ਸਾਬਕਾ ਸਰਪੰਚ ਸਮੇਤ 6 ਗ੍ਰਿਫ਼ਤਾਰ

ਵੋਟਾਂ ਦੌਰਾਨ ਹੋਏ ਵਿਵਾਦ ਦਾ ਮਾਮਲਾ
ਸੱਚ ਕਹੂੰ ਨਿਊਜ਼ ਤਰਨ ਤਾਰਨ,
ਪੁਲਿਸ ਵੱਲੋਂ ਵੋਟਾਂ ਦੇ ਵਿਵਾਦ ‘ਚ ਦੋ ਭਰਾਵਾਂ ‘ਤੇ ਫਾਇਰਿੰਗ ਦੌਰਾਨ ਇੱਕ ਭਰਾ ਦੇ ਕਤਲ ਤੇ ਦੂਸਰੇ ਦੇ ਜ਼ਖ਼ਮੀ ਹੋਣ ਦੇ ਮਾਮਲੇ ‘ਚ ਸਾਬਕਾ ਸਰਪੰਚ ਤੇ ਦੋ ਔਰਤਾਂ ਸਮੇਤ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਮੁਤਾਬਕ ਇਨ੍ਹਾਂ ਤੋਂ ਵਾਰਦਾਤ ਦੌਰਾਨ ਵਰਤਿਆ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ ਦਰਅਸਲ ਜ਼ਿਲ੍ਹੇ ਦੇ ਪਿੰਡ ਪਲਾਸੌਰ ‘ਚ ਵੋਟਾਂ ਤੋਂ ਅਗਲੇ ਦਿਨ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ ਜਾਣਕਾਰੀ ਅਨੁਸਾਰ ਤਰਨਤਾਰਨ ਸੀ.ਆਈ.ਏ. ਸਟਾਫ ਪੁਲਿਸ ਨੇ ਸੁਰਜੀਤ ਸਿੰਘ ਦੇ ਕਤਲ ਮਾਮਲੇ ‘ਚ ਪਲਾਸੌਰ ਦੇ ਸਾਬਕਾ ਅਕਾਲੀ ਸਰਪੰਚ ਗੁਰਪ੍ਰੀਤ ਸਿੰਘ ਬੱਬੂ, ਉਸ ਦੇ ਭਰਾ ਅਮਰਪਾਲ ਸਿੰਘ, ਅਮਨਪ੍ਰੀਤ ਕੌਰ, ਹਰਪ੍ਰੀਤ ਕੌਰ, ਜਸਵੰਤ ਸਿੰਘ ਤੇ ਵਿਕਰਮਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ
ਪੁਲਿਸ ਨੇ ਗੁਰਪ੍ਰੀਤ ਸਿੰਘ ਤੋਂ ਇੱਕ 12 ਬੋਰ ਰਾਈਫਲ ਤੇ 4 ਕਾਰਤੂਸ ਤੇ ਅਮਰਪਾਲ ਸਿੰਘ ਤੋਂ 32 ਬੋਰ ਪਿਸਤੌਲ ਸਮੇਤ 3 ਕਾਰਤੂਸ ਵੀ ਬਰਾਮਦ ਕੀਤੇ ਹਨ ਫਿਲਹਾਲ ਪੁਲਿਸ ਇਨ੍ਹਾਂ ਸਾਰੇ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕਰਨ ਤੇ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕਰਨ ਦਾ ਦਾਅਵਾ ਕਰ ਰਹੀ ਹੈ
ਦਰਅਸਲ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਪਲਾਸੌਰ ‘ਚ ਸਾਬਕਾ ਅਕਾਲੀ ਸਰਪੰਚ ਗੁਰਪ੍ਰੀਤ ਬੱਬੂ ਤੇ ਦੂਸਰੀ ਧਿਰ ਦੇ ਸੁਰਜੀਤ ਸਿੰਘ ਤੇ ਉਸ ਦੇ ਭਰਾ ਜਸਵੰਤ ਸਿੰਘ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਸੀ ਵਿਵਾਦ ਇੰਨਾ ਵਧਿਆ ਕਿ ਸਾਬਕਾ ਸਰਪੰਚ ਬੱਬੂ ਨੇ ਗੋਲੀਬਾਰੀ ਕਰ ਦਿੱਤੀ ਤੇ ਇਸ ਗੋਲੀਬਾਰੀ ‘ਚ ਸੁਰਜੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਜਸਵੰਤ ਸਿੰਘ ਹਸਪਤਾਲ ‘ਚ ਇਲਾਜ ਅਧੀਨ ਹੈ