ਸਪੇਨ ਭੇਜਣ ਦਾ ਝਾਂਸਾ ਦੇ ਕੇ ਮਾਰੀ ਲੱਖਾਂ ਦੀ ਠੱਗੀ

ਸੱਚ ਕਹੂੰ ਨਿਊਜ਼ ਬਟਾਲਾ,
ਕਾਦੀਆ ਪੁਲਿਸ ਨੇ ਸਪੇਨ ‘ਚ ਪੱਕਾ ਕਰਵਾਉਣ ਦੇ ਨਾਮ ‘ਤੇ ਠੱਗੀ ਮਾਰਣ ਵਾਲੇ 3 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ
ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਭਜਨ ਸਿੰਘ ਨੇ ਦੱਸਿਆ ਕਿ ਹਰਭਜਨ ਸਿੰਘ, ਮਨਜੀਤ ਸਿੰਘ ਅਤੇ ਰਣਜੀਤ ਸਿੰਘ ਨੇ ਉਸ ਦੇ ਪੁੱਤਰ ਰੰਜੋਧ ਸਿੰਘ ਨੂੰ ਸਪੇਨ ‘ਚ ਪੱਕਾ ਕਰਵਾਉਣ ਲਈ 5 ਲੱਖ ਰੁਪਏ ਲਏ ਸਨ ਪਰ ਉਨ੍ਹਾਂ ਨੇ ਉਸ ਦਾ ਕੰਮ ਨਹੀਂ ਕਰਵਾਇਆ
ਉਕਤ ਮਾਮਲੇ ਦੀ ਜਾਂਚ ਡੀ. ਐਸ. ਪੀ. ਕਾਦੀਆ ਸੁੱਚਾ ਸਿੰਘ ਵੱਲੋਂ ਕੀਤੇ ਜਾਣ ਤੋਂ ਬਾਅਦ ਐਸ. ਐਸ. ਪੀ. ਬਟਾਲਾ ਦੇ ਹੁਕਮਾਂ ‘ਤੇ ਏ. ਐਸ. ਆਈ. ਸੰਤੋਖ ਸਿੰਘ ਜਾਂਚ ਅਧਿਕਾਰੀ ਨੇ ਭਜਨ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਉਕਤ 3 ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ