Uncategorized

ਸਾਊਥ ਚਾਇਨਾ ਸੀ ‘ਤੇ ਚੀਨ ਤੇ ਯੂਐੱਸ ਦੇ ਫਸੇ ਸਿੰਙ

ਸਿੰਗਾਪੁਰ। ਵਿਵਾਦਿਤ ਸਾਊਥ ਚਾਇਨਾ ਸੀ ਨੂੰ ਲੈ ਕੇ ਚੀਨ ਤੇ ਅਮਰੀਕਾ ਦੇ ਸਿੰਙ ਫਸ ਗਏ ਹਨ। ਚੀਨ ਨੇ ਅਮਰੀਕਾ ਨੂੰ ਜਵਾਬ ਦਿੰਦਿਆਂ ਕਿਹਾ ਕਿ ਉਹ ਮੁਸ਼ਕਲਾਂ ਤੋਂ ਨਹੀਂ ਡਰਦਾ ਤੇ ਕਿਸੇ ਵੀ ਸਥਿਤੀ ਦਾ ਜਵਾਬ ਦੇਣ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ ਸਾਊਥ ਚਾਇਨਾ ਸੀ ਦੇ 12 ਨਾਟਿਕਲ ਮਾਈਲ ਇਲਾਕੇ ‘ਤੇ ਚੀਨ ਆਪਣਾ ਹੱਕ ਪ੍ਰਗਟਾਉਂਦਾ ਹੈ। ਚੀਨ  ਇੱਥੇ ਆਪਣੀ ਸ਼ਕਤੀ ਵਧਾ ਰਿਹਾ ਹੈ, ਜਿਸ ਦਾ ਅਮਰੀਕਾ ਤੇ ਜਾਪਾਨ ਸਮੇਤ ਕਈ ਦੇਸ਼ ਵਿਰੋਧ ਕਰ ਰਹੇ ਹਨ। ਚੀਨ ਦੇ ਐਡਮਿਰਲ ਸਨ ਜਿਆਨਗੁਓ ਨੇ ਸਿੰਗਾਪੁਰਾ ‘ਚ ਇੱਕ ਸਕਿਊਰਿਟੀ ਸਮਿਟ ਦੌਰਾਨ ਕਿਹਾ ਕਿ ਇਸ ਮਾਮਲੇ  ‘ਚ ਦੂਜੇ ਦੇਸ਼ਾਂ ਦੇ ਭੂਮਿਕਾ ਕੰਸਟ੍ਰਕਟਿਵ ਹੋਣੀ ਚਾਹੀਦੀ ਹੈ ਨਾ ਕਿ ਭੜਕਾਉਣ ਵਾਲੀ। ਕੁਝ ਦੇਸ਼ ਆਪਣੇ ਪਰਸਨਲ ਇੰਟ੍ਰੈਸਟ ਲਈ ਸਾਊਥ ਚਾਇਨਾ ਸੀ ਮੁੱਦੇ ਨੂੰ ਵਿਵਾਦਾਂ ‘ਚ ਬਣਾਈ ਰੱਖਦੇ ਹਨ।

ਪ੍ਰਸਿੱਧ ਖਬਰਾਂ

To Top