ਸ਼ੂਟਿੰਗ ਵਰਲਡ ਕੱਪ: ਅਭਿਸ਼ੇਕ ਵਰਮਾ ਨੇ ਜਿੱਤਿਆ ਸੋਨਾ

0
254
Abhishek, Win. Gold

ਸ਼ੂਟਿੰਗ ਵਰਲਡ ਕੱਪ: ਅਭਿਸ਼ੇਕ ਵਰਮਾ ਨੇ ਜਿੱਤਿਆ ਸੋਨਾ

ਬ੍ਰਾਜੀਲ, ਏਜੰਸੀ। ਬ੍ਰਾਜੀਲ ’ਚ ਚੱਲ ਰਹੇ ਸ਼ੂਟਿੰਗ ਵਰਲਡ ਕੱਪ ’ਚ ਵੀਰਵਾਰ ਦੇਰ ਰਾਤ ਭਾਰਤ ਦੇ ਅਭਿਸ਼ੇਕ ਵਰਮਾ ਨੇ ਮੈਨਸ 10 ਮੀਟਰ ਏਅਰ ਪਿਸਟਲ ਮੁਕਾਬਲੇ ’ਚ ਸੋਨ ਤਮਗਾ ਜਿੱਤ ਲਿਆ। ਸੌਰਭ ਚੌਧਰੀ ਨੇ ਇਸੇ ਮੁਕਾਬਲੇ ’ਚ ਕਾਂਸੀ ਤਮਗਾ ਹਾਸਲ ਕੀਤਾ। ਤੁਰਕੀ ਦੇ ਇਸਮਾਇਲ ਕੇਲੇਸ ਨੂੰ ਚਾਂਦੀ ਤਮਗਾ ਮਿਲਿਆ। ਦੂਜੇ ਪਾਸੇ ਸੰਜੀਵ ਰਾਜਪੂਤ ਨੇ ਮੈਨਸ 50 ਮੀਟਰ ਰਾਈਫਲ (3 ਪੁਜੀਸ਼ਨ) ’ਚ ਚਾਂਦੀ ਤਮਗਾ ਜਿੱਤਿਆ। ਇਸ ਦੇ ਨਾਲ ਹੀ ਉਹਨਾ ਨੇ ਅਗਲੇ ਸਾਲ ਟੋਕੀਓ ਓਲੰਿਪਕ ਲਈ ਕੁਆਲੀਫਾਈ ਕਰ ਲਿਆ। ਸੰਜੀਵ ਓਲੰਪਿਕ ਕੋਟਾ ਹਾਸਲ ਕਰਨ ਵਾਲੇ ਭਾਰਤ ਦੇ ਅੱਠਵੇਂ ਸ਼ੂਟਰ ਹਨ। ਇਸ ਤੋਂ ਪਹਿਲਾਂ ਅੰਜੁਮ ਮੌਦਿਲ, ਅਪੂਰਵੀ ਚੰਦੇਲਾ, ਸੌਰਭ ਚੌਧਰੀ, ਅਭਿਸ਼ੇਕ ਵਰਮਾ, ਦਿਵਯਾਂਸ ਸਿੰਘ, ਰਾਹੀ ਸਰਨੋਬਤ ਅਤੇ ਮਨੂ ਭਾਕਰ ਨੇ ਓਲੰਪਿਕ ਕੋਟਾ ਹਾਸਲ ਕੀਤਾ ਸੀ। ਇਸ ਟੂਰਨਾਮੈਂਟ ’ਚ ਭਾਰਤ ਅੰਕ ਤਾਲਿਕਾ ’ਚ ਦੋ ਸੋਨ, ਇੱਕ ਚਾਂਦੀ ਅਤੇ ਇੱਕ ਕਾਂਸੀ ਨਾਲ ਪਹਿਲੇ ਸਥਾਨ ’ਤੇ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।