ਵਿਰੋਧੀ ਧਿਰ ਦਾ ਰੌਲਾ, ਪਲਾਨੀਸਵਾਮੀ ਨੇ ਜਿੱਤਿਆ ਭਰੋਸੇ ਦਾ ਵੋਟ

ਚੇਨੱਈ। ਤਾਮਿਲਨਾਡੂ ਵਿਧਾਨ ਸਭਾ ‘ਚ ਅੱਜ ਹਾਈਵੋਲਟੇਜ ਹੰਗਾਮੇ ਤੇ ਦ੍ਰਿਮਕ ਮੈਂਬਰਾਂ ਨੇ ਇਕੱਠੇ ਬੇਦਖ਼ੀ ਦਰਮਿਆਨ ਮੁੱਖ ਮੰਤਰੀ ਈ ਕੇ ਪਲਾਨੀਸਵਾਮੀ ਨੇ ਆਪਣੀ ਸਰਕਾਰ ਦੇ ਸਮਰਥਨ ‘ਚ ਭਰੋਸੇ ਦਾ ਵੋਟ ਹਾਸਲ ਕਰ ਲਿਆ। ਵਿਧਾਨ ਸਭਾ ਸਪੀਕਰ ਪੀ ਧਨਪਾਲ ਨੇ ਸ੍ਰੀ ਪਲਾਨੀਸਵਾਮੀ ਦੇ ਭਰੋਸੇ ਦਾ ਵੋਟ ਜਿੱਤਣ ਦਾ ਐਲਾਨ ਕੀਤਾ।