ਸ਼ਿਵ ਸੈਨਾ ਦੇ ਵਿਸ਼ਵਨਾਥ ਬਣੇ ਮੁੰਬਈ ਦੇ ਮੇਅਰ

ਏਜੰਸੀ ਮੁੰਬਈ,
ਮੁੰਬਈ ਨਗਰ ਨਿਗਮ ਦੇ ਮੇਅਰ ਅਹੁਦੇ ਲਈ ਬੁੱਧਵਾਰ ਨੂੰ ਹੋਈਆਂ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਦੀ ਹਮਾਇਤ ਨਾਲ ਸ਼ਿਵ ਸੈਨਾ ਦੇ ਉਮੀਦਵਾਰ ਵਿਸ਼ਵਨਾਥ ਮਹਾਡੇਸ਼ਵਰ ਮੇਅਰ ਚੁਣੇ ਗਏ ਬੀਐਮਸੀ ਦੀਆਂ 227 ਸੀਟਾਂ ‘ਚ ਸ਼ਿਵ ਸੈਨਾ ਸਭ ਤੋਂ ਵੱਡੀ ਪਾਰਟੀ ਵਜੋਂ 84 ਸੀਟਾਂ ਲੈ ਕੇ ਜਿੱਤੀ ਹੈ ਤੇ ਭਾਜਪਾ 82 ਸੀਟਾਂ ਜਿੱਤ ਕੇ ਦੂਜੇ ਨੰਬਰ ‘ਤੇ ਹੈ
ਬੀਐਮਸੀ ‘ਚ ਹੱਥ ਚੁੱਕ ਕੇ  ਮੇਅਰ ਅਹੁਦੇ ਦੀ ਚੋਣ ਹੋਈ ਸ਼ਿਵ ਸੈਨਾ ਦੇ ਮਹਾਡੇਸ਼ਵਰ ਖਿਲਾਫ਼ ਕਾਂਗਰਸ ਨੇ ਵਿਠੱਲ ਲੋਕਰੇ ਨੂੰ ਮੇਅਰ ਅਹੁਦੇ ਦਾ ਉਮੀਦਵਾਰ ਬਣਾਇਆ ਸੀ ਵਰਤਮਾਨ ਮੇਅਰ ਸਨੇਹਲ ਅੰਬੇਕਰ ਨੇ ਚੋਣਾਂ ਮੁਕੰਮਲ ਕਰਵਾਈਆਂ ਤੇ ਚੋਣਾਂ ਤੋਂ ਪਹਿਲਾਂ ਦੋਵੇਂ ਹੀ ਉਮੀਦਵਾਰਾਂ ਨੂੰ ਨਾਮਜ਼ਦਗੀ ਵਾਪਸੀ ਲੈਣ ਲਈ 15 ਮਿੰਟ ਦਾ ਸਮਾਂ ਦਿੱਤਾ ਭਾਜਪਾ ਵੱਲੋਂ ਹਮਾਇਤ ਦਾ ਪਹਿਲਾਂ ਹੀ ਐਲਾਨ ਹੋਣ ਕਾਰਨ ਸ਼ਿਵ ਸੈਨਾ ਦੇ ਉਮੀਦਵਾਰ ਦੀ ਜਿੱਤ ਤੈਅ ਸੀ ਮਹਾਂਰਾਸ਼ਟਰ ਨਵਨਿਰਮਾਣ ਸੈਨਾ ਦੇ ਮੈਂਬਰ ਚੋਣਾਂ ਸਮੇਂ
ਹਾਜ਼ਰ ਨਹੀਂ ਸਨ ਮਹਾਂਪੌਰ ਦੀਆਂ ਚੋਣਾਂ ਸਮੇਂ ਬੀਐੱਮਸੀ ਦੇ ਆਯੁਕਤ ਅਜੋਯ ਮਹਿਤਾ ਤੋਂ ਇਲਾਵਾ ਸ਼ਿਵ ਸੈਨਾ ਦੇ ਸਾਸੰਦ ਅਰਵਿੰਦ ਸਾਵੰਤ ਤੇ ਅਨਿਲ ਦੇਸਾਈ ਹਾਜ਼ਰ ਸਨ