ਪੰਜਾਬ

ਸਰਕਾਰੀ ਰਿਵਾਲਵਰ ਸਾਫ਼ ਕਰਦੇ ਸਮੇਂ ਚੱਲੀ ਗੋਲ਼ੀ, ਥਾਣੇਦਾਰ ਦੀ ਮੌਤ

ਸਮਰਾਲਾ। ਸਥਾਨਕ ਥਾਣੇ ਅੰਦਰ ਆਪਣੀ ਸਰਕਾਰੀ ਪਿਸਤੌਲ ਸਾਫ਼ ਕਰਨ ਸਮੇਂ ਸਹਾਇਕ ਥਾਣੇਦਾਰ ਦੀ ਮੌਤ ਹੋ ਗਈ। ਥਾਣਾ ਮੁਖੀ ਦਵਿੰਦਰ ਪਾਲ ਸਿੰਘ ਮੁਤਾਬਕ ਅਮਰਜੀਤ ਸਿੰਘ ਜਿਸ ਦੀ ਡਿਊਟੀ ਸਹਾਇਕ ਥਾਣੇਦਾਰ ਵਜੋਂ ਥਾਣਾ ਸਮਰਾਲਾ ‘ਚ ਲੱਗੀ ਹੋਈ ਸੀ ਦੀ ਸਰਕਾਰੀ ਪਿਸਤੌਲ ਸਾਫ਼ ਕਰਦੇ ਸਮੇਂ ਗੋਲ਼ੀ ਚੱਲਣ ਕਾਰਨ ਮੌਤ ਹੋ ਗਈ। ਮ੍ਰਿਤਕ ਥਾਣੇਦਾਰ ਰਾਜਪੁਰਾ ਦਾ ਵਾਸੀ ਹੈ ਜੋ ਸਮਰਾਲਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ।

ਪ੍ਰਸਿੱਧ ਖਬਰਾਂ

To Top