ਪੰਜਾਬ

ਸਵਾਮੀ ਕ੍ਰਿਸ਼ਣਾ ਨੰਦ ਦਾ ਨਹੀਂ ਮਿਲਿਆ ਕੋਈ ਸੁਰਾਗ

ਪੰਜਾਬ ਤੇ ਹਿਮਾਚਲ ਦੇ ਜੰਗਲਾਂ ‘ਚ ਤਲਾਸ਼ਣ ਲੱਗੀ ਪੁਲਿਸ
ਹੁਸ਼ਿਆਰਪੁਰ,  (ਰਾਜੀਵ ਸ਼ਰਮਾ) ਸਵਾਮੀ ਕ੍ਰਿਸ਼ਣਾ ਨੰਦ ਦਾ ਅੱਜ ਨੌਂਵੇ ਦਿਨ ਵੀ ਕੋਈ ਸੁਰਾਗ ਨਾ ਮਿਲਣ ਕਾਰਨ ਪਰੇਸ਼ਾਨ ਐੱਸਆਈਟੀ ਨੇ ਹੁਣ ਬੀਨੇਵਾਲ ਤੋਂ ਪੰਜਾਬ ਤੇ ਹਿਮਾਚਲ ਦੇ ਜੰਗਲਾਂ ‘ਚ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਹੈ ਪੁਲਿਸ ਦੇ ਆਲਾ ਅਧਿਕਾਰੀਆਂ ਦੀ ਅਗਵਾਈ ‘ਚ ਪੰਜਾਹ ਦੇ ਕਰੀਬ ਪੰਜਾਬ ਪੁਲਿਸ ਦੇ ਮੁਲਾਜ਼ਮ ਪੰਜਾਬ ਦੇ ਬੀਨੇਵਾਲ, ਕੋਕੋਵਾਲ, ਮਜਾਰੀ ਤੇ ਹਿਮਾਚਲ ਪ੍ਰਦੇਸ਼ ਦੇ ਵਾਥਡੀ ਤੇ ਸਿੰਘਾ ਦੇ ਜੰਗਲਾਂ ‘ਚ ਸਵਾਮੀ  ਲੱਭ ਰਹੇ ਹਨ ਪਰੰਤੂ ਉਨ੍ਹਾਂ ਨੂੰ ਕੋਈ ਵੀ ਸਫਲਤਾ ਹਾਸਲ ਨਹੀਂ ਹੋ ਸਕੀ

ਐੱਸਆਈਟੀ ਬਣਾਉਣ ਤੋਂ ਬਾਅਦ ਨੈਸ਼ਨਲ ਤੇ ਸਟੇਟ ਖੋਜ ਟੀਮ ਨੈ ਜੰਗਲ ਦੀ ਹਾਈਡਲ ਨਹਿਰ ਨੂੰ ਇੱਕ ਹਫਤੇ ਤੋਂ ਲਗਾਤਾਰ ਪੰਦਰਾਂ ਕਿਲੋਮੀਟਰ ਤੋਂ ਵੀ ਜ਼ਿਆਦਾ ਛਾਣ ਮਾਰਿਆ ਪਰੰਤੂ ਪੁਲਿਸ ਦੇ ਹੱਥ ਕੁਝ ਵੀ ਨਾ ਲੱਗਾ ਸਵਾਮੀ ਕ੍ਰਿਸ਼ਣਾ ਨੰਦ ਦੀ ਗੱਡੀ ਹਾਈਡਲ ਨਹਿਰ ਦੇ ਨਾਲ ਸਥਿਤ ਕੁਸ਼ਟ ਆਸ਼ਰਮ ੋਕੋਲੋਂ ਬਰਾਮਦ ਹੋਈ ਸੀ ਜਿਸ ‘ਤੇ ਪੁਲਿਸ ਖੁਦਕੁਸ਼ੀ ਦੀ ਥਿਊਰੀ ‘ਤੇ ਜਾਂਚ ਕਰ ਰਹੀ ਸੀ ਪਰੰਤੂ ਨਹਿਰ ‘ਚੋਂ ਕੋਈ ਵੀ ਸੁਰਾਗ ਨਾ ਮਿਲਣ ਕਾਰਨ ਹੁਣ ਪੁਲਿਸ ਹੁਣ ਕਤਲ ਤੇ ਅਣਜਾਣ ਕਾਰਨਾਂ ‘ਤੇ ਜਾਂਚ ਕਰ ਰਹੀ ਹੈ

ਪ੍ਰਸਿੱਧ ਖਬਰਾਂ

To Top