ਸਮੈਕ ਸਮੇਤ ਚਾਰ ਔਰਤਾਂ ਕਾਬੂ

ਸੱਚ ਕਹੂੰ ਨਿਊਜ਼ ਪਟਿਆਲਾ, 
ਥਾਣਾ ਲਾਹੌਰੀ ਗੇਟ ਪਟਿਆਲਾ ਨੇ ਚਾਰ ਔਰਤਾਂ ਨੂੰ ਸਮੈਕ ਸਮੇਤ ਕਾਬੂ ਕੀਤਾ ਹੈ। ਇਨ੍ਹਾ ਵਿਚੋਂ  ਗੁਰਮੇਲ ਕੌਰ ਮੇਲੋ ਵਾਸੀ ਸਮੁੰਦਗੜ ਛੰਨਾ ਅਤੇ ਮਹਿੰਦਰ ਕੌਰ ਤੇਜੋ ਵਾਸੀ ਮੁਰਾਦਪੁਰ ਨੂੰ ਏਐਸਆਈ ਸੁਖਦੇਵ ਸਿੰਘ ਨੇ ਬੱਸ ਸਟੈਂਡ ਦੇ ਪੁਲ ਹੇਠੋਂ 900 ਗਰਾਮ ਸਮੈਕ ਸਮੇਤ ਕਾਬੂ ਕੀਤਾ। ਇਸੇ ਤਰਾਂ ਏਐਸਆਈ ਹਰਦੀਪ ਸਿੰਘ ਤੇ ਟੀਮ ਨੇ ਗੁਰਦੁਆਰਾ ਝਾਲ ਸਾਹਿਬ  ਨਜ਼ਦੀਕ  ਤਲਾਸ਼ੀ ਦੌਰਾਨ ਜਸਵਿੰਦਰ ਕੌਰ ਜੱਸੀ ਤੇ ਸੁਖਵਿੰਦਰ ਕੌਰ ਵਾਸੀ ਸਮੁੰਦਗੜ੍ਹ ਛੰਨਾ ਤੋਂ ਅੱਧਾ-ਅੱਧਾ ਕਿਲੋ ਸਮੈਕ ਬਰਾਮਦ ਹੋਈ ਹੈ ਜਿਨ੍ਹਾਂ ਖ਼ਿਲਾਫ਼ ਵੱਖ  ਵੱਖ ਕੇਸ ਦਰਜ ਕੀਤੇ ਗਏ ਹਨ।