ਵਿਵਾਦ ਨਹੀਂ, ਕੰਮ ਦੀ ਲੋੜ

ਪੰਜਾਬ ਤੇ ਗੋਆ ‘ਚ ਵਿਧਾਨ ਸਭਾ ਚੋਣਾਂ ਮੁਕੰਮਲ ਹੋਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਨਜ਼ਰ ਆ ਰਿਹਾ ਹੈ ਕਿ ਰਾਜਨੀਤੀ ‘ਚ ਸਿਰਫ਼ ਬਿਆਨਬਾਜ਼ੀ ਨਹੀਂ ਸਗੋਂ ਕੰਮ ਜ਼ਰੂਰੀ ਹੈ ਹੁਣ ਕੇਜਰੀਵਾਲ ਨੇ ਡੈਮੇਜ ਕੰਟਰੋਲ ਦੀ ਰਣਨੀਤੀ ਦੇ ਤਹਿਤ ਦਿੱਲੀ ਵਾਸੀਆਂ ਨੂੰ ਸਿਹਤ ਸਹੂਲਤਾਂ ਦਾ ਵੱਡਾ ਤੋਹਫ਼ਾ ਦਿੱਤਾ ਹੈ ਦਿੱਲੀ ਵਾਸੀਆਂ ਦੇ ਸਾਰੇ ਮੈਡੀਕਲ ਟੈਸਟ ਮੁਫ਼ਤ ਕੀਤੇ ਜਾਣਗੇ 21 ਨਿੱਜੀ ਮੈਡੀਕਲ ਸੰਸਥਾਨ ਵੀ ਸਰਕਾਰ ਦੀ ਇਸ ਸਕੀਮ ਤਹਿਤ ਮੁਫ਼ਤ ਚੈਕਅੱਪ ਕਰਨਗੇ ਇਸੇ ਤਰ੍ਹਾਂ ਗੈਸਟ ਟੀਚਰਾਂ ਦੀ ਤਨਖਾਹ ਵਧਾ ਕੇ ਦੁੱਗਣੀ ਕਰਨੀ ਵੀ ਵੱਡਾ ਫੈਸਲਾ ਹੈ ਪਿਛਲੇ ਦੋ ਸਾਲਾਂ ਤੋਂ ਕੇਂਦਰ ਸਰਕਾਰ, ਲੈਂਫ਼ਟੀਨੈਂਟ ਗਵਰਨਰ ਤੇ ਹੋਰ ਕਈ ਧਿਰਾਂ ਨਾਲ ਉਲਝੇ ਹੋਏ ਅਰਵਿੰਦ ਕੇਜਰੀਵਾਲ ਇਹ ਗੱਲ ਭੁੱਲ ਹੀ ਗਏ ਸਨ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਹਨ ਤੇ ਦਿੱਲੀ ਦੇ ਕੰਮਾਂ ਵੱਲ ਧਿਆਨ ਦੇਣਾ ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ਹੈ ਖਾਸਕਰ ਪੰਜਾਬ ‘ਚ ਚੋਣ ਪ੍ਰਚਾਰ ‘ਚ ਤਾਂ ਉਹ ਏਨੇ ਰੁੱਝ ਗਏ  ਸਨ ਕਿ ਦਿੱਲੀ ‘ਚ ਉਨ੍ਹਾਂ ਦੀਆਂ ਵਿਰੋਧੀ ਪਾਰਟੀਆਂ ਨੇ ਉਨ੍ਹਾਂ ਰੱਜ ਕੇ ਰਗੜੇ ਲਾਏ ਸਰਜੀਕਲ ਸਟਰਾਈਕ ‘ਤੇ ਕੇਜਰੀਵਾਲ ਨੇ ਇਸ ਤਰ੍ਹਾਂ ਤਿੱਖੇ ਸਵਾਲ ਉਠਾਏ ਕਿ ਉਨ੍ਹਾਂ ਫੌਜ ਦੇ ਪੱਖ ਨੂੰ ਵੀ ਸੁਣਨ ਦੀ ਖੇਚਲ  ਨਹੀਂ ਕੀਤੀ ਜਦੋਂ ਕਿ ਦੇਸ਼ ਦੇ ਮੌਜ਼ੂਦਾ ਤੇ ਸੇਵਾਮੁਕਤ ਫ਼ੌਜੀ ਜਰਨੈਲਾਂ ਨੇ ਸਰਜੀਕਲ ਸਟਰਾਈਕ ਦੀ ਸ਼ਲਾਘਾ ਕੀਤੀ ਤੇ ਇਸ ਦੇ ਸਬੂਤ ਦੇਣ ਨੂੰ ਗੈਰ-ਜ਼ਰੂਰੀ ਕਰਾਰ ਦਿੱਤਾ  ਕੇਜਰੀਵਾਲ ‘ਤੇ ਇਹ ਸਵਾਲ ਵੀ Àੁੱਠੇ ਕਿ ਉਹ ਪੰਜਾਬ ‘ਚ ਮੁੱਖ ਮੰਤਰੀ ਬਣਨ ਦੀ ਦੌੜ ‘ਚ ਹਨ ਬਿਨਾ ਸ਼ੱਕ ਕਿਸੇ ਵੀ ਪਾਰਟੀ ਨੂੰ ਕਿਸੇ ਵੀ ਰਾਜ਼ ‘ਚ ਚੋਣਾਂ ਲੜਨ ਤੇ ਆਪਣੀ ਵਿਚਾਰਧਾਰਾ ਤੇ ਪ੍ਰੋਗਰਾਮ ਦਾ ਪ੍ਰਚਾਰ ਕਰਨ ਦਾ ਹੱਕ ਹੈ ਪਰ ਜਿਹੜੇ ਸੰਵਿਧਾਨਕ ਅਹੁਦੇ ‘ਤੇ ਕੋਈ ਬੈਠਾ ਹੈ ਉਸ ਦੀ ਜ਼ਿੰਮੇਵਾਰੀ ਨਿਭਾਉਣਾ ਤਾਂ ਸਭ ਤੋਂ ਵੱਡਾ ਫਰਜ਼ ਤੇ ਜਵਾਬਦੇਹੀ ਹੈ ਬਿਨਾ ਸ਼ੱਕ ਸਿਹਤ ਸਹੂਲਤਾਂ ਦਿੱਲੀ ਸਮੇਤ ਪੂਰੇ ਦੇਸ਼ ਦੀ ਵੱਡੀ ਜ਼ਰੂਰਤ ਹੈ ਇਸੇ ਤਰ੍ਹਾਂ ਗੈਸਟ ਟੀਚਰਾਂ ਦਾ ਮਸਲਾ ਵੀ ਬੜਾ ਅਹਿਮ ਹੈ ਗੈਸਟ ਟੀਚਰ ਬਹੁਤ ਥੋੜ੍ਹੀ ਤਨਖਾਹ ‘ਤੇ ਕੰਮ ਕਰ ਰਹੇ ਸਨ ਹਾਲਾਂਕਿ ਸਰਕਾਰ ਇਸ ਦੋਸ਼ ਤੋਂ ਵੀ ਨਹੀਂ ਭੱਜ ਸਕਦੀ ਕਿ ਗੈਸਟ ਟੀਚਰਾਂ ਦੇ ਮਾਮਲੇ ‘ਚ ਇਹ ਕਦਮ ਬੜੀ ਦੇਰੀ ਨਾਲ ਉਠਾਇਆ ਗਿਆ ਹੈ ਤੇ ਅਜੇ ਤੱਕ ਹਟਾਏ ਗਏ ਸਾਰੇ ਦੇ ਸਾਰੇ ਅਧਿਆਪਕਾਂ ਨੂੰ ਵਾਪਸ ਨਹੀਂ ਲਿਆ ਗਿਆ ਚਾਹੀਦਾ ਹੁਣ ਇਹੀ ਹੈ ਕਿ ਸਰਕਾਰ ਹਾਈਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਕੇ ਯੋਗਤਾ ਪ੍ਰਾਪਤ ਸਾਰੇ ਗੈਸਟ ਟੀਚਰਾਂ ਨੂੰ ਵਾਪਸ ਲਵੇ ਤਨਖਾਹ ਵਧਾਉਣ ਦੇ ਨਾਲ-ਨਾਲ ਅਧਿਆਪਕਾਂ ਨੂੰ ਪੱਕਾ ਵੀ ਕਰੇ ਅਜੇ ਵੀ ਅਧਿਆਪਕਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ ਜਿਨ੍ਹਾਂ ਨੂੰ ਭਰਨ ਦੀ ਜ਼ਰੂਰਤ ਹੈ ਫਿਰ ਵੀ ਦਿੱਲੀ ਵਾਲਿਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਮੁੱਖ ਮੰਤਰੀ ਵਾਪਸ ਪਰਤ ਆਏ ਹਨ ਰਾਜਨੀਤੀ ਦਾ ਅਸੂਲ ਵੀ ਇਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਚੁਣ ਕੇ ਭੇਜਿਆ ਹੈ ਉਨ੍ਹਾਂ ਦੀਆਂ ਉਮੀਦਾਂ ਦਾ ਖਿਆਲ ਰੱਖੋ ਦੇਸ਼ ਦੇ ਹਰ ਮਸਲੇ ‘ਤੇ ਟੀਕਾ ਟਿੱਪਣੀ ਕੀਤੀ ਜਾ ਸਕਦੀ ਹੈ ਪਰ ਸਿਰਫ਼ ਸਿੰਗ ਫਸਾਉਣ ਤੇ ਸੁਰਖੀਆਂ ‘ਚ ਆਉਣ ਦੀ ਧਾਰਨਾ ਹਲਕੀ ਸਿਆਸਤ ਦੀ ਨਿਸ਼ਾਨੀ ਹੁੰਦੀ ਹੈ ਕੇਜਰੀਵਾਲ ਸਰਜੀਕਲ ਸਟਰਾਈਕ ‘ਤੇ ਬੇਤੁਕੀ ਟੀਕਾ ਟਿੱਪਣੀ ਕਰਨ ਦੇ ਰੁਝਾਨ ਨਾਲੋਂ ਦਿੱਲੀ ਵਾਸੀਆਂ ਦੀ ਸੇਵਾ ਕਰਨ ਦਾ ਆਨੰਦ ਲੁੱਟਣ ਤਾਂ ਦਿੱਲੀ ਵਾਸੀਆਂ ਦੀ ਤਸੱਲੀ ਹੋ ਸਕਦੀ ਹੈ