Uncategorized

ਸਾਨੀਆ ਮਿਸ਼ਰਤ ਡਬਲਜ਼ ਦੇ ਸੈਮੀਫਾਈਨਲ ‘ਚ

ਸੈਮੀਫਾਈਨਲ ‘ਚ ਫਰਾਂਸ ਦੀ ਕ੍ਰਿਸਟੀਨਾ ਮਲਾਦੇਨੋਵਿਚ ਅਤੇ ਫਰਾਂਸ ਦੇ ਪਿਅਰੇ ਹਿਊਜ਼ ਹਬਰਟ ਦੀ ਮੁਸ਼ਕਿਲ ਚੁਣੌਤੀ
ਪੈਰਿਸ (ਵਾਰਤਾ) ਭਾਰਤ ਦੀ ਸਾਨੀਆ ਮਿਰਜਾ ਅਤੇ ਉਸਦੇ ਕ੍ਰੋਏਸ਼ੀਆਈ ਜੋੜੀਦਾਰ ਇਵਾਨ ਡੋਡਿੰਗ ਨੇ ਚੀਨੀ ਤਾਈਪੇ ਦੀ ਯੁੰਗ ਜਾਨ ਚਾਨ ਅਤੇ ਬੇਲਾਰੂਸ ਦੀ ਮੈਕਸ ਮਿਰਨੀ ਦੀ ਜੋੜੀ ਨੂੰ ਵੀਰਵਾਰ ਨੂੰ ਸਖ਼ਤ ਸੰਘਰਸ਼ ‘ਚ 6-1, 3-6, 10-6 ਨਾਲ ਹਰਾ ਕੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਮਿਸ਼ਰਿਤ ਡਬਲਜ਼ ਦੇ ਸੈਮੀਫਾਈਨਲ ‘ਚ ਜਗ੍ਹਾਂ ਬਣਾ ਲਈ ਦੂਜਾ ਦਰਜਾ ਪ੍ਰਾਪਤ ਸਾਨੀਆ-ਡੋਡਿੰਗ ਦੀ ਜੋੜੀ ਨੂੰ ਚਾਨ ਅਤੇ ਮਿਰਨੀ ਦੀ ਸੱਤਵਾਂ ਦਰਜਾ ਪ੍ਰਾਪਤ ਜੋੜੀ ਨੂੰ ਹਰਾਉਣ ‘ਚ ਕਾਫ਼ੀ ਪਸੀਨਾ ਬਹਾਉਣਾ ਪਿਆ ਸਾਨੀਆ ਤੇ ਡੋਡਿੰਗ ਨੇ ਪਹਿਲਾ ਸੈੱਟ ਅਸਾਨੀ ਨਾਲ 6-1 ਨਾਲ ਜਿੱਤ ਲਿਆ ਪਰ ਵਿਰੋਧੀ ਜੋੜੀ ਨੇ ਜਵਾਬੀ ਅਟੈਕ ਕਰਦਿਆਂ ਦੂਜਾ ਸੈੱਟ 6-3 ਨਾਲ ਪੂਰਾ ਕਰ ਲਿਆ ਫੈਸਲਾਕੁੰਨ ਸੁਪਰ ਟਾਈਬ੍ਰੇਕ ‘ਚ ਸਾਨੀਆ-ਡੋਡਿੰਗ ਨੇ ਸ਼ੁਰੂਆਤ ਤੋਂ ਵਾਧਾ ਬਣਾਇਆ ਅਤੇ 10-6 ਨਾਲ ਜਿੱਤ ਹਾਸਲ ਕਰਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਸਾਨੀਆ ਮਹਿਲਾ ਡਬਲਜ਼ ‘ਚ ਆਪਣੀ ਚੁਣੌਤੀ ਗਵਾ ਬੈਠੀ ਸੀ ਪਰ ਮਿਸ਼ਰਿਤ ਡਬਲਜ਼ ‘ਚ ਉਸਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਿਹਾ ਜੇਤੂ ਜੋੜੀ ਨੇ ਤਿੰਨ ‘ਚੋਂ ਦੋ ਬ੍ਰੇਕ ਅੰਕਾਂ ਦਾ ਲਾਹਾ ਲਿਆ ਅਤੇ ਸਿਰਫ਼ ਇੱਕ ਵਾਰ ਆਪਣੀ ਸਰਵਿਸ ਗਵਾਈ ਸਾਨੀਆ-ਡੋਡਿੰਗ ਦੀ ਪਹਿਲੀ ਸਰਵਿਸ ਸ਼ਾਨਦਾਰ ਸੀ ਅਤੇ ਦੂਜੀ ਸਰਵਿਸ ‘ਚ ਵੀ ਉਸ ਨੇ ਬਿਹਤਰ ਸਰਵਿਸ ਦਿਖਾਉਂਦਿਆਂ ਅੰਕ ਬਟੋਰੇ ਸਾਨੀਆ-ਡੋਡਿੰਗ ਨੇ ਆਪਣਾ ਪਿਛਲਾ ਮੁਕਾਬਲਾ ਇਸੇ ਅੰਦਾਜ਼ ‘ਚ ਸੁਪਰਟਾਈ ਬ੍ਰੇਕ ‘ਚ ਜਾ ਕੇ ਜਿੱਤਿਆ ਸੀ ਸੈਮੀਫਾਈਨਲ ‘ਚ ਸਾਨੀਆ-ਡੋੰਿਡਗ ਸਾਹਮਣੇ ਹੁਣ ਫਰਾਂਸ ਦੀ ਕ੍ਰਿਸਟੀਨਾ ਮਲਾਦੇਨੋਵਿਚ ਅਤੇ ਫਰਾਂਸ ਦੇ ਪਿਅਰੇ ਹਿਊਜ ਹਬਰਟ ਦੀ ਤੀਜਾ ਦਰਜਾ ਪ੍ਰਾਪਤ ਜੋੜੀ ਦੀ ਚੁਣੌਤੀ ਹੋਵੇਗੀ

ਪ੍ਰਸਿੱਧ ਖਬਰਾਂ

To Top