ਸਾਧ-ਸੰਗਤ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ : ਮਨਤਾਰ ਸਿੰਘ ਬਰਾੜ

ਕੁਲਦੀਪ ਰਾਜ/ਸੰਦੀਪ ਇੰਸਾਂ
ਕੋਟਕਪੂਰਾ
ਬੀਤੀ ਦੇਰ ਰਾਤ ਹਲਕਾ ਕੋਟਕਪੂਰਾ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਮਨਤਾਰ ਸਿੰਘ ਬਰਾੜ ਮੁਕਤਸਰ ਰੋਡ ਨਵੀਂ ਕਲੋਨੀ ‘ਚ ਸਾਧ ਸੰਗਤ ਨੂੰ ਸੰਬੋਧਨ ਕਰਨ ਪਹੁੰਚੇ। ਇਸ ਸਮੇਂ ਉਨ੍ਹਾਂ ਸਾਧ-ਸੰਗਤ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਉਨ੍ਹਾਂ ਦੇ ਮਾਨਵਤਾ ਭਲਾਈ ਕਾਰਜਾਂ ‘ਚ ਪੂਰਾ ਸਹਿਯੋਗ ਦੇਣਗੇ ਅਤੇ ਹਲਕਾ ਕੋਟਕਪੂਰਾ ਦੇ ਕਿਸੇ ਵੀ ਪਿੰਡ ‘ਚ ਨਸ਼ੇ ਦਾ ਵਪਾਰ ਨਹੀਂ ਚੱਲਣ ਦੇਣਗੇ। ਉਨਾਂ ਕਿਹਾ ਕਿ ਸਮਾਜ ‘ਚ ਫੈਲ ਰਹੀਆਂ ਕੁਰੀਤੀਆਂ ਨੂੰ ਖਤਮ ਕਰਨ ਲਈ ਉਹ ਸਾਧ-ਸੰਗਤ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ। ਇਸ ਸਮੇਂ ਮਹਿੰਦਰਪਾਲ ਬਿੱਟੂ, ਬਸੰਤ ਸਿੰਘ ਅਤੇ ਜਗਮੀਤ ਸਿੰਘ ਨੇ ਵੀ ਸਾਧ-ਸੰਗਤ ਨੂੰ ਸੰਬੋਧਨ ਕੀਤਾ।
ਉਨਾਂ ਕਿਹਾ ਕਿ ਉਹ ਇੱਕਮੁੱਠ ਹੋ ਕੇ ਅਕਾਲੀ-ਭਾਜਪਾ ਦੇ ਚੋਣ ਨਿਸ਼ਾਨ ਤੱਕੜੀ ‘ਤੇ ਮੋਹਰਾਂ ਲਾਉਣ ਅਤੇ ਮਨਤਾਰ ਸਿੰਘ ਬਰਾੜ ਨੂੰ ਹਲਕਾ ਕੋਟਕਪੂਰਾ ਤੋਂ ਵੱਡੀ ਲੀਡ ਨਾਲ ਜਿਤਾਉਣ।
ਇਸ ਸਮੇਂ ਸੀਨੀਅਰ ਅਕਾਲੀ ਆਗੂ ਕੇਵਲ ਸਿੰਘ ਪ੍ਰੇਮੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੁਰਿੰਦਰ ਕੁਮਾਰ, ਰਾਜ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ‘ਚ ਅਕਾਲੀ ਦਲ ਦੇ ਵੋਟਰ ਤੇ ਸਪੋਟਰ ਹਾਜ਼ਰ ਸਨ।