ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਸਿਆਸੀ ਏਕਾ ਰੱਖਣ ਦਾ ਲਿਆ ਪ੍ਰਣ  

ਕੁਲਦੀਪ ਰਾਜ/ਰਾਮ ਸਰੂਪ ਪੰਜੋਲਾ
ਕੋਟਕਪੂਰਾ/ਬਰਗਾੜੀ/ਸਨੌਰ,
ਜ਼ਿਲ੍ਹਾ ਫਰੀਦਕੋਟ ਦੇ ਬਲਾਕ ਕੋਟਕਪੂਰਾ, ਬਰਗਾੜੀ ਤੇ ਜ਼ਿਲ੍ਹਾ ਪਟਿਆਲਾ ਦੇ ਬਲਾਕ ਬਲਬੇੜਾ-ਨਵਾਂ ਗਾਓਂ, ਬਠੋਈ ਕਲਾਂ ਤੇ ਦੇਵੀਗੜ੍ਹ-ਕੱਛਵੀ ‘ਚ ਬਲਾਕ ਪੱਧਰੀ ਨਾਮ ਚਰਚਾ ਧੂਮਧਾਮ ਨਾਲ ਹੋਈ, ਜਿਸ ਵਿੱਚ ਵੱਡੀ ਗਿਣਤੀ ‘ਚ ਸਾਧ-ਸੰਗਤ ਨੇ ਸ਼ਿਰਕਤ ਕੀਤੀ ਨਾਮ ਚਰਚਾ ‘ਚ ਪੁੱਜੀ ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਵਿਧਾਨ ਸਭਾ ਚੋਣਾਂ ਵਿੱਚ ਏਕੇ ਨਾਲ ਵੋਟਾਂ ਪਾਉਣ ਦਾ ਪ੍ਰਣ ਲਿਆ
ਸਾਧ-ਸੰਗਤ ਦੇ ਠਾਠਾਂ ਮਾਰਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਾਧ-ਸੰਗਤ ਰਾਜਨੀਤਿਕ ਵਿੰਗ ਪੰਜਾਬ ਦੇ ਮੈਂਬਰਾਂ ਰਾਮਕਰਨ ਇੰਸਾਂ, ਮਾ. ਗੁਰਿੰਦਰ ਸਿੰਘ ਇੰਸਾਂ ਨੇ ਕਿਹਾ ਕਿ ਸਾਧ-ਸੰਗਤ ਨੇ ਪੂਰੇ ਏਕੇ ਨਾਲ ਚੱਲਣਾ  ਹੈ ਵਿਧਾਨ ਸਭਾ ਚੋਣਾਂ ਦੌਰਾਨ ਸਵਾਰਥੀ ਆਗੂ ਸੰਗਤ ਨੂੰ ਭਰਮਾਉਣ ਦੀਆਂ ਚਾਲਾਂ ਚੱਲਣਗੇ ਪਰ ਕਿਸੇ ਨੇ ਵੀ ਉਨ੍ਹਾਂ ਦੇ ਝਾਂਸੇ ਵਿੱਚ ਨਹੀਂ ਆਉਣਾ ਉਨ੍ਹਾਂ ਕਿਹਾ ਕਿ ਸਾਧ-ਸੰਗਤ ਦੀਆਂ ਵੋਟਾਂ ਦਾ ਲਾਭ ਉਠਾਉਣ ਲਈ ਹਰ ਕੋਈ ਯਤਨ ਕਰੇਗਾ ਪਰ ਸੰਗਤ ਨੇ  ਵਿੰਗ ਦੇ ਫੇਸਲੇ ਅਨੁਸਾਰ ਹੀ ਵੋਟ ਪਾਉਣੀ ਹੈ ਇਸ ਮੌਕੇ ਸਾਧ-ਸੰਗਤ ਨੇ ਜਿੰਮੇਵਾਰਾਂ ਨੂੰ ਹੱਥ ਖੜ੍ਹੇ ਕਰਕੇ ਏਕੇ ਵਿੱਚ ਰਹਿਣ ਦਾ ਭਰੋਸਾ ਦਿਵਾਇਆ
ਇਸ ਮੌਕੇ ਡੇਰਾ ਸੱਚਾ ਸੌਦਾ ਸਰਸਾ ਦੀ ਮੈਨੇਜਿੰਗ ਕਮੇਟੀ ਦੇ ਮੈਂਬਰ ਮੋਹਨ ਲਾਲ ਇੰਸਾਂ ਨੇ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਦਿੱਤੀ ਅਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 35-40 ਸਾਲ ਪੁਰਾਣੇ ਬਚਨਾਂ ਨੂੰ ਵੀ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਸਾਧ-ਸੰਗਤ ਨੇ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਹੈ ਤੇ ਸਾਰੇ ਕੰਮ ਡੇਰੇ ਦੀ ਮਰਿਆਦਾ ਅਨੁਸਾਰ ਕਰਨੇ ਹਨ  ਉਨ੍ਹਾਂ ਕਿਹਾ ਕਿ ਹਜ਼ੂਰ ਪਿਤਾ ਜੀ ਦੇ ਬਚਨ ਹਨ ਕਿ ਆਪਸ ‘ਚ ਪ੍ਰੇਮ ਕਰੋ ਅਤੇ ਸਰਬੱਤ ਦਾ ਭਲਾ ਕਰੋ ਅਤੇ ਭਲਾ ਮੰਗੋ ਕਿਸੇ ਦਾ ਭਲਾ ਮੰਗਣ ਨਾਲ ਤੁਹਾਡਾ ਭਲਾ ਆਪਣੇ ਆਪ ਹੋ ਜਾਵੇਗਾ। ਉਨਾਂ ਪੂਜਨੀਕ ਹਜ਼ੂਰ ਪਿਤਾ ਜੀ ਵੱਲੋਂ ਚਲਾਏ 127 ਮਾਨਵਤਾ ਭਲਾਈ ਦੇ ਕਾਰਜਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਗੁਰਪ੍ਰੀਤ ਸਿੰਘ ਇੰਸਾਂ, ਸਾਧ-ਸੰਗਤ ਰਾਜਨੀਤਕ ਵਿੰਗ ਦੇ ਮੈਂਬਰ ਰਾਮ ਕਰਨ ਇੰਸਾਂ, ਕਰਨਪਾਲ ਇੰਸਾਂ ਅਤੇ  ਊਧਮ ਸਿੰਘ ਭੋਲਾ ਇੰਸਾਂ  45 ਮੈਂਬਰ ਅੱਛਰ ਸਿੰਘ ਇੰਸਾਂ ਬਲਕਾਰ ਸਿੰਘ, ਜਗਰੂਪ ਸਿੰਘ, ਬਸੰਤ ਸਿੰਘ,ਜਗਮੀਤ ਸਿੰਘ, ਸੁਖਰਾਜ ਸਿੰਘ ਇੰਸਾਂ, ਹਰਮਿੰਦਰ ਸਿੰਘ ਨੋਨਾ, ਵਿਜੇ ਕੁਮਾਰ ਇੰਸਾਂ , ਹਰਮੇਲ ਸਿੰਘ ਘੱਗਾ ਯੂਥ 45 ਮੈਂਬਰ ਜੌਲੀ ਸਿੰਘ ਇੰਸਾਂ, ਜਗਮੀਤ ਸਿੰਘ ਇੰਸਾਂ, ਮਹਿੰਦਰਪਾਲ ਸਿੰਘ ਬਿੱਟੂ ਤੋਂ ਇਲਾਵਾ 25 ਮੈਂਬਰ ਚਰਨਜੀਤ ਸਿੰਘ, ਗੋਪਾਲ ਇੰਸਾਂ, ਬੂਟਾ ਸਿੰਘ ਇੰਸਾਂ, ਜਗਜੀਤ ਸਿੰਘ, 15 ਮੈਂਬਰਾਂ ‘ਚ ਕੁਲਦੀਪ ਸਿੰਘ, ਚਮਕੌਰ ਸਿੰਘ, ਛਿੰਦਰਪਾਲ ਸਿੰਘ, ਬਲਦੇਸ਼ ਸਿੰਘ, ਗੁਰਮੇਲ ਸਿੰਘ, ਜਗਤਾਰ ਸਿੰਘ, ਸਾਧੂ ਸਿੰਘ, 25 ਮੈਂਬਰ ਸੰਦੀਪ ਇੰਸਾਂ, ਜਸਪਾਲ ਸਿੰਘ ਇੰਸਾਂ, ਗੁਰਜੰਟ ਸਿੰਘ ਇੰਸਾਂ, 15 ਮੈਂਬਰਾਂ ‘ਚ ਬਲਜੀਤ ਸਿੰਘ, ਨਿਸ਼ਾਨ ਸਿੰਘ, ਸੰਨੀ ਕੰਗ, ਜਗਦੇਵ ਸਿੰਘ, ਲਖਜੀਤ ਸਿੰਘ, ਗੁਰਦਿਆਲ ਸਿੰਘ, ਦੀਵਾਨ ਚੰਦ ਇੰਸਾਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਭੰਗੀਦਾਸ, ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ, ਸੁਜਾਣ ਭੈਣਾਂ ਅਤੇ ਵੱਡੀ ਗਿਣਤੀ ‘ਚ ਸਮੂਹ ਸਾਧ-ਸੰਗਤ ਹਾਜ਼ਰ ਸੀ।