ਲਖਨਊ। ਗੈਰ ਕਾਨੂੰਨੀ ਖਨਨ ਮਾਮਲੇ ‘ਚ ਵਿਵਾਦਾਂ ‘ਚ ਘਿਰੇ ਯੂਪੀ ਦੇ ਕੈਬਨਿਟ ਮੰਤਰੀ ਗਾਇਤਰੀ ਪ੍ਰਸਾਦ ਪਰਜਾਪਤੀ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ। ਸੁਪਰੀਮ ਕੋਰਟ ਵੱਲੋਂ ਉਨ੍ਹਾਂ ਨੂੰ ਇਹ ਦੂਜਾ ਝਟਕਾ ਹੈ। ਰੇਪ ਦਾ ਮੁਕੱਦਮਾ ਦਰਜ ਕਰਨ ਦੇ ਆਦੇਸ਼ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਯੂਪੀ ‘ਚ ਗੈਰ ਕਾਨੂੰਨੀ ਖਨਨ ਦੇ ਮਾਮਲੇ ‘ਚ ਸੀਬੀਆਈ ਜਾਂਚ ਜਾਰ ਰੱਖਣ ਦਾ ਆਦੇਸ਼ ਦਿੱਤਾ ਹੈ।
ਯੂਪੀ ਪੁਲਿਸ ਸੁਪਰੀਮ ਕੋਰਟ ਦੇ ਆਦੇਸ਼ ਦੀ ਕਾਪੀ ਦੀ ਉਡੀਕ ਕਰ ਰਹੀ ਹੈ। ਡੀਜੀਪੀ ਮੁੱਖ ਦਫ਼ਤਰ ਦੇ ਅਫ਼ਸਰਾਂ ਮੁਤਾਬਕ ਆਦੇਸ਼ ਦੀ ਕਾਪੀ ਮਿਲਦਿਆਂ ਹੀ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਜਾਵੇਗੀ।