ਏਜੰਸੀ ਨਵੀਂ ਦਿੱਲੀ,
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੇ ਨਾਂਅ ਰੋਜ਼ਾਨਾ ਜੁੜਦੀਆਂ ਉਪਲੱਬਧੀਆਂ ‘ਚ ਹੁਣ ਇੱਕ ਹੋਰ ਦਰਜ ਹੋ ਗਈ ਹੈ ਜਦੋਂ ਉਨ੍ਹਾਂ ਨੂੰ ਕ੍ਰਿਕਟ ਦੀ ਬਾਈਬਲ ਕਹੀ ਜਾਣ ਵਾਲੀ ਵਿਜਡਨ ਕ੍ਰਿਕਟਰਜ਼ ਦੇ ਕਵਰ ਪੇਜ ‘ਤੇ ਥਾਂ ਦਿੱਤੀ ਗਈ
ਦੁਨੀਆ ਦੀਆਂ ਸਭ ਤੋਂ ਮਜ਼ਬੂਤ ਟੀਮਾਂ ‘ਚੋਂ ਇੱਕ ਭਾਰਤ ਲਈ ਤਿੰਨਾਂ ਫਾਰਮੈਟਾਂ ‘ਚ ਸਫਲ ਕਪਤਾਨੀ ਕਰ ਰਹੇ ਵਿਰਾਟ ਲਈ ਇਹ ਯਕੀਨੀ ਹੀ ਵੱਡੀਆਂ ਉਪਲੱਬਧੀਆਂ ‘ਚੋਂ ਹੈ ਕਿ ਉਨ੍ਹਾਂ ਨੂੰ ਇਸ ਸਾਲ ਦੇ ਵਿਜਡਨ ਸੈਸ਼ਨ ਦੇ ਕਵਰ ਪੇਜ ‘ਤੇ ਥਾਂ ਮਿਲੀ ਹੈ ਹਾਲ ਹੀ ‘ਚ ਇੰਗਲੈਂਡ ਖਿਲਾਫ਼ ਤਿੰਨਾਂ ਫਾਰਮੈਟਾਂ ‘ਚ ਉਨ੍ਹਾਂ ਨੇ ਭਾਰਤ ਨੂੰ ਲੜੀ ‘ਚ ਜਿੱਤ ਦਿਵਾਈ ਹੈ ਵਿਰਾਟ ਨੇ ਇੰਗਲੈਂਡ ਖਿਲਾਫ਼ ਪੰਜ ਟੈਸਟਾਂ ਦੀ ਲੜੀ ‘ਚ ਭਾਰਤ ਨੂੰ 4-0 ਨਾਲ ਜਿੱਤ ਦਿਵਾਈ ਅਤੇ ਦੋ ਸੈਂਕੜੇ ਬਣਾਏ ਉਨ੍ਹਾਂ ਨੇ ਮੁੰਬਈ ਟੈਸਟ ‘ਚ 235 ਦੌੜਾਂ ਦੀ ਦੂਹਰੀ ਅਤੇ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਵੀ ਖੇਡੀ ਵਿਜਡਨ ਦੇ ਸੰਪਾਦਕ ਲਾਰੇਂਸ ਬੂਥ ਅਨੁਸਾਰ ਵਿਰਾਟ ਨੇ ਪਿਛਲੇ ਕੁਝ ਸਾਲਾਂ ‘ਚ ਖੇਡ ਨੂੰ ਇੱਕ ਕ੍ਰਾਂਤੀਕਾਰੀ ਪੱਧਰ ਤੱਕ ਲਿਜਾਣ ‘ਚ ਅਹਿਮ ਭੂਮਿਕਾ ਨਿਭਾਈ ਹੈ ਇਸ ਕਵਰ ਪੇਜ ‘ਤੇ ਵਿਰਾਟ ਰਿਵਰਸ ਸਵੀਪ ਸ਼ਾਟ ਖੇਡਦੇ ਹੋਏ ਨਜ਼ਰ ਆ ਰਹੇ ਹਨ ਬੂਥ ਨੇ ਕਿਹਾ ਕਿ ਇਹ ਵਿਖਾਉਂਦਾ ਹੈ ਕਿ ਵਿਰਾਟ ਇੱਕ ਨਵੇਂ ਜਮਾਨੇ ਦੇ ਕ੍ਰਿਕਟਰ ਹਨ ਸਾਨੂੰ ਲੱਗਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਇਸਦੇ ਕਵਰ ਪੇਜ ‘ਤੇ ਕੁਝ ਗੈਰ ਪਰੰਪਰਾਵਾਦੀ ਪ੍ਰਯੋਗ ਕੀਤੇ ਜਾਣ ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਵਿਜ਼ਡਨ ਪੁਰਾਣੀ ਅਤੇ ਪਰੰਪਰਾਵਾਦੀ ਕ੍ਰਿਕਟ ਨੂੰ ਹੀ ਦਰਸਾਉਂਦਾ ਹੈ ਪਰ ਕ੍ਰਿਕਟ ਹੁਣ ਬਦਲ ਰਿਹਾ ਹੈ ਅਤੇ ਇਸਨੂੰ ਵਿਖਾਉਣ ਲਈ ਵਿਰਾਟ ਸਹੀ ਵਿਅਕਤੀ ਹਨ
ਵਿਰਾਟ ਏਸ਼ੀਆਈ ਮੂਲ ਦੇ ਸਿਰਫ ਤੀਜੇ ਕ੍ਰਿਕਟਰ ਹਨ ਜਿਨ੍ਹਾਂ ਨੂੰ ਵਿਜਡਨ ਦੇ ਪਿਛਲੇ ਚਾਰ ਸੈਸ਼ਨਾਂ ‘ਚ ਕਵਰ ਪੇਜ ‘ਤੇ ਥਾਂ ਮਿਲੀ ਹੈ ਇਸ ਤੋਂ ਪਹਿਲਾਂ ਸਾਲ 2014 ‘ਚ ਸੰਨਿਆਸ ਤੋਂ ਬਾਅਦ ਸਚਿਨ ਤੇਂਦੁਲਕਰ ਨੂੰ ਵਿਜਡਨ ਦੇ ਕਵਰ ‘ਤੇ ਥਾਂ ਮਿਲੀ ਸੀ ਉੱਥੇ ਸਾਲ 2015 ‘ਚ ਇੰਗਲੈਂਡ ਦੇ ਮੋਇਨ ਅਲੀ ਨੂੰ ਕਵਰ ਪੇਜ ‘ਤੇ ਥਾਂ ਮਿਲੀ ਸੀ ਬੂਥ ਨੇ ਕਿਹਾ ਕਿ ਵਿਰਾਟ ਨੂੰ ਹਾਲ ਹੀ ‘ਚ ਉਨ੍ਹਾਂ ਦੇ ਇੰਗਲੈਂਡ ਖਿਲਾਫ਼ ਪ੍ਰਦਰਸ਼ਨ ਲਈ ਪ੍ਰਸੰਸਕ ਯਾਦ ਰੱਖਣਗੇ ਉਹ ਕ੍ਰਿਕਟ ਦੇ ਸਾਰੇ ਫਾਰਮੈਟਾਂ ‘ਚ ਆਪਣੀ ਧਾਕ ਰੱਖਣ ਵਾਲੇ ਸਟੀਵਨ ਸਮਿੱਥ, ਜੋ ਰੂਟ, ਕੇਨ ਵਿਲੀਅਮਜ਼ ਅਤੇ ਏ ਬੀ ਡਿਵੀਲੀਅਰਜ਼ ਵਰਗੇ ਕ੍ਰਿਕਟਰਾਂ ਦੀ ਸ਼੍ਰੇਣੀ ‘ਚ ਹਨ ਹਾਲਾਂਕਿ ਵਿਰਾਟ ਨੂੰ ਉਨ੍ਹਾਂ ਦੀਆਂ ਤਮਾਮ ਉਪਲੱਬਧੀਆਂ ਦੇ ਬਾਵਜੂਦ ਵਿਜਡਨ ਦੇ ਪੰਜ ਸਰਵਸ੍ਰੇਸ਼ਠ ਕ੍ਰਿਕਟਰ ਆਫ ਦ ਈਅਰ ਲਈ ਨਹੀਂ ਚੁਣਿਆ ਗਿਆ ਹੈ ਇਹ ਸਨਮਾਨ ਵਿਜਡਨ ਵੱਲੋਂ ਕਈ ਸਾਲਾਂ ਤੋਂ ਉਨ੍ਹਾਂ ਕ੍ਰਿਕਟਰਾਂ ਨੂੰ ਦਿੱਤਾ ਜਾ ਰਿਹਾ ਹੈ ਜੋ ਇੰਗਲਿਸ਼ ਸੈਸ਼ਨ ‘ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਦੇ ਹਨ ਪਰ ਵਿਰਾਟ ਦਾ ਇੰਗਲੈਂਡ ‘ਚ ਓਵਰਆਲ ਰਿਕਾਰਡ ਹਾਲੇ ਕੁਝ ਖਾਸ ਨਹੀਂ ਰਿਹਾ ਹੈ ਵਿਰਾਟ ਨੇ 2014 ‘ਚ ਇੰਗਲੈਂਡ ਦੀ ਧਰਤੀ ‘ਤੇ ਚਾਰ ਟੈਸਟ ਖੇਡੇ ਸਨ ਜਿਸ ‘ਚ ਉਨ੍ਹਾਂ ਨੇ ਪੰਜ ਪਾਰੀਆਂ ‘ਚ 13.40 ਦੀ ਔਸਤ ਨਾਲ 140 ਦੌੜਾਂ ਬਣਾਈਆਂ ਸਨ ਇਹ ਲੜੀ ਇੰਗਲੈਂਡ ਨੇ 3-1 ਨਾਲ ਜਿੱਤੀ ਸੀ ਭਾਰਤ ਦਾ ਇੰਗਲੈਂਡ ‘ਚ ਅਗਲਾ ਦੌਰਾ 2018 ‘ਚ ਹੈ ਜਿੱਥੇ ਵਿਰਾਟ ਤੋਂ ਸਭ ਤੋਂ ਜ਼ਿਆਦਾ ਉਮੀਦਾਂ ਰਹਿਣਗੀਆਂ ਜਿਨ੍ਹਾਂ ਦੀ ਖੇਡ ‘ਚ ਪਿਛਲੇ ਕੁਝ ਸਮੇਂ ਤੋਂ ਹੈਰਾਨੀਜਨਕ ਸੁਧਾਰ ਆਇਆ ਹੈ ਸਾਲ 2017 ਦਾ ਵਿਜਡਨ ਸੈਸ਼ਨ ਅਪਰੈਲ ‘ਚ ਇੰਗਲਿਸ਼ ਸੈਸ਼ਨ ਸ਼ੁਰੂ ਹੋਣ ਦੇ ਸਮੇਂ ਪ੍ਰਕਾਸ਼ਿਤ ਹੋਵੇਗਾ