗਾ ਮਹਿਲਾ ਵਰਗ ਦੀ ਹੋਰ ਭਾਰਤੀ ਪਹਿਲਵਾਨ ਸੀਮਾ ਬਿਸਲਾ ਹਾਲਾਂਕਿ ਆਪਣੇ 50 ਕਿਗ੍ਰਾ ਭਾਰ ਵਰਗ ‘ਚ ਓਲੰਪਿਕ ਕੁਆਲੀਫਿਕੇਸ਼ਨ ਤੋਂ ਖੁੰਝ ਗਈ ਉਨ੍ਹਾਂ ਨੂੰ ਰੇਪੇਚੇਜ਼ ਦੇ ਆਪਣੇ ਦੂਜੇ ਰਾਊਂਡ ਦੇ ਮੈਓ ‘ਚ ਰੂਸ ਦੀ ਏਕਾਤੇਰੀਨਾ ਪੋਲੇਸ਼ਚੂਕ ਹੱਥੋਂ 3-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਉਥੇ 76 ਕਿਗ੍ਰਾ ਭਾਰ ਵਰਗ ‘ਚ ਕਿਰਨ ਨੂੰ ਚਾਰ ਅੰਕਾਂ ਦਾ ਮਜ਼ਬੂਤ ਵਾਧਾ ਬਣਾਉਣ ਤੋਂ ਬਾਅਦ ਜਰਮਨੀ ਦੀ ਏਲਾਈਨ ਰੋਟਰ ਹੱਥੋਂ 4-5 ਨਾਲ ਹਾਰ ਝੱਲਣੀ ਪਈ ਕਿਰਨ ਨੇ ਸ਼ੁਰੂਆਤ ‘ਚ ਵਧੀਆ ਪ੍ਰਦਰਸ਼ਨ ਕਰਕੇ 4-0 ਦਾ ਵਾਧਾ ਬਣਾ ਲਿਆ ਸੀ ਪਰ ਉਹ ਲਗਾਤਾਰ ਪੰਜ ਅੰਕ ਵਿਰੋਧੀ ਖਿਡਾਰੀ ਨੂੰ ਗਵਾ ਬੈਠੀ ਉਥੇ ਸਰਿਤਾ ਮੋਰ ਨੇ ਵੀ ਨਿਰਾਸ਼ ਕੀਤਾ ਅਤੇ ਆਪਣੇ 57 ਕਿਗ੍ਰਾ ਭਾਰ ਵਰਗ ‘ਚ ਉਨ੍ਹਾਂ ਨੂੰ ਮੋਲਦੋਵਾ ਦੀ ਅਨਾਸਤਾਸੀਆ ਨਿਸ਼ਿਤਾ ਤੋਂ ਕੁਆਲੀਫਿਕੇਸ਼ਨ ‘ਚ 1-5 ਨਾਲ ਹਾਰ ਮਿਲੀ

ਪੂਜਾ ਢਾਂਡਾ ਸੈਮੀਫਾਈਨਲ ‘ਚ ਪਹੁੰਚੀ

59 ਕਿਗ੍ਰਾ ਦੇ ਗੈਰ ਓਲੰਪਿਕ ਵਰਗ ‘ਚ ਪਿਛਲੀ ਕਾਂਸੀ ਤਮਗਾ ਜੇਤੂ ਪੂਜਾ ਢਾਂਡਾ ਨੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ ਪੂਜਾ ਨੇ ਪਿਛਲੀ ਚੈਂਪੀਅਨਸ਼ਿਪ ‘ਚ ਕਾਂਸੀ ਤਮਗਾ ਜਿੱਤਿਆ ਸੀ ਭਾਰਤ ਦੀ ਸਨਸਨੀ ਕਹੀ ਜਾਣ ਵਾਲੀ ਪੂਜਾ ਨੇ ਪ੍ਰੀ ਕੁਆਰਟਰ ਫਾਈਨਲ ‘ਚ ਬੇਲਾਰੂਸ ਦੀ ਕੈਟਸਿਆਰਨਾ ਯਾਨੁਸ਼ਖੇਵਿਚ ਨੂੰ 12-2 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ ਪੂਜਾ ਨੇ ਬੇਲਾਰੂਸ ਦੀ ਪਹਿਲਵਾਨ ਨੂੰ ਧੋਬੀ ਪਛਾੜ ਨਾਲ ਹਰਾਇਆ ਕੁਆਰਟਰ ਫਾਈਨਲ ‘ਚ ਪੂਜਾ ਨੇ ਜਪਾਨ ਦੀ ਮੌਜ਼ੂਦਾ ਏਸ਼ੀਆ ਅਤੇ ਜੂਨੀਅਰ ਵਿਸ਼ਵ ਚੈਂਪੀਅਨ ਯੁਜੁਕਾ ਇਨਾਗਾਕੀ ਨੂੰ 11-8 ਨਾਲ ਹਰਾਇਆ ਪੂਜਾ ਦਾ ਹੁਣ ਸੈਮੀਫਾਈਨਲ ‘ਚ ਰੂਸ ਦੀ ਲਿਊਬੋਵ ਓਵਚਾਰੋਵਾ ਨਾਲ ਮੁਕਾਬਲਾ ਹੋਵੇਗਾ ਪੂਜਾ ਨੂੰ ਟਰਾਇਲ ‘ਚ ਹਰਾਉਣ ਵਾਲੀ ਸਰਿਤਾ ਨੇ ਨਿਰਾਸ਼ ਕੀਤਾ ਅਤੇ ਆਪਣੇ 57 ਕਿਗ੍ਰਾ ਦੇ ਓਲੰਪਿਕ ਭਾਰ ਵਰਗ ‘ਚ ਉਨ੍ਹਾਂ ਨੂੰ ਮੋਲਦੋਵਾ ਦੀ ਅਨਾਸਤਾਸੀਆ ਨਿਚਿਤਾ ਤੋਂ ਕੁਆਲੀਫਿਕੇਸ਼ਨ ‘ਚ 1-5 ਨਾਲ ਹਾਰ ਮਿਲੀ ਨਿਚਿਤਾ ਦੇ ਕੁਆਰਟਰ ਫਾਈਨਲ ‘ਚ ਹਾਰਨ ਦੇ ਨਾਲ ਸਰਿਤਾ ਟੂਰਨਾਮੈਂਟ ‘ਚੋਂ ਬਾਹਰ ਹੋ ਗਈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।