ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਹਾਰੇ ਸੁਸ਼ੀਲ

0
Sushil,  World ,Wrestling, Championships

ਅਜਰਬੇਜਾਨ ਦੇ ਖਾਦਜੀਮੁਰਾਦ ਗਾਦਝਿਯੇਵ ਨੇ 11-9 ਨਾਲ ਪਛਾੜਿਆ

ਏਜੰਸੀ /ਨੂਰ ਸੁਲਤਾਨ

ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਦੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਓਲੰਪਿਕ ਭਾਰ ਵਰਗ 74 ਕਿਗ੍ਰਾ.ਫ੍ਰੀ ਸਟਾਇਲ ਵਰਗ ‘ਚ ਨਿਰਾਸ਼ਾਜਨਕ ਸ਼ੁਰੂਆਤ ਹੋਈ ਅਤੇ ਉਨ੍ਹਾਂ ਨੂੰ ਕੁਆਲੀਫਿਕੇਸ਼ਨ ‘ਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਸੁਸ਼ੀਲ ਨੂੰ ਅਜਰਬੇਜਾਨ ਦੇ ਖਾਦਜੀਮੁਰਾਦ ਗਾਦਝਿਯੇਵ ਨੇ ਨਜ਼ਦੀਕੀ ਮੁਕਾਬਲੇ ‘ਚ 11-9 ਨਾਲ ਹਰਾਇਆ ਗਾਦਝਿਅੇਵ ਨੇ ਫਿਰ ਆਪਣਾ ਰਾਊਂਡ 32 ਦਾ ਮੁਕਾਬਲਾ ਜਿੱਤ ਕੇ ਪ੍ਰੀ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਸੁਸ਼ੀਲ ਦੀ ਤਮਾਮ ਉਮੀਦਾਂ ਹੁਣ ਇਸ ਗੱਲ ‘ਤੇ ਟਿਕੀਆਂ ਹਨ ਕਿ ਅਜਰਬੇਜਾਨ ਦੇ ਪਹਿਲਵਾਨ 74 ਕਿਗ੍ਰਾ. ਭਾਰ ਵਰਗ ਦੇ ਫਾਈਨਲ ‘ਚ ਪਹੁੰਚੇ ਤਾਂਕਿ ਉਨ੍ਹਾਂ ਨੂੰ ਰੇਪੇਚੇਜ਼ ‘ਚ ਤਰਨ ਦਾ ਮੌਕਾ ਮਿਲ ਸਕੇਸਾਲ 2010 ‘ਚ ਮਾਸਕੋ ‘ਚ ਸੋਨ ਤਮਗਾ ਜਿੱਤਣ ਵਾਲੇ ਸੁਸ਼ੀਲ 9 ਸਾਲ ਦੇ ਫਰਕ ਤੋਂ ਬਾਅਦ ਵਿਸ਼ਵ ਚੈਂਪੀਅਨਸ਼ਿਪ ‘ਚ ਉਤਰ ਰਹੇ ਸਨ, ਪਰ ਉਨ੍ਹਾਂ ਦੀ ਸ਼ੁਰੂਆਤ ਬਹੁਤ ਖਰਾਬ ਰਹੀ ਸੁਸ਼ੀਲ ਨੇ ਬੀਤੇ ਸਾਲ ਗੋਲਡ ਕੋਸਟ ਰਾਸ਼ਟਰ ਮੰਡਲ ਖੇਡਾਂ ‘ਚ ਸੋਨ ਤਮਗਾ ਜਿੱਤਿਅ ਸੀ, ਪਰ ਜਕਾਰਤਾ ਏਸ਼ੀਆਈ ਖੇਡਾਂ ‘ਚ ਉਹ ਸ਼ੁਰੂਆਤੀ ਗੇੜ ‘ਚ ਹੀ ਬਾਹਰ ਹੋ ਗਏ ਸਨ ਸੁਸ਼ੀਲ ਨੇ ਦਿੱਲੀ ‘ਚ ਟਰਾਇਲ ਜਿੱਤ ਕੇ ਵਿਸ਼ਵ ਚੈਂਪੀਅਨਸ਼ਿਪ ‘ਚ ਖੇਡਣ ਦਾ ਹੱਕ ਪਾਇਆ ਸੀ, ਪਰ ਹੁਣ ਉਨ੍ਹਾਂ ਨੂੰ ਕੁਆਲੀਫਿਕੇਸ਼ਨ ‘ਚ ਹਾਰ ਤੋਂ ਬਾਅਦ ਦੂਜੇ ਪਹਿਲਵਾਨ ਦੇ ਅੱਗੇ ਵਧਣ ‘ਤੇ ਨਿਰਭਰ ਰਹਿਣਾ ਪਵੇਗਾ।

ਫ੍ਰੀ ਸਟਾਇਲ 70 ਕਿਗ੍ਰਾ ‘ਚ ਕਰਨ ਨੂੰ ਉਜਬੇਕਿਸਤਾਨ ਦੇ ਇਖਤਿਓਰ ਨਵਰੂਜੋਵ ਨੇ ਕੁਆਲੀਫਿਕੇਸ਼ਨ ‘ਚ 7-0 ਨਾਲ ਹਰਾ ਦਿੱਤਾ ਨਵਰੂਜੋਵ ਕੁਆਰਟਰਫਾਈਨਲ ‘ਚ ਪਹੁੰਚ ਗਏ ਹਨ ਅਤੇ ਕਰਣ ਦੀਆਂ ਉਮੀਦਾਂ ਵੀ ਵਿਰੋਧੀ ਖਿਡਾਰੀ ਦੇ ਅੱਗੇ ਜਾਣ ‘ਤੇ ਟਿਕੀਆਂ ਹੋਈਆਂ ਹਨ 92 ਕਿਗ੍ਰਾ. ‘ਚ ਪਰਵੀਨ ਨੇ ਕੁਆਲੀਫਿਕੇਸ਼ਨ ‘ਚ ਕੋਰੀਆ ਦੇ ਚਾਂਗਜੇਈ ਸੁਈ ਨੂੰ 12-1 ਨਾਲ ਹਰਾਇਆ, ਪਰ ਪ੍ਰੀ ਕੁਆਰਟਰ ਫਾਈਨਲ ‘ਚ ਉਹ ਯੂਕਰੇਨ ਦੇ ਪਹਿਲਵਾਨ ਲਿਊ ਬੋਮੇਰ ਸਾਗਾਲਯੁਕ ਤੋਂ 0-8 ਹਾਰ ਗਏ ਸਾਗਾਲਊਕ ਕੁਆਰਟਰ ਫਾਈਨਲ ‘ਚ ਪਹੁੰਚ ਗਏ ਹਨ ਅਤੇ ਪਰਵੀਨ ਦੀਆਂ ਉਮੀਦਾਂ ਵੀ ਉਨ੍ਹਾਂ ਦੇ ਅੱਗੇ ਵਧਣ ‘ਤੇ ਟਿਕੀਆਂ ਹੋਈਆਂ ਹਨ 125 ਕਿਗ੍ਰਾ ‘ਚ ਸੁਮਿਤ ਨੂੰ ਕੁਆਲੀਫਿਕੇਸ਼ਨ ‘ਚ ਹੰਗਰੀ ਦੇ ਡੇਨੀਅਲ ਲਿਗੇਟੀ ਨੇ 2-0 ਨਾਲ ਹਰਾਇਆ ਲਿਗੇਟੀ ਇਸ ਤੋਂ ਬਾਅਦ ਪ੍ਰੀ ਕੁਆਰਟਰ ਫਾਈਨਲ ‘ਚ ਉਜਬੇਕਿਸਤਾਨ ਦੇ ਪਹਿਲਵਾਨ ਤੋਂ ਹਾਰ ਗਏ ਅਤੇ ਉਨ੍ਹਾਂ ਦੀ ਹਾਰ ਦੇਨਾਲ ਟੂਰਨਾਮੈਂਟ ‘ਚੋਂ ਬਾਹਰ ਹੋ ਗਏ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।