Uncategorized

ਵਿਸ਼ਵ ਮੁੱਕੇਬਾਜ਼ੀ ਓਲੰਪਿਕ ਕੁਆਲੀਫਾਇਰ ‘ਚ ਸਤੀਸ਼, ਸੁਮਿਤ ਅਗਲੇ ਗੇੜ ‘ਚ

ਬਾਕੂ (ਅਜਰਬੇਜਾਨ) ਏਸ਼ੀਆਈ ਖੇਡਾਂ ਦੇ ਕਾਂਸੀ ਤਮਗਾ ਜੇਤੂ ਸਤੀਸ਼ ਕੁਮਾਰ (91 ਤੋਂ ਜਿਆਦਾ ਕਿਗ੍ਰਾ) ਅਤੇ ਸੁਮਿਤ ਸਾਂਗਵਾਨ (81 ਕਿਗ੍ਰਾ) ਨੇ ਇੱਥੇ ਚੱਲ ਰਹੇ ਵਿਸ਼ਵ ਮੁੱਕੇਬਾਜ਼ੀ ਓਲੰਪਿਕ ਕੁਆਲੀਫਿਕੇਸ਼ਨ ਟੂਰਨਾਮੈਂਟ ‘ਚ ਚੰਗੀ ਸ਼ੁਰੂਆਤ ਕਰਦਿਆਂ ਆਪੋ-ਆਪਣੇ ਵਰਗਾਂ ਦੇ ਦੂਜੇ ਗੇੜ ‘ਚ ਜਗ੍ਹਾ ਬਣਾ ਲਈ ਹੈ ਅੰਤਰਰਾਸ਼ਟਰੀ ਮੁੱਕੇਬਾਜ਼ੀ ਫੈੱਡਰੇਸ਼ਨ ਦੇ ਓਲੰਪਿਕ ਕੁਆਲੀਫਿਕੇਸ਼ਨ ਟੂਰਨਾਮੈਂਟ ‘ਚ ਸਾਬਕਾ ਏਸ਼ੀਆਈ ਚੈਂਪੀਅਨ ਕਾਂਸੀ ਤਮਗਾ ਜੇਤੂ ਸਤੀਸ਼ ਨੇ ਟੋਂਗਾ ਦੇ ਮਨਾਸੇ ਕਾਹੋ ਰਾਈਕਾਡ੍ਰੋਗਾ ਨੂੰ 3-0 ਨਾਲ ਹਰਾ ਕੇ ਦੂਜੇ ਗੇੜ ‘ਚ ਜਗ੍ਹਾ ਬਣਾਈ, ਜਿੱਥੇ ਉਸਦੇ ਸਾਹਮਣੇ ਆਇਰਲੈਂਡ ਦਾ ਡੀਨ ਗਾਰਡਿਨਰ ਹੋਵੇਗਾ ਟੀਮ ਦੇ ਰਾਸ਼ਟਰੀ ਕੋਚ ਗੁਰਬਖਸ਼ ਸਿੰਘ ਸੰਧੂ ਨੇ ਕਿਹਾ ਕਿ ਸਤੀਸ਼ ਸਾਹਮਣੇ ਘੱਟ ਲੰਬਾਈ ਵਾਲੇ ਖਿਡਾਰੀ ਸੀ ਉਹਨਾਂ ਸਤੀਸ਼ ‘ਤੇ ਕਈ ਅਟੈਕ ਕੀਤੇ ਪਰ ਸਤੀਸ਼ ਨੇ ਉਹਨਾਂ ਦਾ ਚੰਗੀ ਤਰ੍ਹਾਂ ਸਾਹਮਣਾ ਕੀਤਾ ਅਤੇ ਜਵਾਬੀ ਹਮਲਾ ਕੀਤਾ ਉੱਥੇ ਹੀ ਸੁਮਿਤ ਨੇ ਤ੍ਰਿਨਿਦਾਦ ਦੇ ਐਂਡਰਿਊ ਫਰਮਿਨ ਨੂੰ 3-0 ਨਾਲ ਹਰਾਇਆ

ਪ੍ਰਸਿੱਧ ਖਬਰਾਂ

To Top