ਖੇਡ ਮੈਦਾਨ

ਸਾਇਨਾ ਫਾਈਨਲ ‘ਚ, ਸ੍ਰੀਕਾਂਤ ਬਾਹਰ

  • ਅਸਟਰੇਲੀਅਨ ਓਪਨ: ਵਿਰੋਧੀ ਖਿਡਾਰਨ ਵਾਂਗ ਇਹਾਨ ਨੂੰ 21-8, 21-12 ਨਾਲ ਹਰਾਇਆ
  • ਸ੍ਰੀਕਾਂਤ ਨੂੰ ਹਾਂਗ ਕ੍ਰਿਸਟੀਅਨ ਵਿਟਿੰਗਸ ਨੇ 20-22, 13-21 ਨਾਲ ਹਰਾਇਆ
  • ਸਾਇਨਾ ਦਾ ਖਿਤਾਬ ਲਈ ਚੀਨ ਦੀ ਸੂਨ ਯੂ ਨਾਲ ਮੁਕਾਬਲਾ ਹੋਵੇਗਾ

ਸਿਡਨੀ (ਏਜੰਸੀ) ਵਿਸ਼ਵ ਦੀ ਅੱਠਵੇਂ ਨੰਬਰ ਦੀ ਖਿਡਾਰਨ ਭਾਰਤ ਦੀ ਸਾਇਨਾ ਨੇਹਵਾਲ ਨੇ ਆਪਣੇ ਜੇਤੂ ਪ੍ਰਦਰਸ਼ਨ ਨੂੰ ਬਾਖੂਬੀ ਅੱਗੇ ਵਧਾਉਂਦਿਆਂ ਸੱਤ ਲੱਖ 50 ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਅਸਟਰੇਲੀਅਨ ਓਪਨ ਬੈਡਮਿੰਟਨ ਓਪਨ ‘ਚ ਸ਼ਨਿੱਚਰਵਾਰ ਨੂੰ ਮਹਿਲਾ ਸਿੰਗਲ ਦੇ ਫਾਈਨਲ ‘ਚ ਜਗ੍ਹਾ ਬਣਾ ਲਈ ਪਰ ਪੁਰਸ਼ ਖਿਡਾਰੀ ਕਿਦਾਂਬੀ ਸ੍ਰੀਕਾਂਤ ਦਾ ਸਫ਼ਰ ਸੈਮੀਫਾਈਨਲ ‘ਚ ਹਾਰ ਨਾਲ ਸਮਾਪਤ ਹੋ ਗਿਆ ਸੱਤਵਾਂ ਦਰਜਾ ਪ੍ਰਾਪਤ ਸਾਇਨਾ ਨੇ ਚੌਥਾ ਦਰਜਾ ਪ੍ਰਾਪਤ ਚੀਨ ਦੀ ਵਾਂਗ ਇਹਾਨ ਨੂੰ ਸਿਰਫ਼ 31 ਮਿੰਟਾਂ ‘ਚ 21-8, 21-12 ਨਾਲ ਇੱਕਤਰਫ਼ਾ ਅੰਦਾਜ਼ ‘ਚ ਹਰਾਉਂਦਿਆਂ ਮਹਿਲਾ ਸਿੰਗਲ ਸੈਮੀਫਾਈਨਲ ਮੈਚ ਜਿੱਤਿਆ ਹਾਲਾਂਕਿ ਪੁਰਸ ਸਿੰਗਲ ‘ਚ ਭਾਰਤੀ ਉਮੀਦ ਸ੍ਰੀਕਾਂਤ ਨੂੰ ਡੈੱਨਮਾਰਕ ਦੇ ਹਾਂਗ ਕ੍ਰਿਸਟੀਅਨ ਵਿਟਿੰਗਸ ਹੱਥੋਂ 43 ਮਿੰਟਾਂ ਤੱਕ ਚੱਲੇ ਮੁਕਾਬਲੇ ‘ਚ 20-22, 13-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਵਿਸ਼ਵ ਦੀ ਦੂਜੇ ਨੰਬਰ ਦੀ ਖਿਡਾਰਨ ਵਾਂਗ ਮੈਚ ‘ਚ ਸਾਇਨਾ ਸਾਹਮਣੇ ਕਾਫ਼ੀ ਕਮਜ਼ੋਰ ਸਾਬਤ ਹੋਈ ਰੀਓ ‘ਚ ਭਾਰਤ ਦੀ ਤਮਗਾ ਉਮੀਦ ਸਾਇਨਾ ਨੇ ਇਸ ਨਾਲ ਚੀਨੀ ਖਿਡਾਰਨ ਤੋਂ ਇਸ ਸਾਲ ਏਸ਼ੀਆ ਚੈਂਪੀਅਨਸ਼ਿਪ ਅਤੇ ਸਵਿੱਸ ਓਪਨ ‘ਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ ਸਾਇਨਾ ਦੀ ਵਾਂਗ ਖਿਲਾਫ਼ ਇਹ ਪੰਜਵੀਂ ਜਿੱਤ ਹੈ

ਪ੍ਰਸਿੱਧ ਖਬਰਾਂ

To Top