ਪੰਜਾਬ

ਸਹੂਲਤ : ਬਿਜਲੀ ਨਹੀਂ ਤਾਂ ਕਿਸਾਨ ਕਰਨ ਸ਼ਿਕਾਇਤ

 ਛੇ ਕੰਟਰੋਲ ਰੂਮ ਬਣਾਏ, ਸਹਾਇਤਾ ਨੰਬਰ ਜਾਰੀ
 ਬਿਜਲੀ ਸਪਲਾਈ ਸਬੰਧੀ ਸ਼ਿਕਾਇਤ 1912 ਨੰਬਰ ‘ਤੇ ਵੀ ਕਰਵਾਈ ਜਾ ਸਕਦੀ ਹੈ ਦਰਜ
ਚੰਡੀਗੜ੍ਹ, (ਬਿਊਰੋ)। ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਲਗਾਤਾਰ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਸਬੰਧੀ ਬੀਤੇ ਕੱਲ੍ਹ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਵੱਲੋਂ ਛੇ ਕੰਟਰੋਲ ਰੂਮ ਸਥਾਪਤ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਬਿਜਲੀ ਸਪਲਾਈ ਸਬੰਧੀ ਸ਼ਿਕਾਇਤ ਫੋਨ ਨੰਬਰ 1912 ‘ਤੇ ਐਸ.ਐਮ.ਐਸ. ਭੇਜ ਕੇ ਵੀ ਦਰਜ ਕਰਵਾਈ ਜਾ ਸਕਦੀ ਹੈ।
ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜੇਕਰ ਪੰਜਾਬ ਦੇ ਕਿਸੇ ਵੀ ਇਲਾਕੇ ਵਿਚ ਅਣਐਲਾਨਿਆਂ ਬਿਜਲੀ ਕੱਟ ਲੱਗਦਾ ਹੈ ਤਾਂ ਉਪਭੋਗਤਾ ਵੱਲੋਂ ਅੰਗਰੇਜ਼ੀ ਵਿਚ ‘ਨੋ ਸਪਲਾਈ’ ਲਿਖ ਕੇ 1912 ‘ਤੇ ਐਸ.ਐਮ.ਐਸ. ਭੇਜਿਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਇਹ ਸੁਵਿਧਾ ਪ੍ਰਾਪਤ ਕਰਨਲਈ ਸਿਰਫ ਇਕ ਵਾਰ ਨੰਬਰ 1912 ‘ਤੇ ਆਪਣਾ ਮੋਬਾਇਲ ਨੰਬਰ ਰਜਿਸਟਰਡ ਕਰਨਾ ਪਵੇਗਾ। ਅਜਿਹੀ ਕਿਸੇ ਵੀ ਸ਼ਿਕਾਇਤ ‘ਤੇ ਸਬੰਧਤ ਅਧਿਕਾਰੀ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਵੇਗੀ ਅਤੇ ਜੇਕਰ ਅਜਿਹੀ ਕਿਸੇ ਸ਼ਿਕਾਇਤ ਦਾ ਹੱਲ ਨਹੀਂ ਹੁੰਦਾ ਜਾਂ ਬਿਜਲੀ ਸਪਲਾਈ ਸਬੰਧੀ ਕੋਈਜਾਣਕਾਰੀ ਲੈਣੀ ਹੋਵੇ ਤਾਂ ਕਾਰਪੋਰੇਸ਼ਨ ਵੱਲੋਂ ਸਥਾਪਿਤ ਕੰਟਰੋਲ ਰੂਮ ਦੇ ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ।
ਇਹ ਕੰਟਰੋਲ ਰੂਮ ਜੋ ਜ਼ੋਨਾਂ ਦੇ ਹਿਸਾਬ ਨਾਲ ਸਥਾਪਿਤ ਕੀਤੇ ਗਏ ਹਨ, ਦੀ ਨਿਗਰਾਨੀ ਸਬੰਧਤ ਜ਼ੋਨ ਦੇ ਮੁੱਖ ਇੰਜੀਨੀਅਰਾਂ ਵੱਲੋਂ ਕੀਤੀ ਜਾਵੇਗੀ। ਬਾਰਡਰ ਜ਼ੋਨ ਦੇ ਕੰਟਰੋਲ ਰੂਮ ਦਾ ਮੋਬਾਇਲ ਨੰਬਰ 9646182959 ਅਤੇ ਟੈਲੀਫੋਨ ਨੰਬਰ 0183-2222065 ਹੈ ਜਦਕਿ ਉੱਤਰੀ ਜ਼ੋਨ ਦਾ ਮੋਬਾਇਲ ਨੰਬਰ 9646116679 ਅਤੇ ਟੈਲੀਫੋਨ ਨੰਬਰ 0181-220924 ਹੈ। ਇਸੇ ਤਰਾਂ ਦੱਖਣੀ ਜ਼ੋਨ ਦਾ ਮੋਬਾਇਲ ਨੰਬਰ 9646146400 ਅਤੇ ਟੈਲੀਫੋਨ ਨੰਬਰ 0175-2301543 ਅਤੇ ਪੱਛਮੀ ਜ਼ੋਨ ਦਾ ਮੋਬਾਇਲ ਨੰਬਰ 9646185267ਅਤੇ ਟੈਲੀਫੋਨ ਨੰਬਰ 0164-2274513 ਹੈ। ਬੁਲਾਰੇ ਅਨੁਸਾਰ ਕੇਂਦਰੀ ਜ਼ੋਨ ਦਾ ਮੋਬਾਇਲ ਨੰਬਰ 9646122070 ਅਤੇ ਟੈਲੀਫੋਨ ਨੰਬਰ 9646112065 ਅਤੇ ਮੁੱਖ ਦਫਤਰ ਦਾ ਮੋਬਾਇਲ ਨੰਬਰ 9646106835 ਅਤੇ ਟੈਲੀਫੋਨ ਨੰਬਰ 9646106836 ਹੈ।

ਕੰਟਰੋਲ ਰੂਮਾਂ ਦੇ ਸੰਪਰਕ ਨੰਬਰ  
ਬਾਰਡਰ ਜ਼ੋਨ 9646182959, 0183-2222065
ਉੱਤਰੀ ਜ਼ੋਨ 9646116679, 0181-220924
ਦੱਖਣੀ ਜ਼ੋਨ  9646146400, 0175-2301543
ਪੱਛਮੀ ਜ਼ੋਨ 9646185267, 0164-2274513
ਕੇਂਦਰੀ ਜ਼ੋਨ 9646122070, 9646112065
ਮੁੱਖ ਦਫਤਰ  9646106835 , 9646106836

ਪ੍ਰਸਿੱਧ ਖਬਰਾਂ

To Top