ਸ਼ਰਾਬ ਠੇਕੇਦਾਰਾਂ ਦੀ ਗੱਡੀ ਨੇ ਸ਼ਰਾਬ ਤਸਕਰ ਦੀ ਗੱਡੀ ਦਾ ਪਿੱਛਾ ਕਰਦਿਆਂ ਖੱਚਰ ਰੇਹੜੇ ਨੂੰ ਮਾਰੀ ਟੱਕਰ

0
Contractor, Vehicle, Curses, Backyard, Alcohol

 

ਰੋਹ ‘ਚ ਦਰਜਨਾਂ ਲੋਕਾਂ ਠੇਕੇਦਾਰਾਂ ਦੀ ਗੱਡੀ ਘੇਰ ਕੇ ਮੁਲਜ਼ਮ ਨੂੰ ਕੀਤਾ ਗੱਡੀ ‘ਚ ਬੰਦ

ਮਨਜੀਤ ਨਰੂਆਣਾ/ਸੰਗਤ ਮੰਡੀ
ਸ਼ਰਾਬ ਠੇਕੇਦਾਰਾਂ ਵੱਲੋਂ ਗੱਡੀ ‘ਚ ਸਵਾਰ ਹੋ ਕੇ  ਡੱਬਵਾਲੀ ਤੋਂ ਸ਼ਰਾਬ ਲੈ ਕੇ ਆ ਰਹੇ ਇਕ ਸਵਾਰ ਵਿਅਕਤੀ ਦੀ ਕਾਰ ਦਾ ਪਿੱਛਾ ਕੀਤਾ ਜਾ ਰਹੀ ਸੀ। ਪਿੱਛਾ ਕਰਦੇ ਸਮੇਂ ਉਕਤ ਦੋਵੇਂ ਗੱਡੀਆਂ ਜਦ ਸੰਗਤ ਕਲਾਂ ਪਿੰਡ ਨਜ਼ਦੀਕ ਪਹੁੰਚੀਆਂ ਤਾਂ ਉਨ੍ਹਾਂ ਦੇ ਸਾਹਮਣੇ ਅਚਾਨਕ ਇੱਕ ਖੱਚਰ ਰੇਹੜਾ ਆ ਗਿਆ, ਜਿਸ ਕਾਰਨ ਸ਼ਰਾਬ ਦੇ ਠੇਕੇਦਾਰਾਂ ਦੀ ਗੱਡੀ ਖੱਚਰ ਰੇਹੜੇ ਨਾਲ ਟਕਰਾ ਗਈ। ਇਸ ਹਾਦਸੇ ‘ਚ ਖੱਚਰ ਰੇਹੜੇ ਦਾ ਜਿਥੇ ਨੁਕਸਾਨ ਹੋ ਗਿਆ ਉਥੇ ਖੱਚਰ ਰੇਹੜਾ ਸਵਾਰ ਵਿਅਕਤੀ ਓਮ ਪ੍ਰਕਾਸ਼ ਪੁੱਤਰ ਮੈਂਗਲ ਰਾਮ ਵਾਸੀ ਫੁੱਲੋਂ ਮਿੱਠੀ ਜ਼ਖਮੀ ਹੋ ਗਿਆ। ਰੋਹ ‘ਚ ਆਏ ਵੱਡੀ ਗਿਣਤੀ ‘ਚ ਪਿੰਡ ਵਾਸੀਆਂ ਵੱਲੋਂ ਦੋਵੇਂ ਗੱਡੀਆਂ ਨੂੰ ਘੇਰਾ ਪਾ ਲਿਆ। ਇਸ ਦੌਰਾਨ ਕਾਰ ਸਵਾਰ ਸ਼ਰਾਬ ਤਸਕਰ ਤਾਂ ਕਾਰ ਛੱਡ ਕੇ ਫਰਾਰ ਹੋ ਗਿਆ ਪ੍ਰੰਤੂ ਠੇਕੇਦਾਰਾਂ ਦਾ ਇੱਕ ਵਿਅਕਤੀ ਲੋਕਾਂ ਵੱਲੋਂ ਗੱਡੀ ‘ਚ ਬੰਦ ਕਰ ਦਿੱਤਾ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਸੰਗਤ ਥਾਣਾ ਮੁਖੀ ਹਰਬੰਸ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ, ਜਿਨ੍ਹਾਂ ਨੇ ਇਕੱਠੇ ਹੋਏ ਹਜ਼ੂਮ ਨੂੰ ਪਾਸੇ ਕਰਦਿਆਂ ਜਿਥੇ ਜ਼ਖਮੀ ਖੱਚਰ ਰੇਹੜਾ ਚਾਲਕ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਉਥੇ ਦੋਵੇਂ ਗੱਡੀ ‘ਤੇ ਠੇਕੇਦਾਰ ਦੇ ਮੁਲਾਜ਼ਮ ਨੂੰ ਲੋਕਾਂ ਤੋਂ ਬਚਾ ਕੇ ਥਾਣੇ ਲਿਆਦਾ। ਇਕੱਠੀ ਹੋਈ ਭੀੜ ਵੱਲੋਂ ਸ਼ਰਾਬ ਠੇਕੇਦਾਰਾਂ ਦੀ ਗੱਡੀ ਦੇ ਟਾਇਰਾਂ ਦੀ ਹਵਾ ਕੱਢ ਕੇ ੱਿੰਕ ਵਾਰ ਤਾਂ ਅੱਗ ਲਗਾਉਣ ਦੀ ਵਿਉਂਤਬੰਦੀ ਬਣਾ ਲਈ ਪ੍ਰੰਤੂ ਪੁਲਿਸ ਦੇ ਮੁਸ਼ਤੈਦ ਹੋਣ ਕਾਰਨ ਉਹ ਸਫਲ ਨਾ ਹੋ ਸਕੇ।
ਕਾਰ ‘ਚੋਂ ਬਰਾਮਦ ਹੋਈਆਂ 72 ਬੋਤਲਾਂ
ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਾਰ ਦੀ ਤਲਾਸ਼ੀ ਲੈਣ ‘ਤੇ ਡਿੱਗੀ ‘ਚੋਂ ਹਰਿਆਣਾ ਮਾਰਕਾ ਦੇਸ਼ੀ ਸ਼ਰਾਬ ਸ਼ਹਿਨਾਈ ਦੀਆਂ 72 ਬੋਤਲਾਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਨਾਮੂਲਮ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।