ਨਵੀਂ ਦਿੱਲੀ। ਏਅਰ ਇੰਡੀਆ ਦਾ ਇੱਕ ਸੀਨੀਅਰ ਪਾਇਲਟ ਅੱਜ ਕੌਮਾਂਤਰੀ ਫਲਾਈਟ ਉਡਾਉਣ ਤੋਂ ਬਾਅਦ ਸ਼ਰਾਬ ਦੇ ਨਸ਼ੇ ‘ਚ ਪਾਇਆ ਗਿਆ। ਭਾਰਤ ਦੇ ਐਵੀਏਸ਼ਨ ਸੈਕਟਰ ‘ਚ ਅਜਿਹਾ ਦੂਜੀ ਵਾਰ ਹੋਇਆ ਹੈ ਜਦੋਂ ਫਲਾਈਟ ਤੋਂ ਬਾਅਦ ਹੋਣ ਵਾਲੇ ਮੈਡੀਕਲ ਟੈਸਟ ‘ਚ ਕੋਈ ਪਾਇਲਟ ਸ਼ਰਾਬ ਦੇ ਨਸ਼ੇ ‘ਚ ਧੁੱਤ ਪਾਇਆ ਗਿਆ ਹੈ। ਬਾਅਦ ‘ਚ ਪਤਾ ਲੱਗਿਆ ਕਿ ਇਹ ਪਲਾਇਲਟ ਇਸ ਤੋਂ ਪਹਿਲਾਂ ਇੱਕ ਵਾਰ ਫਲਾਈਟ ਤੋਂ ਪਹਿਲਾਂ ਹੋਣ ਵਾਲੇ ਅਲਕੋਹਲ ਟੈਸਟ ‘ਚ ਵੀ ਫੇਲ੍ਹ ਹੋ ਚੁੱਕਿਆ ਹੈ। ਇੱਕ ਹੀ ਪਾਇਲਟ ਵੱਲੋਂ ਦੁਬਾਰਾ ਗੰਭੀਰ ਗਲਤੀ ਹੋਣ ‘ਤੇ ਡਾਇਰੈਕਟਰ ਜਨਰਲ ਆਫ਼ ਸਿਵਲ ਐਵੀਏਸ਼ਨ ਨ ੇਪਾਇਲਟ ਨੂੰ ਚਾਰ ਵਰ੍ਹਿਆਂ ਲਈ ਸਸਪੈਂਡ ਕਰ ਦਿੱਤਾ ਹੈ।