ਸਾਧ ਸੰਗਤ ਰਾਜਨੀਤਿਕ ਵਿੰਗ ਵੱਲੋਂ ਜ਼ਿਲ੍ਹਾ ਮੋਗਾ ‘ਚ ਮੀਟਿੰਗਾਂ ਸ਼ੁਰੂ

ਸੱਚ ਕਹੂੰ ਨਿਊਜ ਮੋਗਾ/ਪਟਿਆਲਾ
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਧ ਸੰਗਤ ਰਾਜਨੀਤਿਕ ਵਿੰਗ ਨੇ ਮੋਗਾ ਜ਼ਿਲ੍ਹੇ ‘ਚ ਸਾਧ ਸੰਗਤ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ ਅੱਜ ਜ਼ਿਲ੍ਹੇ ਦੇ ਬਲਾਕ ਬਾਘਾਪੁਰਾਣਾ, ਮਾੜੀ ਮੁਸਤਫ਼ਾ ਤੇ ਨਿਹਾਲ ਸਿੰਘ ਵਾਲਾ ‘ਚ ਮੀਟਿੰਗਾਂ ਹੋਈਆਂ ਜਿਨ੍ਹਾਂ ‘ਚ ਵੱਡੀ ਗਿਣਤੀ ‘ਚ ਸਾਧ ਸੰਗਤ ਨੇ ਹਿੱਸਾ ਲਿਆ ਇਸੇ ਤਰ੍ਹਾਂ ਜ਼ਿਲ੍ਹਾ ਪਟਿਆਲਾ ‘ਚ ਵੀ ਮੀਟਿੰਗਾਂ ਦਾ ਦੌਰ ਜਾਰੀ ਹੈ ਜ਼ਿਲ੍ਹੇ ਦੇ ਬਲਾਕ ਭੁੰਨਰਹੇੜੀ , ਰਾਜਪੁਰਾ ਤੇ ਅਜਰੌਰ/ਲੋਚਵਾਂ ਦੀ ਵੀ ਮੀਟਿੰਗ ਹੋਈ ਇਸ ਮੌਕੇ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ ਜਗਜੀਤ ਸਿੰਘ ਇੰਸਾਂ (ਬੀਜਾਪੁਰ),  ਹਰਮਿੰਦਰ ਨੋਨਾ ਇੰਸਾਂ ਤੇ ਗੁਰਿੰਦਰ ਸਿੰਘ ਇੰਸਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਕੁਝ ਸਵਾਰਥੀ ਲੋਕ ਸਾਧ ਸੰਗਤ ਦੀਆਂ ਵੋਟਾਂ ਹਾਸਲ ਕਰਨ ਲਈ ਲੋਭ ਲਾਲਚ ਦੇ ਕੇ ਪ੍ਰੇਮੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ ਕਰ ਸਕਦੇ ਹਨ ਜਿਨ੍ਹਾਂ ਤੋਂ ਸਾਧ ਸੰਗਤ ਨੇ ਸੁਚੇਤ ਰਹਿਣਾ ਹੈ ਉਨ੍ਹਾਂ ਕਿਹਾ ਕਿ ਸਾਧ-ਸੰਗਤ ਹਮੇਸ਼ਾ ਇੱਕ ਹੋ ਕੇ ਵੋਟ ਪਾਉਂਦੀ ਆਈ ਹੈ ਸਾਧ ਸੰਗਤ ਦੀ ਏਕਤਾ ਨੂੰ ਤੋੜਨ ਲਈ ਸਵਾਰਥੀ ਤੱਤ ਚਾਲਾਂ ਚੱਲ ਸਕਦੇ ਹਨ ਬੁਲਾਰਿਆਂ ਨੇ ਕਿਹਾ ਕਿ ਚੋਣਾਂ ਸਬੰਧੀ ਸਭ ਨੇ ਰਾਜਨੀਤਿਕ ਵਿੰਗ ਦੇ ਫੈਸਲੇ ਅਨੁਸਾਰ ਹੀ ਵੋਟ ਪਾਉਣੀ ਹੈ ਅਤੇ ਏਕਤਾ ਨੂੰ ਬਰਕਰਾਰ ਰੱਖਣਾ ਹੈ  ਇਸ ਮੌਕੇ ਸਾਧ ਸੰਗਤ ਤੇ ਬਲਾਕ ਦੇ ਜ਼ਿੰਮੇਵਾਰਾਂ ਨੇ ਹੱਥ ਖੜ੍ਹੇ ਕਰਕੇ ਪੂਰੇ ਏਕੇ ਨਾਲ ਵੋਟਾਂ ਪਾਉਣ ਅਤੇ ਵਿੰਗ ਦੇ ਫ਼ੈਸਲੇ ਨੂੰ ਇੰਨਬਿੰਨ ਪ੍ਰਣ ਲਿਆ ਮੀਟਿੰਗ ‘ਚ 45 ਮੈਂਬਰ, ਜ਼ਿਲ੍ਹਾ 25 ਮੈਂਬਰ, ਬਲਾਕਾਂ ਦੇ 15 ਮੈਂਬਰ, ਬਲਾਕ ਭੰਗੀਦਾਸ, ਪਿੰਡਾਂ ਸ਼ਹਿਰਾਂ ਦੇ ਭੰਗੀਦਾਸ ਤੇ ਹੋਰ ਸੰਮਤੀਆਂ ਦੇ ਸੇਵਾਦਾਰ ਮੌਜ਼ੂਦ ਸਨ

ਅੱਜ ਦੀਆਂ ਮੀਟਿੰਗਾਂ
ਬਲਾਕ ਮੋਗਾ
ਬਲਾਕ ਭਿੰਡਰ-ਧਰਮਕੋਟ
ਕੋਟਈਸੇ ਖਾਂ-ਫਤਿਹਗੜ੍ਹ ਪੰਚਤੂਰ
ਘਨੌਰ/ਲੋਅਸਿੰਬਲੀ
ਵਜੀਦਪੁਰ-ਮਦਨਪੁਰ ਝਲਹੇੜੀ
ਬਨੂੜ