Uncategorized

ਸਲਮਾਨ ਦੀ ‘ਸੁਲਤਾਨ’ ਦੇ ਅੱਗੇ ਹੁਣ ਆਮਿਰ ਦੀ ‘ਦੰਗਲ’ ਵੀ ਪਸਤ, ਹੋਵੇਗੀ ਅਗਲੇ ਵਰ੍ਹੇ ਰਿਲੀਜ਼!

ਮੁੰਬਈ। ਬਾਲੀਵੁੱਡ ਦੇ ਮਿਸਟਰ ਪਰਫੈਕਟਨਿਸਟ ਆਮਿਰ ਖਾਨ ਦੀ ਫ਼ਿਲਮ ਦੰਗਲ ਅਗਲੇ ਵਰ੍ਹੇ ਰਿਲੀਜ਼ ਹੋ ਸਕਦੀ ਹੈ। ਆਮਿਰ ਨੂੰ ਲਗਦਾ ਹੈ ਕਿ ਸੁਲਤਾਨ ਤੇ ਉਨ੍ਹਾਂ ਦੀ ਫ਼ਿਲਮ ‘ਦੰਗਲ’ ਦੀ ਕਹਾਣੀ ਲਗਭਗ ਇੱਕੋ ਜਿਹੀ ਹੈ। ਸਲਮਾਲ ਖਾਨ ਵੱਲੋਂ ਫ਼ਿਲਮ ਦਾ ਟ੍ਰੇਲਰ ਹਾਲ ਹੀ ਰਿਲੀਜ਼ ਕੀਤਾ ਗਿਆ ਹੈ।
ਚਰਚਾ ਹੈ ਕਿ ਆਮਿਰ ਦੰਗਲ ਦੀ ਰਿਲੀਜ਼ ਅਗਲੇ ਸਾਲ ਤੱਕ ਲਈ ਟਾਲ ਸਕਦੇ ਹਨ। ਆਮਿਰ ਆਪਣੀ ਫ਼ਿਲਮ ਦੇ ਨਾਲ ਕੋਈ ਰਿਸਕ ਲੈਣ ਦੇ ਮੂਡ ‘ਚ ਨਹੀਂ ਹੈ।
ਆਮਿਰ ਨੂੰ ਡਰ ਹੈ ਕਿ ਸੁਲਮਾਨ ਉਨ੍ਹਾਂ ਦੀ ਫ਼ਿਲਮ ਦੰਗਲ ਦਾ ਖੇਡ ਵਿਗਾੜ ਸਕਦੀ ਹੈ। ਸਾਲ 2012 ‘ਚ ਰਿਲੀਜ਼ ਹੋਈ ਉਨ੍ਹਾਂ ਦੀ ਫ਼ਿਲਮ ਤਲਾਸ ਨੂੰ ਵਿੱਦਿਆਬਾਲਣ ਦੀ ਫ਼ਿਲਮ ਕਹਾਣੀ ਨੇ ਟੱਕਰ ਦਿੱਤੀ ਸੀ।
ਦੋਵਾਂ ਫ਼ਿਲਮਾਂ ਦੀ ਕਹਾਣੀ ਲਗਭਗ ਇੱਕੋ ਜਿਹੀ ਸੀ। ਸਲਮਾਨ ਦੇ ਚਲਦੇ ਸ਼ਾਹਰੁਖ ਖਾਨ ਨੇ ਵੀ ਆਪਣੀ ਫ਼ਿਲਮ ‘ਰਈਸ’ ਦੀ ਰਿਲੀਜ਼ ਨੂੰ ਅਗਲੇ ਸਾਲ ਤੱਕ ਲਈ ਟਾਲ ਦਿੱਤਾ ਹੈ।

ਪ੍ਰਸਿੱਧ ਖਬਰਾਂ

To Top