ਸਈਅਦ ‘ਤੇ ਸ਼ਿਕੰਜਾ ਹੋਰ ਵਧਿਆ

ਪਾਕਿ ਵੱਲੋਂ ਜਾਰੀ ਕੀਤੇ ਗਏ 44 ਅਸਲ੍ਹਾ ਲਾਇਸੰਸ ਰੱਦ
ਏਜੰਸੀ ਲਾਹੌਰ,
ਅੱਤਵਾਦੀ ਸੰਗਠਨ ਜਮਾਤ-ਉਦ-ਦਾਅਵਾ ਦੇ ਮੁਖੀ ਹਾਫਿਜ਼ ਸਈਅਦ ਖਿਲਾਫ ਐਕਸ਼ਨ ਲੈਂਦਿਆਂ ਪਾਕਿਸਤਾਨ ਨੇ ਉਸ ਨੂੰ ਜਾਰੀ ਕੀਤੇ ਗਏ 44 ਹਥਿਆਰਾਂ ਦੇ ਲਾਇਸੰਸ ਰੱਦ ਕਰ ਦਿੱਤੇ ਹਨ
ਇਹ ਲਾਇਸੰਸ ਹਾਫਿਜ ਤੇ ਉਸਦੇ ਸਹਾਇਕਾਂ ਨੇ ਨਾਂਅ ਜਾਰੀ ਕੀਤੇ ਗਏ ਸਨ, ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਇਹ ਸਖਤ ਕਾਰਵਾਈ ਕੀਤੀ ਗਈ ਹੈ ਪੰਜਾਬ ਸੂਬੇ ਦੇ ਗ੍ਰਹਿ ਮੰਤਰਾਲੇ ਨਾਲ ਜੁੜੇ ਇੱਕ ਅਫ਼ਸਰ ਨੇ ਦੱਸਿਆ ਕਿ ਇਹ ਐਕਸ਼ਨ ਸਇਅਦ ਦੇ ਸੰਗਠਨਾਂ ਜਮਾਤ-ਉਦ-ਦਾਵਾ ਤੇ ਫਲਾਹ-ਏ-ਇਨਸਾਨੀਅਤ ਦੇ ਖਿਲਾਫ਼ ਕਾਰਵਾਈ ਦਾ ਹਿੱਸਾ ਹੈ ਅਧਿਕਾਰੀ ਨੇ ਅੱਜ ਦੱਸਿਆ ਕਿ ਗ੍ਰਹਿ ਮੰਤਰਾਲੇ ਨੇ ਸੁਰੱਖਿਆ ਕਾਰਨਾਂ ਨਾਲ ਇਹ ਫੈਸਲਾ ਲਿਆ ਸਰਕਾਰ ਨੇ 30 ਜਨਵਰੀ ਨੂੰ ਸਈਅਦ ਤੇ ਜਮਾਤ-ਉਦ-ਦਾਵਾ ਦੇ 4 ਹੋਰ ਆਗੂਆਂ ਨੂੰ ਲਾਹੌਰ ‘ਚ 90 ਦਿਨਾਂ ਲਈ ਨਜ਼ਰਬੰਦ ਕੀਤੇ ਜਾਣ ਦਾ ਆਦੇਸ਼ ਦਿੱਤਾ ਸੀ ਉਸ ਤੋਂ ਇਲਾਵਾ ਹਾਫਿਜ ਸਈਅਦ ਤੇ ਉਸਦੇ ਸੰਗਠਨਾਂ ਜਮਾਤ-ਉਦ-ਦਾਵਾ ਤੇ ਫਲਾਹ-ਏ-ਇਨਸਾਨੀਅਤ ਨਾਲ ਜੁੜੇ 37 ਮੈਂਬਰਾਂ ਨੂੰ ਐਗਜਿਟ ਕੰਟਰੋਲ ਲਿਸਟ ‘ਚ ਰੱਖਿਆ ਗਿਆ ਹੈ ਇਸ ਪਾਬੰਦੀ ਦੇ ਚੱਲਦਿਆਂ ਲੋਕ ਪਾਕਿਸਤਾਨ ਛੱਡ ਕੇ ਕਿਸੇ ਦੂਜੇ ਦੇਸ਼ ਨਹੀਂ ਜਾ ਸਕਦੇ