ਵਿੱਤੀ ਮਾਮਲੇ : ਬੈਂਕ ਦੇ ਸਕਦੇ ਹਨ ਕਰਜ਼ੇ ਦਾ ਤੋਹਫਾ

ਏਜੰਸੀ ਮੁੰਬਈ, 
ਨੋਟਬੰਦੀ ਤੋਂ ਬਾਅਦ ਬੈਂਕਾਂ ਦੀ ਜਮਾਂ ‘ਚ ਜ਼ੋਰਦਾਰ ਵਾਧਾ ਹੋਇਆ ਹੈ ਇਸ ਦੇ ਮੱਦੇਨਜ਼ਰ ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਨੇ ਐਤਵਾਰ ਨੂੰ ਆਪਣੀਆਂ ਮਿਆਦ ਦੀਆਂ ਬੇਂਚਮਾਰਕ ਕਰਜ਼ ਦਰਾਂ ‘ਚ 0.9 ਫੀਸਦੀ ਕਟੌਤੀ ਦਾ ਐਲਾਨ ਕੀਤਾ ਨਵੀਆਂ ਦਰਾਂ ਐਤਵਾਰ ਤੋਂ ਹੀ ਲਾਗੂ ਹੋਣਗੀਆਂ
ਐਸਬੀਆਈ ਨੇ ਬਿਆਨ ‘ਚ ਕਿਹਾ ਕਿ ਬੈਂਕ ਨੇ ਇੱਕ ਸਾਲ ਦੀ ਮਿਆਦ ਫੰਡ ਦੀ ਸੀਮਤ ਲਾਗਤ ਆਧਾਰਿਤ ਕਰਜ਼ਾ ਦਰ (ਐਮਸੀਐਲਆਰ) ਨੂੰ 8.90 ਤੋਂ ਘਟਾ ਕੇ 8 ਫੀਸਦੀ ਕਰ ਦਿੱਤਾ ਹੈ ਇਸ ਤਰ੍ਹਾਂ ਇੱਕ ਦਿਨ ਦੇ ਕਰਜ਼ ਲਈ ਵਿਆਜ ਦਰ ਨੂੰ 8.65 ਤੋਂ ਘਟਾ ਕੇ 7.75 ਫੀਸਦੀ ਕੀਤਾ ਹੈ ਤਿੰਨ ਸਾਲ ਦੀ ਮਿਆਦ ਦੇ ਕਰਜ਼ੇ ਲਈ ਇਸ ਨੂੰ 9.05 ਫੀਸਦੀ ਤੋਂ ਘਟਾ ਕੇ 8.15 ਫੀਸਦੀ ਕੀਤਾ ਗਿਆ ਹੈ