ਹਰਿਆਣਾ

ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਮਨੀ ਕੁਮਾਰ ਨੇ ਜਿੱਤਿਆ ਗੋਲਡ

ਟ੍ਰਿਪਲ ਜੰਪ ਇਵੈਂਟ ‘ਚ 13.90 ਮੀਟਰ ਛਾਲ ਲਾ ਕੇ ਬਣਾਇਆ ਨਵਾਂ ਰਿਕਾਰਡ

ਸਰਸਾ,  ਸੱਚ ਕਹੂੰ ਨਿਊਜ਼
ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਐਥਲੀਟ ਮਨੀ ਕੁਮਾਰ ਇੰਸਾਂ ਨੇ ਥਿੰਪੂ (ਭੂਟਾਨ) ‘ਚ ਹੋਈ ਸਾਊਥ ਏਸ਼ੀਅਨ ਸਟੂਡੈਂਟਸ ਓਲੰਪਿਕ ਖੇਡਾਂ 2015-16 ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਹਾਸਲ ਕੀਤਾ ਹੈ ਅੱਜ ਕਾਲਜ ਪਹੁੰਚਣ ‘ਤੇ ਖਿਡਾਰੀ ਮਨੀ ਕੁਮਾਰ ਦਾ ਫੁੱਲ ਮਾਲਾਵਾਂ ਪਹਿਨਾ ਕੇ ਨਿੱਘਾ ਸਵਾਗਤ ਕੀਤਾ ਗਿਆ ਤੇ ਮਠਿਆਈ ਨਾਲ ਮੂੰਹ ਮਿੱਠਾ ਕਰਵਾਇਆ ਮਨੀ ਕੁਮਾਰ ਨੇ ਆਪਣੀ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਸ਼ੀਰਵਾਦ ਨੂੰ ਦਿੱਤਾ
ਭੂਟਾਨ ਦੇ ਥਿੰਪੂ ‘ਚ 26 ਤੋਂ 28 ਮਈ ਨੂੰ ਹੋਈਆਂ ਸਾਊਥ ਏਸ਼ੀਅਨ ਸਟੂਡੈਂਟਸ ਓਲੰਪਿਕ ਖੇਡਾਂ ‘ਚ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਸਰਸਾ ‘ਚ ਬੀਏਐੱਮਸੀ ਪਹਿਲਾ ਸਾਲ ‘ਚ ਪੜ੍ਹਨ ਵਾਲੇ ਖਿਡਾਰੀ ਮਨੀ ਕੁਮਾਰ ਇੰਸਾਂ ਨੇ ਅੰਡਰ 19 ਉਮਰ ਵਰਗ ‘ਚ ਭਾਗ ਲਿਆ ਮਨੀ ਕੁਮਾਰ ਨੇ ਇਸ ਮੁਕਾਬਲੇ ‘ਚ ਟ੍ਰਿਪਲ ਜੰਪ ਇਵੈਂਟ ‘ਚ ਭਾਗ ਲਿਆ ਤੇ ਗੋਲਡ ਮੈਡਲ ਹਾਸਲ ਕੀਤਾ ਮਨੀ ਕੁਮਾਰ ਨੇ ਟ੍ਰਿਪਲ ਜੰਪ ਇਵੈਂਟ ‘ਚ 13.90 ਮੀਟਰ ਜੰਪ ਲੰਬਾ ਲਾਇਆ, ਜੋ ਕਿ ਸਟੂਡੈਂਟਸ ਓਲੰਪਿਕ ਗੇਮਜ਼ ਦੇ ਇਤਿਹਾਸ ‘ਚ ਨਵਾਂ ਰਿਕਾਰਡ ਬਣ ਗਿਆ ਇਸ ਮੁਕਾਬਲੇ ‘ਚ 8 ਏਸ਼ੀਅਨ ਦੇਸ਼ਾਂ ਸ੍ਰੀਲੰਕਾ, ਭਾਰਤ, ਬੰਗਲਾਦੇਸ਼, ਪਾਕਿਸਤਾਨ, ਭੂਟਾਨ, ਅਫ਼ਗਾਨਿਸਤਾਨ, ਨੇਪਾਲ ਦੇ ਲਗਭਗ 2000 ਖਿਡਾਰੀਆਂ ਨੇ ਵੱਖ-ਵੱਖ ਮੁਕਾਬਲਿਆਂ ‘ਚ ਹਿੱਸਾ ਲਿਆ
ਸ਼ਾਹ ਸਤਿਨਾਮ ਜੀ ਕਾਲਜ ‘ਚ ਹੋਏ ਪ੍ਰੋਗਰਾਮ ‘ਚ ਪ੍ਰਿੰਸੀਪਲ ਡਾ. ਐਸਬੀ ਆਨੰਦ ਇੰਸਾਂ, ਕੋਚ ਲਲਿਤ ਕੁਮਾਰ, ਗਜੇਂਦਰ ਸਿੰਘ, ਰਾਮਨਿਵਾਸ ਤੇ ਸਮੀਰ ਨੇ ਖਿਡਾਰੀ ਮਨੀ ਕੁਮਾਰ ਨੂੰ ਵਧਾਈ ਦਿੱਤੀ ਤੇ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ

ਪ੍ਰਸਿੱਧ ਖਬਰਾਂ

To Top