ਸਟੇਂਟ ਲਈ ਇੱਕ ਸੰਤੁਲਿਤ ਮੁੱਲ ਨੀਤੀ ਬਣਾਵੇ ਸਰਕਾਰ : ਨੇਟਹੈਲਥ

ਨਵੀਂ ਦਿੱਲੀ, ਏਜੰਸੀ ਦਿਲ ‘ਚ ਖੂਨ ਪ੍ਰਵਾਹ ਦੇ ਅੜਿੱਕੇ ਨੂੰ ਦੂਰ ਕਰਨ ‘ਚ ਕੰਮ ਆਉਣ ਵਾਲੇ ਸਟੇਂਟਸ ਨੂੰ ਦਵਾਈ ਮੁੱਲ ਕੰਟਰੋਲ ਆਦੇਸ਼ ਤਹਿਤ ਲਿਆਉਣ ਦੇ ਸਰਕਾਰ ਦੇ ਤਾਜ਼ਾ ਨੋਟੀਫਿਕੇਸ਼ਨ ‘ਤੇ ਚਿੰਤਾ ਪ੍ਰਗਟਾਉਂਦਿਆਂ ਸਿਹਤ ਖੇਤਰ ਨਾਲ ਜੁੜੇ ਇੱਕ ਸੰਗਠਨ ਨੇ ਸਟੇਂਟ ਵਰਗੀ ਸਿਹਤ ਤਕਨੀਕ ਸਬੰਧੀ ਚੀਜ਼ਾਂ ਦੀ ਗੁਣਵੱਤਾ ਤੈਅ, ਮਾਨਕੀਕਰਨ ਤੇ ਵਿਨਿਯਮਨ ਲਈ ਇੱਕ ਸਿਹਤ ਤਕਨੀਕੀ ਆਕਲਨ ਬੋਰਡ ਬਣਾਉਣਾ ਚਾਹੀਦਾ ਹੈ
ਜ਼ਿਕਰਯੋਗ ਹੈ ਕਿ ਇਸ ਨਵੇਂ ਨੋਟੀਫਿਕੇਸ਼ਨ ਤੋਂ ਬਾਅਦ ਸਟੇਂਟ ਦੀਆਂ ਕੀਮਤਾਂ ਕੌਮੀ ਦਵਾਈ ਮੁੱਲ ਤੈਅ ਅਥਾਰਟੀਕਰਨ ਦੇ ਕੰਟਰੋਲ ‘ਚ ਆ ਗਈਆਂ ਹਨ ਇਸ ਤਰ੍ਹਾਂ ਸਿਹਤ ਤਕਨੀਕੀ ਪ੍ਰਦਾਤਾ ਕੰਪਨੀਆਂ ਦੇ ਕਾਰੋਬਾਰ ‘ਤੇ ਵਧੇਰੇ ਪ੍ਰਭਾਵ ਨੂੰ ਵੇਖਦਿਆਂ ਹੈਲਥਕੇਅਰ ਫੈਡਰੇਸ਼ਨ ਆਫ਼ ਇੰਡੀਆ (ਨੈੱਟ ਹੈਲਥ) ਨੇ ਇੱਕ ਬਿਆਨ ‘ਚ ਕਿਹਾ ਕਿ ਭਾਰਤ ‘ਚ ਸਟੇਂਟ ਦੀ ਗੁਣਵੱਤਾ ਦਾ ਮਾਨਕੀਕਰਨ ਤੇ ਵਿਨਿਯਮਨ ਲਈ ਸਰਕਾਰ ਨੂੰ ਇੱਕ ਸਿਹਤ ਤਕਨੀਕੀ ਆਕਲਨ ਬੋਰਡ ਦਾ ਗਠਨ ਕਰਨ ਦੀ ਲੋੜ ਹੈ ਨੈਟਹੈਲਥ ਦੇ ਮੁਖੀ ਰਾਹੁਲ ਖੋਸਲਾ ਨੇ ਇੱਕ ਬਿਆਨ ‘ਚ ਕਿਹਾ ਕਿ ਭਾਰਤ ‘ਚ ਮੈਡੀਕਲ ਪ੍ਰਣਾਲੀ ਵਿਸ਼ਵ ਦੀ ਸਭ ਤੋਂ ਸਸਤੀਆਂ ਪ੍ਰਣਾਲੀਆਂ ‘ਚੋਂ ਇੱਕ ਹੈ ਇਹ ਇਸ ਤਰ੍ਹਾਂ ਦੇ ਉਪਕਰਨਾਂ ਤੇ ਸੇਵਾਵਾਂ ਦੀ ਲਾਗਤ ਦੇ ਤਾਲਮੇਲ ਨਾਲ ਸੰਭਵ ਹੋਇਆ ਹੈ ਉਨ੍ਹਾਂ ਕਿਹਾ ਕਿ ਅਜਿਹੇ ਨੋਟੀਫਿਕੇਸ਼ਨ ‘ਤੇ ਹਾਲੇ ਵਿਚਾਰ ਕਰਨਾ ਚਾਹੀਦਾ ਹੈ ਜਦੋਂਕਿ ਉਸ ਨੂੰ ਆਪਣੀ ਮਰਜ਼ੀ ਦੇ ਇਲਾਜ ਦਾ ਲਾਭ ਉਠਾਉਣ ਦੇ ਮਰੀਜ਼ਾਂ ਦੇ ਬਦਲਾਂ ਨੂੰ ਨਜ਼ਰਅੰਦਾਜ਼ ਕੀਤੇ ਬਿਨਾ ਇਲਾਜ ਦੇ ਸੰਪੂਰਨ ਖਰਚ ਨੂੰ ਘੱਟ ਕਰਨ ‘ਚ ਮੱਦਦ ਮਿਲਦੀ ਹੋਵੇ