ਸਤਿਸੰਗ ‘ਚ ਕੱਟੇ ਜਾਂਦੇ ਹਨ ਜਨਮਾਂ-ਜਨਮਾਂ ਦੇ ਪਾਪ’

1486 ਵਿਅਕਤੀਆਂ ਨੇ ਲਿਆ ਨਾਮ ਸ਼ਬਦ
ਸੱਚ ਕਹੂੰ ਨਿਊਜ਼ ਸਰਸਾ, 
ਸਤਿਸੰਗ ਇੱਕ ਅਜਿਹੀ ਜਗ੍ਹਾ ਹੁੰਦੀ ਹੈ, ਅਜਿਹਾ ਤੀਰਥ ਹੁੰਦਾ ਹੈ, ਜਿੱਥੇ ਆਉਣ ਨਾਲ ਜਨਮਾਂ-ਜਨਮਾਂ ਦੇ ਪਾਪ ਕਰ ਕੱਟ ਜਾਂਦੇ ਹਨ ਇਸ ਲਈ ਸਤਿਸੰਗ ‘ਚ ਜੀਵ ਨੂੰ ਆਉਣਾ ਚਾਹੀਦਾ ਹੈ ਤੇ ਇਨਸਾਨ ‘ਤੇ ਸੰਗ ਦਾ ਰੰਗ ਜ਼ਰੂਰ ਚੜ੍ਹਦਾ ਹੈ, ਭਾਵ ਜਿਹੋ ਜਿਹਾ ਤੁਸੀਂ ਸੰਗ ਕਰੋਗੇ, ਉਹੋ ਜਿਹਾ ਰੰਗ ਜ਼ਰੂਰ ਚੜ੍ਹਦਾ ਹੈ ਇਸ ਲਈ ਇਨਸਾਨ ਨੂੰ ਸਦਾ ਨੇਕੀ-ਚੰਗਿਆਈ ਦਾ ਸੰਗ ਕਰਨਾ ਚਾਹੀਦਾ ਹੈ ਇਹ ਅਨਮੋਲ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ਵਿਖੇ ਹੋਏ ਰੂਹਾਨੀ ਸਤਿਸੰਗ ਦੌਰਾਨ ਸਾਧ-ਸੰਗਤ ਨੂੰ ਨਿਹਾਲ ਕਰਦਿਆਂ ਫ਼ਰਮਾਏ ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਸ਼ਰਧਾਲੂਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ ਦੀ ਜਗਿਆਸਾ ਵੀ ਸ਼ਾਂਤ ਕੀਤੀ ਸਤਿਸੰਗ ਪ੍ਰੋਗਰਾਮ ਤੋਂ ਬਾਅਦ ਦੋ ਨਵ ਜੋੜੇ ਦਿਲਜੋੜ ਮਾਲਾ ਪਾ ਕੇ ਵਿਆਹ ਬੰਧਨ ‘ਚ ਬੱਝੇ
ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਤੋਂ 1486 ਵਿਅਕਤੀਆਂ ਨੇ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕਰਕੇ ਸਮਾਜਿਕ ਬੁਰਾਈਆਂ ਛੱਡਣ ਦਾ ਪ੍ਰਣ ਲਿਆ ਇਸ ਮੌਕੇ ਰੂਹਾਨੀ ਜਾਮ ਵੀ ਪਿਆਇਆ ਗਿਆ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਜਦੋਂ ਸਤਿਸੰਗ ਨਾਲ ਜੁੜਦਾ ਹੈ, ਤਾਂ ਨਜ਼ਾਰਾ ਕੁਝ ਹੋਰ ਹੁੰਦਾ ਹੈ, ਪਰ ਹੌਲੀ-ਹੌਲੀ ਜਿਵੇਂ-ਜਿਵੇਂ ਇਨਸਾਨ ਲੋਕਾਂ ਦੀਆਂ ਗੱਲਾਂ ‘ਚ ਆਉਂਦਾ ਜਾਂਦਾ ਹੈ, ਉਹ ਸਤਿਸੰਗ ਤੇ ਮਾਲਕ ਤੋਂ ਦੂਰ ਹੁੰਦਾ ਚੱਲਿਆ ਜਾਂਦਾ ਹੈ ਇਨਸਾਨ ਨੂੰ ਉਹ ਸਮਾਂ ਯਾਦ ਕਰਨਾ ਚਾਹੀਦਾ ਹੈ, ਜਦੋਂ ਉਹ ਸਤਿਗੁਰੂ, ਮਾਲਕ ਨਾਲ ਜੁੜਿਆ ਸੀ ਕੀ ਪਿਆਰ ਸੀ! ਮਾਲਕ ਦੇ ਪ੍ਰਤੀ ਕਿਹੋ ਜਿਹਾ ਇਸ਼ਕ ਸੀ! ਕਿਵੇਂ ਉਸ ਦੇ ਇਸ਼ਕ ‘ਚ ਉੱਡਦੇ ਸਨ! ਪਰ ਜਦੋਂ ਇਨਸਾਨ ਆਪਣੇ ਮਨ ਦਾ ਗੁਲਾਮ ਹੋ ਜਾਂਦਾ ਹੈ, ਸੇਵਾ-ਸਿਮਰਨ ਛੱਡ ਦਿੰਦਾ ਹੈ, ਫਿਰ ਉਹ ਮਨ ਦੇ ਹੱਥੋਂ ਮਜ਼ਬੂਰ ਹੋ ਕੇ ਸਤਿਗੁਰੂ ਤੋਂ ਦੂਰ ਹੁੰਦਾ ਜਾਂਦਾ ਹੈ ਇਸ ਲਈ ਤੁਸੀਂ ਆਪਣੀ ਭਾਵਨਾ ਦਾ ਸ਼ੁੱਧੀਕਰਨ ਕਰੋ ਤੇ ਅਜਿਹੇ ਲੋਕਾਂ ਦਾ ਸੰਗ-ਸੋਹਬਤ ਕਰੋ, ਜੋ ਨੇਕੀ-ਭਲਾਈ ਦੇ ਰਾਹ ‘ਤੇ ਚੱਲਦੇ ਹੋਣ
ਆਪ ਜੀ ਨੇ ਫ਼ਰਮਾਇਆ ਕਿ ਦੋਸਤ, ਮਿੱਤਰ, ਰਿਸ਼ਤੇਦਾਰ ਤੁਹਾਡੇ ਉਹੀ ਹੀ ਸਹੀ ਹਨ, ਜੋ ਤੁਹਾਨੂੰ ਸਹੀ ਰਾਹ ਦਿਖਾਉਣ, ਸੁੱਖ-ਦੁੱਖ ‘ਚ ਤੁਹਾਡਾ ਸਾਥ ਦੇਣ ਸੱਚਾ ਮਿੱਤਰ ਉਸ ਨੂੰ ਕਹਿੰਦੇ ਹਨ, ਜੋ ਇਨਸਾਨ ਦੀ ਸੱਚਾਈ ਉਸਦੇ ਮੂੰਹ ‘ਤੇ ਕਹਿ ਦੇਣ ਇਹ ਦੇਖਿਆ ਗਿਆ ਹੈ ਕਿ ਕਈ ਮਿੱਤਰ ਅਜਿਹੇ ਹੁੰਦੇ ਹਨ, ਜੋ ਆਪਣੇ ਮਿੱਤਰ ਦੀ ਗਲਤੀ ਕਰਨ ‘ਤੇ ਵੀ ਉਨ੍ਹਾਂ ਨੂੰ ਰੋਕਦੇ ਨਹੀਂ, ਸਗੋਂ ਵਾਹ-ਵਾਹ ਕਰਦੇ ਰਹਿੰਦੇ ਹਨ ਅਜਿਹੇ ਲੋਕ ਖੁਦ ਤਾਂ ਡੁੱਬਦੇ ਹੀ ਹਨ, ਨਾਲ ਹੀ ਦੂਜਿਆਂ ਨੂੰ ਵੀ ਡੁੱਬੋ ਦਿੰਦੇ ਹਨ ਅਜਿਹੇ ਲੋਕਾਂ ਤੋਂ ਜਿੰਨੀ ਦੂਰ ਰਹੋ, ਓਨਾ ਹੀ ਚੰਗਾ ਹੈ
ਆਪ ਜੀ ਨੇ ਫ਼ਰਮਾਇਆ ਕਿ ਸੰਤ, ਪੀਰ-ਫ਼ਕੀਰ ਹਮੇਸ਼ਾ ਸਤਿਸੰਗ ਸੁਣਨ ਲਈ ਲੋਕਾਂ ਨੂੰ ਸਮਝਾਉਂਦੇ ਹਨ ਸਤਿ+ਸੰਗ ਦਾ ਮਤਲਬ ਹੈ, ਸੱਚ ਦਾ ਸਾਥ ‘ਸੱਚ’ ਹੈ ਓਮ, ਹਰਿ, ਅੱਲ੍ਹਾ, ਗੌਡ, ਖੁਦਾ, ਰੱਬ, ਵਾਹਿਗੁਰੂ, ਰਾਮ ਤੇ ‘ਸੰਗ’ ਭਾਵ ਜਿੱਥੇ ਕਿਸੇ ਤੋਂ ਬਿਨਾ ਕੁਝ ਲਏ-ਦਿੱਤੇ ਮਾਲਕ ਦੀ ਚਰਚਾ ਕੀਤੀ ਜਾਵੇ, ਉਸ ਨਾਲ ਜੋੜਿਆ ਜਾਵੇ ਖਾਰੇ ਪਾਣੀ ਦੇ ਖੂਹ ‘ਚ ਭਾਵੇਂ ਕਿੰਨੀ ਖੰਡ ਪਾ ਦਿਓ, ਉਹ ਮਿੱਠਾ ਨਹੀਂ ਬਣਦਾ ਕਾਂ ਨੂੰ ਚੂਨੇ ਨਾਲ ਲਿੱਪ ਦਿਓ, ਪਰ ਉਹ ਹੰਸ ਨਹੀਂ ਬਣ ਸਕਦਾ ਨਮਕ ਦੀ ਖਾਨ ‘ਚ ਜੇਕਰ ਕੋਈ ਚਲਾ ਜਾਂਦਾ ਹੈ, ਤਾਂ ਉਹ ਨਮਕਮਈ ਹੋ ਜਾਂਦਾ ਹੈ ਇਸ ਲਈ ਜੇਕਰ ਤੁਸੀਂ ਬੁਰਾਈ ਦਾ ਸੰਗ ਕਰਦੇ ਹੋ, ਤਾਂ ਬੁਰੀਆਂ ਗੱਲਾਂ ਬੁਰੀ ਸੋਚ ਤੁਹਾਡੇ ਅੰਦਰ ਜ਼ਰੂਰ ਆ ਜਾਵੇਗੀ
ਜੇਕਰ ਤੁਸੀਂ ਇਸ ਤੋਂ ਬਚਣਾ ਚਾਹੁੰਦੇ ਹੋ, ਤਾਂ ਪਰਮਾਤਮਾ ਦਾ ਨਾਮ ਲੈਣਾ ਜ਼ਰੂਰੀ ਹੈ
ਆਪ ਜੀ ਨੇ ਫ਼ਰਮਾਇਆ ਕਿ ਆਲਸ ਕਦੇ ਕਿਸੇ ਨੂੰ ਸਫ਼ਲ ਨਹੀਂ ਹੋਣ ਦਿੰਦਾ ਤੇ ਸਮੇਂ ਦੀ ਕਦਰ ਕਰਨਾ ਬਹੁਤ ਜ਼ਰੂਰੀ ਹੈ ਸਮਾਂ ਜੇਕਰ ਨਿੱਕਲ ਜਾਂਦਾ ਹੈ, ਤਾਂ ਪਛਤਾਵੇ ਤੋਂ ਇਲਾਵਾ ਕੁਝ ਵੀ ਹੱਥ ਨਹੀਂ ਲੱਗਦਾ ਇਸ ਲਈ ਸਮੇਂ ਦੀ ਕਦਰ ਕਰੋ ਤੇ ਰਾਮ ਤੋਂ ਡਰ ਕੇ ਰਹੋ ਜਦੋਂ ਤੁਸੀਂ ਮਨਮਤੇ ਚੱਲਦੇ ਹੋ, ਤਾਂ ਅੰਦਰ-ਬਾਹਰੋਂ ਗੁਰੂ ਦੇ ਪਿਆਰ ਤੋਂ ਖਾਲੀ ਹੋ ਜਾਂਦੇ ਹੋ ਪਿਆਰ ਉਦੋਂ ਮਿਲਦਾ ਹੈ, ਜਦੋਂ ਤੁਸੀਂ ਉੱਥੇ ਵੀ ਚੰਗੇ ਕਰਮ ਕਰੋ ਜਿੱਥੇ ਪੀਰ-ਫ਼ਕੀਰ ਨਹੀਂ ਦੇਖਦਾ ਕਿਉਂਕਿ ਪੀਰ-ਫ਼ਕੀਰ ਦੇ ਸਾਹਮਣੇ ਤਾਂ ਤੁਸੀਂ ਤੌਬਾ-ਤੌਬਾ ਕਰਦੇ ਹੋ, ਪਰ ਅੱਗੇ-ਪਿੱਛੇ ਬੁਰੇ ਕਰਮ ਕਰਦੇ ਰਹਿੰਦੇ ਹੋ ਹਮੇਸ਼ਾ ਯਾਦ ਰੱਖੋ ਕਿ ਪਰਮਾਤਮਾ ਹਰ ਜਗ੍ਹਾ, ਹਰ ਸਮੇਂ, ਹਰ ਕਿਸੇ ਨੂੰ ਦੇਖਦਾ ਹੈ ਇਸ ਲਈ ਚੰਗੇ ਕਰਮਾਂ ‘ਚ ਜ਼ਿੰਦਗੀ ਲਾਇਆ ਕਰੋ ਤੇ ਸਤਿਸੰਗ ‘ਚ ਜਦੋਂ ਤੁਸੀਂ ਚੱਲ ਕੇ ਆਉਂਦੇ ਹੋ ਤੇ ਪੂਰੀ ਸ਼ਰਧਾ, ਭਾਵਨਾ ਨਾਲ ਸੁਣਿਆ ਕਰੋ ਕੀ ਪਤਾ ਕਿਹੜੇ ਸ਼ਬਦ ਤੁਹਾਡੇ ਕੰਨਾਂ ‘ਚ ਪੈ ਜਾਣ, ਜੋ ਤੁਹਾਡੀ ਪੂਰੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਣ ਤੇ ਤੁਹਾਡੀ ਦੁੱਖਭਰੀ ਜ਼ਿੰਦਗੀ ਸੁਖਾਂ ‘ਚ ਬਦਲ ਜਾਵੇ ਸਤਿਸੰਗ ਤੋਂ ਬਾਅਦ ਸਾਧ-ਸੰਗਤ ਨੂੰ ਲੰਗਰ ਵੀ ਛਕਾਇਆ ਗਿਆ
ਜਲਦੀ ਸ਼ੁਰੂ ਹੋਵੇਗੀ ‘ਜੱਟੂ ਇੰਜੀਨੀਅਰ’ ਦੀ ਸ਼ੂਟਿੰਗ
ਸਰਸਾ ਹੁਣ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੀ ਪੰਜਵੀਂ ਫਿਲਮ ‘ਜੱਟੂ ਇੰਜੀਨੀਅਰ’ ਬਣਾਉਣ ਜਾ ਰਹੇ ਹਨ, ਜਿਸ ਦੀ ਸ਼ੂਟਿੰਗ ਜਲਦੀ ਸ਼ੁਰੂ ਹੋਵੇਗੀ ਅੱਜ ਰੂਹਾਨੀ ਸਤਿਸੰਗ ਦੌਰਾਨ ਪੂਜਨੀਕ ਗੁਰੂ ਨੇ ਫ਼ਰਮਾਇਆ ਕਿ ਫਿਲਮ ‘ਜੱਟੂ ਇੰਜੀਨੀਅਰ’ ਦੀ ਸ਼ੂਟਿੰਗ ਜਲਦੀ ਸ਼ੁਰੂ ਹੋਣ ਜਾ ਰਹੀ ਹੈ  ਆਪ ਜੀ ਨੇ ਫ਼ਰਮਾਇਆ ਕਿ ਇਹ ਫਿਲਮ ਪੂਰੀ ਤਰ੍ਹਾਂ ਕਮੇਡੀ ਫਿਲਮ ਹੋਵੇਗੀ ਫਿਲਮ ਲਈ ਆਡੀਸ਼ਨ ਹੋ ਚੁੱਕੇ ਹਨ
ਜ਼ਿਕਰਯੋਗ ਹੈ ਕਿ ਇਸ ਸਮੇਂ ਪੂਜਨੀਕ ਗੁਰੂ ਜੀ ਦੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ ਦੇਸ਼-ਵਿਦੇਸ਼ ਦੇ ਸਿਨੇਮਾ ਘਰਾਂ ਵਿੱਚ ਸਫ਼ਲਤਾ ਦੇ ਝੰਡੇ ਗੱਡ ਰਹੀ ਹੈ ਇਸ ਫਿਲਮ ਨੇ ਹੁਣ ਤੱਕ 261 ਕਰੋੜ ਰੁਪਏ ਦਾ ਬਿਜਨਸ ਕਰ ਲਿਆ ਅਤੇ ਅਜੇ ਵੀ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ ਹੋਈ ਹੈ ਇਹ ਫਿਲਮ ਸਰਜੀਕਲ ਸਟਰਾਈਕ ‘ਤੇ ਬਣਾਈ ਗਈ ਹੈ ਅਤੇ ਪੂਰੀ ਤਰ੍ਹਾਂ ਦੇਸ਼ ਭਗਤੀ ਨਾਲ ਲਬਰੇਜ਼ ਹੈ
ਸ਼ਹੀਦਾਂ ਦੇ ਪਰਿਵਾਰਾਂ ਨੂੰ 4 ਲੱਖ ਦੀ ਆਰਥਿਕ ਸਹਾਇਤਾ
ਸਰਸਾ, ਸੱਚ ਕਹੂੰ ਨਿਊਜ਼
ਅਹਿਮਦਗੜ੍ਹ ‘ਚ ਵਿੱਚ ਬੀਤੇ ਦਿਨੀਂ ਨਕਾਬਪੋਸ਼ਾਂ ਵੱਲੋਂ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਗਏ ਦੋ ਡੇਰਾ ਸ਼ਰਧਾਲੂਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਪੂਜਨੀਕ ਗੁਰੂ ਜੀ ਨੇ ਅੱਜ ਰੂਹਾਨੀ ਸਤਿਸੰਗ ਦੌਰਾਨ 4 ਲੱਖ ਰੁਪਏ ਆਰਥਿਕ ਸਹਾਇਤਾ ਵਜੋਂ ਪ੍ਰਦਾਨ ਕੀਤੇ ਪੂਜਨੀਕ ਗੁਰੂ ਜੀ ਨੇ ਸ਼ਹੀਦ ਸੱਤਪਾਲ ਇੰਸਾਂ ਦੀ ਪਤਨੀ ਕਮਲੇਸ਼ ਰਾਣੀ ਇੰਸਾਂ ਅਤੇ ਸ਼ਹੀਦ ਰਮੇਸ਼ ਇੰਸਾਂ ਦੀ ਪਤਨੀ ਮਧੂਬਾਲਾ ਇੰਸਾਂ ਨੂੰ ਆਪਣੇ ਪਵਿੱਤਰ ਕਰ-ਕਮਲਾਂ ਨਾਲ 2-2 ਲੱਖ ਰੁਪਏ ਦਾ ਚੈੱਕ ਆਰਥਿਕ ਸਹਾਇਤਾ ਵਜੋਂ ਪ੍ਰਦਾਨ ਕੀਤਾ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸ਼ਹੀਦ ਪਰਿਵਾਰ ਨੂੰ ਮੁਫ਼ਤ ਮੈਡੀਕਲ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ