ਪੰਜਾਬ

ਸਾਡੇ ਵੇਲੇ ਰੌਲਾ ਪਾਉਂਦੇ ਸੀ, ਹੁਣ ਟੁੱਟ ਰਹੀਆਂ ਜੇਲ੍ਹਾਂ, ਹੋ ਰਹੀ ਐ ਬੇਅਦਬੀ

Current Government, Policies Security State, Jeopardy, Badal

ਸਾਬਕਾ ਮੁੱਖ ਮੰਤਰੀ ਨੇ ਸਰਕਾਰ ਦੀ ਕੀਤੀ ਨਿਖੇਧੀ
ਅਜੇ ਅਸੀਂ ਕੁਝ ਨਹੀਂ ਕਹਿਣਾ, ਸਮਾਂ ਦੇਵਾਂਗੇ ਫਿਰ ਪੁੱਛਾਂਗੇ ਇਨ੍ਹਾਂ ਨੂੰ
ਪ੍ਰਕਾਸ਼ ਸਿੰਘ ਬਾਦਲ ਨਜ਼ਰ ਆਏ ਪੂਰੀ ਫਾਰਮ ‘ਚ, ਕਿਹਾ, ਵਿਰੋਧੀ ਧਿਰ ‘ਚ ਬੈਠ ਕੇ ਕਰਾਂਗੇ ਕੰਮ
ਅਸ਼ਵਨੀ ਚਾਵਲਾ
ਚੰਡੀਗੜ੍ਹ, 
ਸਾਡੇ ਵੇਲੇ ਤਾਂ ਬਹੁਤ ਰੌਲਾ ਪਾਉਂਦੇ ਸੀ ਹੁਣ ਵੀ ਤਾਂ ਜੇਲ੍ਹਾਂ ਟੁੱਟ ਰਹੀਆਂ ਹਨ ਅਤੇ ਲਗਾਤਾਰ ਬੇਅਦਬੀ ਹੋ ਰਹੀ ਹੈ ਹੁਣ ਕੋਈ ਨਹੀਂ ਕੁਝ ਬੋਲਦਾ ਪਰ ਅਸੀਂ ਵੀ ਅਜੇ ਚੁੱਪ ਕਰਕੇ ਬੈਠੇ ਹਾਂ, ਕਿਉਂਕਿ ਅਸੀਂ ਕਾਂਗਰਸ ਨੂੰ ਕੁਝ ਸਮਾਂ ਕੰਮ ਕਰਨ ਲਈ ਦੇਣਾ ਚਾਹੁੰਦੇ ਹਾਂ ਅਤੇ ਕੁਝ ਸਮੇਂ ਤੋਂ ਬਾਅਦ ਇਨ੍ਹਾਂ ਨੂੰ ਘੇਰਨਾ ਸ਼ੁਰੂ ਕੀਤਾ ਜਾਵੇਗਾ।
ਇਹ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ  ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਨ ਸਭਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਵਿਧਾਨ ਸਭਾ ਵਿਖੇ ਸਪੀਕਰ ਦੇ ਚੈਂਬਰ ਵਿੱਚ ਅਹੁਦੇ ਦੀ ਸਹੁੰ ਚੁੱਕਣ ਲਈ ਆਏ ਹੋਏ ਸਨ।
ਪ੍ਰਕਾਸ਼ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਸਾਨੂੰ ਬਹੁਤ ਸੁਣਾਇਆ ਜਾਂਦਾ ਸੀ ਕਿ ਪੰਜਾਬ ਵਿੱਚ ਇਹ ਹੋ ਰਿਹਾ ਐ, ਉਹ ਹੋ ਰਿਹਾ ਹੈ ਪਰ ਇਨ੍ਹਾਂ ਨੂੰ ਪੁੱਛੇ ਇਨ੍ਹਾਂ ਦੀ ਸਰਕਾਰ ਨੂੰ ਆਏ ਅਜੇ ਜੁੰਮਾ ਜੁੰਮਾ ਦੋ ਦਿਨ ਨਹੀਂ ਹੋਏ ਹਨ ਤਾਂ ਪੰਜਾਬ ਵਿੱਚ ਇਸ ਸਮੇਂ ਕੀ ਹੋ ਰਿਹਾ ਹੈ। ਪੰਜਾਬ ਵਿੱਚ ਅਕਾਲੀ ਲੀਡਰਾਂ ਨਾਲ ਮਾਰ ਕੁਟਾਈ ਕਰਕੇ ਉਨ੍ਹਾਂ ਦੇ ਕਤਲ ਤੱਕ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੀ ਧੱਕੇਸ਼ਾਹੀ ਦੀ ਗੱਲ ਕਰਦੇ ਸਨ ਉਹ ਸਰ੍ਹੇਆਮ ਧੱਕੇਸ਼ਾਹੀ ਕਰਦੇ ਹੋਏ ਟਰੱਕ ਯੂਨੀਅਨਾਂ ‘ਤੇ ਕਬਜ਼ੇ ਕੀਤੇ ਹਨ।
ਉਨ੍ਹਾਂ ਅੱਗੇ ਇਥੇ ਕਿਹਾ ਕਿ ਹਰ ਪਾਰਟੀ ਦੇ ਚੋਣ ਮਨੋਰਥ ਪੱਤਰ ਸਬੰਧੀ ਕਾਨੂੰਨ ਬਣਾਉਣਾ ਚਾਹੀਦਾ ਹੈ ਤਾਂ ਕਿ ਉਹ ਪਾਰਟੀ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਨਾ ਸਕੇ। ਇਸ ਸਬੰਧੀ ਕੁਝ ਸਮਾਂ ਬਾਅਦ ਉਹ ਵਿਧਾਨ ਸਭਾ ਵਿੱਚ ਮੁੱਦਾ ਚੁੱਕਣ ਬਾਰੇ ਵਿਚਾਰ ਕਰਨਗੇ ਤਾਂ ਕਿ ਹਰ ਪਾਰਟੀ ਦੀ ਜਵਾਬਦੇਹੀ ਹੋਣੀ ਚਾਹੀਦੀ ਹੈ।
ਸ੍ਰ. ਬਾਦਲ ਨੇ ਕਿਹਾ ਕਿ ਉਪਰੋਕਤ ਘਟਨਾਵਾਂ ਦੇ ਬਾਵਜੂਦ ਅਕਾਲੀ ਦਲ ਸਰਕਾਰ ਨੂੰ ਅਜੇ ਸਮਾਂ ਦੇਵਾਂਗਾ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵਾਅਦੇ ਪੂਰੇ ਕਰਨ ਲਈ ਵੀ ਸਹਿਯੋਗ ਦਿੱਤਾ ਜਾਵੇਗਾ
ੁਡਿੱਗੇ ਬਾਦਲ, ਲੱਗੀ ਸੱਟ, ਡਾਕਟਰ ਨੇ ਦਿੱਤੀ ਅਰਾਮ ਕਰਨ ਦੀ ਸਲਾਹ
ਪ੍ਰਕਾਸ਼ ਸਿੰਘ ਬਾਦਲ ਬੀਤੇ ਦਿਨੀਂ ਆਪਣੇ ਬਾਥਰੂਮ ਵਿੱਚ ਪੈਰ ਫਿਸਲਣ ਦੇ ਕਾਰਨ ਡਿੱਗ ਗਏ ਹਨ, ਜਿਸ ਕਾਰਨ ਉਨ੍ਹਾਂ ਦੀ ਬੱਖੀ ਵਿੱਚ ਇੱਕ ਪੱਸਲੀ ਥੋੜੀ ਜਿਹੀ ਟੁੱਟਣ ਦੇ ਕਾਰਨ ਡਾਕਟਰਾਂ ਨੇ ਅਰਾਮ ਦੀ ਸਲਾਹ ਦਿੱਤੀ ਹੈ। ਪ੍ਰਕਾਸ਼ ਸਿੰਘ ਬਾਦਲ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਵਿੱਚ ਸ਼ਾਮਲ ਨਹੀਂ ਹੋਣਗੇ ਅਤੇ ਅਗਲੇ 10 ਦਿਨ ਆਪਣੀ ਕੋਠੀ ‘ਚ ਅਰਾਮ ਕਰਨਗੇ।

ਪ੍ਰਸਿੱਧ ਖਬਰਾਂ

To Top