ਦੇਸ਼

ਸਾਬਕਾ ਖੇਤੀਬਾੜੀ ਮੰਤਰੀ ਗੁਰਦੇਵ ਸਿੰਘ ਬਾਦਲ ਚੱਲ ਵੱਸੇ

ਲਛਮਣ ਗੁਪਤਾ
ਫਰੀਦਕੋਟ
ਪੰਜਾਬ ਵਿਧਾਨ ਸਭਾ ‘ਚ ਅੱਠ ਵਾਰ ਵਿਧਾਇਕ ਬਣੇ ਸਾਬਕਾ ਮੰਤਰੀ ਸ. ਗੁਰਦੇਵ ਸਿੰਘ ਬਾਦਲ ਦਾ ਅੱਜ ਸਵੇਰੇ ਡੀ.ਐੱਮ.ਸੀ ਲੁਧਿਆਣਾ ਵਿਖੇ ਦਿਹਾਂਤ ਹੋ ਗਿਆ ਉਨ੍ਹਾਂ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਫਰੀਦਕੋਟ ਦੇ ਸ਼ਾਂਤੀਵਨ ਵਿਖੇ  ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਵਿੱਦਿਅਕ, ਧਾਰਮਿਕ, ਸਮਾਜ ਸੇਵੀ ਅਤੇ ਵਪਾਰਿਕ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਸਾਬਕ ਮੰਤਰੀ ਸ. ਗੁਰਦੇਵ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ ਨੇ ਸਵਰਗੀ ਸ.
ਗੁਰਦੇਵ ਸਿੰਘ ਬਾਦਲ ਦੀ ਮ੍ਰਿਤਕ ਦੇਹ ‘ਤੇ ਫੁੱਲਮਾਲਾਵਾਂ (ਰੀਥ ) ਭੇਂਟ ਕਰਕੇ ਸ਼ਰਧਾਂਜਲੀ ਭੇਂਟ ਕੀਤੀ। ਐਸ.ਐਸ.ਪੀ ਡਾ. ਨਾਨਕ ਸਿੰਘ ਨੇ ਵੀ ਮ੍ਰਿਤਕ ਦੇਹ ‘ਤੇ ਫੁੱਲ ਮਾਲਾ ਭੇਂਟ ਕਰਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਤੋਂ ਇਲਾਵਾ ਹੋਰ ਪ੍ਰਮੁੱਖ ਆਗੂਆਂ ਨੇ ਵੀ ਫੁੱਲ ਮਾਲਾ ਭੇਂਟ ਕਰਕੇ ਸ਼ਰਧਾਂਜਲੀ ਭੇਂਟ ਕੀਤੀ।
ਸਵਰਗੀ ਸ. ਗੁਰਦੇਵ ਸਿੰਘ ਬਾਦਲ ਦੀ ਚਿਖਾ ਨੂੰ ਉਨਾਂ ਦੇ ਪੁੱਤਰ ਸ. ਕੇਵਲ ਸਿੰਘ ਬਾਦਲ ਅਤੇ ਸੂਬਾ ਸਿੰਘ ਬਾਦਲ ਨੇ ਅਗਨੀ ਦਿੱਤੀ। ਸ. ਬਾਦਲ ਆਪਣੇ ਪਿਛੇ ਦੋ ਬੇਟੇ ਅਤੇ ਇੱਕ ਬੇਟੀ ਸ੍ਰੀਮਤੀ ਕਰਨੈਲ ਕੌਰ ਛੱਡ ਗਏ ਹਨ। ਇਸ ਮੌਕੇ ਸ਼ਰਧਾਂਜਲੀ ਦੇਣ ਵਾਲਿਆ ‘ਚ ਸ. ਮਨਤਾਰ ਸਿੰਘ ਬਰਾੜ, ਸ. ਪਰਮਬੰਸ ਸਿੰਘ ਬੰਟੀ ਰੋਮਾਣਾ, ਗੁਰਤੇਜ ਸਿੰਘ ਗਿੱਲ, ਤੀਰਥ ਸਿੰਘ ਮਾਹਲਾ, ਮੱਖਣ ਸਿੰਘ ਨੰਗਲ, ਲਖਵੀਰ ਸਿੰਘ ਅਰਾਈਆਵਾਲਾ, ਬਲਜਿੰਦਰ ਸਿੰਘ ਧਾਲੀਵਾਲ, ਗਿੰਦਰਜੀਤ ਸਿੰਘ ਸੇਖੋਂ, ਨਵਦੀਪ ਸਿੰਘ ਬੱਬੂ ਬਰਾੜ, ਗੁਰਚੇਤ ਸਿੰਘ ਢਿੱਲੋਂ,  ਕੁਲਬੀਰ ਸਿੰਘ ਮੱਤਾ, ਕਿਰਨਜੀਤ ਗਹਿਰੀ, ਮੈਂਬਰ ਐਸ.ਜੀ.ਪੀ.ਸੀ ਸੱਤਪਾਲ ਸਿੰਘ ਤਲਵੰਡੀ ਭਾਈ, ਮੱਘਰ ਸਿੰਘ, ਗੁਰਜੀਤ ਸਿੰਘ ਸ਼ਤਾਬ, ਗੁਰਦਿੱਤ ਸਿੰਘ ਸੇਖੋਂ, ਮਹੀਪ ਇੰਦਰ ਸਿੰਘ ਸੇਖੋਂ ਆਦਿ ਹਾਜ਼ਰ ਸਨ।
ਸ. ਗੁਰਦੇਵ ਬਾਦਲ ਦਾ ਜਨਮ 13 ਅਪ੍ਰੈਲ 1933 ਨੂੰ ਪਿੰਡ ਹਰਾਜ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਸ. ਚਾਣਨ ਸਿੰਘ ਅਤੇ ਮਾਤਾ ਮਹਾਂ ਕੌਰ ਦੇ ਘਰ ਹੋਇਆ। ਉਹ ਪਹਿਲੀ ਵਾਰ ਸੰਨ 1967 ਵਿੱਚ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਬਣੇ। ਇਸ ਤੋਂ ਬਾਅਦ ਫਿਰ 1969 ਤੋਂ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਬਣੇ। ਇਸ ਤੋਂ ਬਾਅਦ ਸ. ਬਾਦਲ ਸੰਨ 1972 ਵਿੱਚ ਫਰੀਦਕੋਟ ਤੋਂ 1977,1980,1985,1997 ਅਤੇ ਸੰਨ 2002 ਵਿਚ ਪੰਜਗਰਾਂਈ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇ ਗਏ। ਉਹ 1997 ਵਿਚ ਪੰਜਾਬ ਦੇ ਖੇਤੀਬਾੜੀ ਮੰਤਰੀ ਵੀ ਰਹੇ। ਸਾਲ 1963 ਤੋਂ 1979 ਤੱਕ ਅਬੋਹਰ ਤੋਂ ਮੈਂਬਰ ਐਸ.ਜੀ.ਪੀ.ਸੀ ਅਤੇ ਸਾਲ 1979 ਤੋਂ 1986 ਤੱਕ ਧਰਮ ਪ੍ਰਚਾਰਕ ਕਮੇਟੀ ਦੇ ਮੈਂਬਰ ਰਹੇ। ਇਸ ਸਮੇਂ ਉਹ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਕੌਰ ਕਮੇਟੀ ਮੈਂਬਰ ਸਨ।

ਪ੍ਰਸਿੱਧ ਖਬਰਾਂ

To Top