ਪੰਜਾਬ

ਸ਼ਾਮਪੁਰ ਦਾ ਸਰਪੰਚ ਇੰਦਰਜੀਤ ਮੁਅੱਤਲ

ਕੁਲਵੰਤ ਕੋਟਲੀ
ਮੋਹਾਲੀ,
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰੀ ਸਿਬਿਨ ਸੀਨੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ‘ਚ ਗ੍ਰਾਮ ਪੰਚਾਇਤ ਸ਼ਾਮਪੁਰ ਦੇ ਸਰਪੰਚ ਇੰਦਰਜੀਤ ਕੁਮਾਰ ਨੂੰ ਉਸਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਆਪਣੇ ਹੁਕਮ ਵਿੱਚ ਸ੍ਰੀ ਸਿਬਿਨ ਸੀਨੇ ਨੇ ਲਿਖਿਆ ਹੈ ਕਿ ਸਰਪੰਚ ਇੰਦਰਜੀਤ ਕੁਮਾਰ ਨੂੰ  ਉਸਦੇ ਵਿਰੁੱਧ ਦਰਜ ਇੱਕ ਮਾਮਲੇ ਵਿੱਚ ਮਾਣਯੋਗ ਅਦਾਲਤ ਵੱਲੋਂ 3 ਸਾਲ ਦੀ ਸਜ਼ਾ ਅਤੇ 25 ਹਜਾਰ ਰੁਪਏ ਜ਼ੁਰਮਾਨਾ ਕੀਤਾ ਜਾ ਚੁੱਕਿਆ ਹੈ ਭਾਵੇਂ ਕਿ ਸਰਪੰਚ ਇੰਦਰਜੀਤ ਕੁਮਾਰ ਨੂੰ ਜਮਾਨਤ ਮਿਲ ਚੁੱਕੀ ਹੈ ਪਰ ਫਿਰ ਵੀ ਅਜੇ ਮਾਣਯੋਗ ਅਦਾਲਤ ਵੱਲੋਂ ਉਸਨੂੰ ਬੇਗੁਨਾਹ ਸਾਬਤ ਨਹੀਂ ਕੀਤਾ ਗਿਆ। ਇਸ ਲਈ ਸਰਪੰਚ ਇੰਦਰਜੀਤ ਕੁਮਾਰ ਨੂੰ ਅਹੁਦੇ ਤੋਂ ਮੁਅੱਤਲ ਕੀਤਾ ਗਿਆ ਹੈ ਭਵਿੱਖ ਵਿੱਚ ਮਾਣਯੋਗ ਅਦਾਲਤ ਵੱਲੋਂ ਕੋਈ ਵੀ ਫੈਸਲਾ ਕੀਤਾ ਜਾਂਦਾ ਹੈ ਤਾਂ ਉਸ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਪ੍ਰਸਿੱਧ ਖਬਰਾਂ

To Top