ਸਿਆਸੀ ਆਬੋ ਹਵਾ ‘ਚ ਬਦਲਾਅ ਦੀ ਜ਼ਰੂਰਤ

Election Commission

ਸਿਆਸੀ ਫਤਵਿਆਂ ਅਤੇ ਫਰਮਾਨਾਂ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ‘ਚ ਪਹਿਲੇ ਗੇੜ ਦੀ ਚੋਣ ਸਾਧਾਰਨ ਰਹੀ ਦਿੱਗਜ਼ ਅਤੇ ਬਾਹੂਬਲੀਆਂ ਦੀ ਫੌਜ ਉੱਤਰ ਪ੍ਰਦੇਸ਼ ਦੇ ਪਹਿਲੇ ਗੇੜ ਦਾ ਰਸੂਖ ਰਹੀ ਲਗਭਗ 66 ਫੀਸਦੀ ਜਨਤਾ ਉਮੀਦਵਾਰਾਂ ਪ੍ਰਤੀ ਆਪਣਾ ਮੋਹ ਪ੍ਰਗਟ ਕੀਤਾ ਪਹਿਲੇ ਗੇੜ ‘ਚ ਤਮਾਮ ਨਿੱਜੀ ਦੋਸ਼-ਆਰੋਪ ਲੱਗੇ ਅਤੇ ਹਾਲੇ ਸੂਬੇ ਦੇ ਪ੍ਰਚਾਰ-ਪ੍ਰਸਾਰ ‘ਚ ਵਿਕਾਸ ਦੀ ਜਗ੍ਹਾ ਨਿੱਜੀ ਹਮਲਿਆਂ ਦਾ ਦੌਰ ਬੇਇੰਤਹਾ ਜਾਰੀ ਰਹਿਣ ਵਾਲਾ ਹੈ ਵਰਤਮਾਨ ਦੌਰ ‘ਚ ਜਿੱਥੇ ਸਿਹਤਮੰਦ ਲੋਕਤੰਤਰਿਕ ਢਾਂਚੇ ਨੂੰ ਨਿਰਮਤ ਕਰਨ ਲਈ ਵੋਟਰ ਫੀਸਦ  ਵਧਾਉਣ ਦੀ ਗੱਲ ਹੁੰਦੀ ਹੈ, ਇਸ ਨਜ਼ਰੀਏ ਨਾਲ ਉੱਤਰ ਪ੍ਰਦੇਸ਼ ਦੀ ਜਨਤਾ ਆਪਣੇ ਲੋਕਤੰਤਰਿਕ ਅਧਿਕਾਰ ਦੀ ਭਰਪੂਰ ਵਰਤੋਂ ਕਰਦੀ ਨਜ਼ਰ ਨਹੀਂ ਆਈ, ਨਹੀਂ ਤਾਂ ਇਹ ਦਰ 70 ਤੋਂ 75 ਫੀਸਦੀ ਹੋ ਸਕਦੀ ਸੀ ਆਮ ਮੱਤਦਾਨ ਹੋਣ ਕਾਰਨ ਕੁਝ ਵੀ ਹੋ ਸਕਦਾ ਹੈ, ਭਾਵੇਂ ਸੂਬੇ ਦੀ ਸਿਆਸੀ ਆਬੋ ਹਵਾ ਦੂਸ਼ਿਤ ਹੋਣਾ ਕਾਰਨ ਹੋਵੇ, ਜਾਂ ਹੋਰ ਕੋਈ ਕਾਰਨ, ਪਰ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਕੇ ਸਿਹਤਮੰਦ ਲੋਕਤੰਤਰ ‘ਚ ਸਹਿਭਾਗੀ ਬਣਨਾ ਸਮੇਂ ਦੀ ਮੰਗ ਹੈ ਉਂਜ ਸੂਬੇ ‘ਚ ਪੱਛਮੀ ਉੱਤਰ ਪ੍ਰਦੇਸ਼ ‘ਚ 13 ਫੀਸਦ ਠਾਕੁਰ, 20 ਫੀਸਦੀ ਮੁਸਲਿਮ, 21 ਫੀਸਦੀ ਦਲਿਤ ਅਤੇ 13 ਫੀਸਦੀ ਯਾਦਵ ਨਾਲ 17 ਫੀਸਦੀ ਜਾਟ ਵਰਗੀਆਂ ਜਾਤੀਆਂ ਹਨ, ਇਸਦੇ ਸਿਆਸੀ ਮਸੀਹਾ ਅਤੇ ਠੇਕੇਦਾਰ ਸੂਬੇ ‘ਚ ਬਹੁਤ ਜਲਦ ਪਣਪ ਉੱਠਦੇ ਹਨ, ਉਸਦਾ ਕਰਾਰਾ ਜਵਾਬ ਸਿਰਫ 100 ਫੀਸਦੀ ਮਤਦਾਨ ਵਿਕਾਸ ਅਤੇ ਸੂਬੇ ਦੀ ਮੁਸ਼ਕਲਾਂ ਨੂੰ ਦੂਰ ਕਰਨ ਦੇ ਨਾਂਅ ‘ਤੇ ਹੋਣਾ ਚਾਹੀਦਾ ਸੀ, ਜਿਸ ਨਾਲ ਚੋਣਾਵੀਂ ਸਰਕਾਰ ਅਗਲੇ ਪਲ ਆਪਣਾ ਮੂੰਹ ਨਾ ਖੋਲ੍ਹ ਸਕਣ ਜਾਤੀਗਤ ਦਲਦਲ ‘ਚ ਧਸਦੇ ਉੱਤਰ ਪ੍ਰਦੇਸ਼ ਸਾਹਮਣੇ ਸਵੇਰਾ ਲਿਆਉਣ ਦਾ ਕਾਰਵਾਂ ਪੱਛਮੀ ਉੱਤਰ ਪ੍ਰਦੇਸ਼ ਤੋਂ ਹੀ ਸ਼ੁਰੂ ਹੋਣਾ ਚਾਹੀਦਾ ਸੀ, ਪਰ ਜਨਤਾ ਨੇ ਆਪਣੀ ਆਮ ਛਾਪ ਚੋਣਾਂ ‘ਚ ਛੱਡ ਕੇ ਕੁਝ ਹੱਦ ਤੱਕ ਬੇਰੁਖੀ ਦੀ ਵੰਨਗੀ ਪੇਸ਼ ਕੀਤੀ ਪਹਿਲੇ ਗੇੜ ਦੀਆਂ ਚੋਣ ਖੇਤਰ ਦੇ ਅੰਤਰਗਤ ਮੁਜੱਫਰਨਗਰ, ਮਥੁਰਾ ਅਤੇ ਬੁਲੰਦਸ਼ਹਿਰ ਮੁੱਖ ਸਨ, ਜਿੱਥੇ ਪਿਛਲੇ ਕੁਝ ਸਾਲਾਂ ਦਰਮਿਆਨ ਸੰਪਰਦਾਇਕ ਅੱਗ ਅਤੇ ਸਮਾਜਿਕ ਸਾਂਝ ਨੂੰ ਨਿੱਜੀ ਹਿੱਤਾਂ ਲਈ ਤਾਰ-ਤਾਰ ਸਿਆਸੀ ਵਿਵਸਥਾ ਅੰਦਰ ਕੀਤਾ ਜਾਂਦਾ ਰਿਹਾ, ਜੋ ਮੀਡੀਆ ਦਾ ਅਹਿਮ ਹਿੱਸਾ ਵੀ ਰਿਹਾ ਇਨ੍ਹਾਂ ਸਭ ਸਮੱਸਿਆਵਾਂ ਨੂੰ ਦਰਕਿਨਾਰ ਕਰਨ ਲਈ ਵੱਡੀ ਗਿਣਤੀ ‘ਚ ਮਤਦਾਨ ਹੀ ਜਨਤਾ ਨੂੰ ਸਮੱਸਿਆਵਾਂ ਤੋਂ ਦੂਰ ਲਿਜਾ ਸਕਦਾ ਸੀ, ਪਰ ਲਗਭਗ 66 ਫੀਸਦੀ ਮਤਦਾਨ ਸੂਬੇ ਦਾ ਹੀ ਨਹੀਂ ਪੂਰੇ ਦੇਸ਼ ਦਾ ਦਰਦ ਹੈ ਜਿਸ ‘ਚ ਬਦਲਾਅ ਮਤਦਾਤਾ ਵਰਗ ਹੀ ਲਿਆ ਸਕਦਾ ਹੈ ਦੇਸ਼ ਦੀ ਸਿਆਸਤ ‘ਚ ਲਗਭਗ ਚਾਰ ਜਾਂ ਪੰਜ ਵੱਡੀਆਂ ਪਾਰਟੀਆਂ ਸਰਗਰਮ ਸਿਆਸਤ ‘ਚ ਹਿੱਸਾ ਲੈਂਦੀਆਂ ਹਨ, ਅਤੇ ਸਾਡੀ ਮਤਦਾਤਾ ਪੀੜੀ ਸਿਰਫ 60-70 ਫੀਸਦੀ ਮਤਦਾਨ ‘ਚ ਹਿੱਸਾ ਲੈਂਦੀ ਹੈ, ਜਿਸ ਨਾਲ ਬਾਂਦਰ ਵੰਡ ਦੀ ਸਥਿਤੀ ‘ਚ 30 ਤੋਂ 35 ਫੀਸਦੀ ਵੋਟ ਪ੍ਰਾਪਤ ਕਰਕੇ ਸਰਕਾਰ ਬਣ ਜਾਂਦੀ ਹੈ,  ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਲਿਹਾਜ ਨਾਲ ਉੱÎਚਿਤ ਨਹੀਂ ਹੋ ਸਕਦਾ ਹੈ ਡਾ ਰਾਮ ਮਨੋਹਰ ਲੋਹੀਆ ਨੇ ਕਿਹਾ ਸੀ ਕਿ ਜ਼ਿੰਦਾ ਕੌਮਾਂ ਪੰਜ ਸਾਲ ਦੀ ਉਡੀਕ ਨਹੀਂ ਕਰ ਸਕਦੀ ਹਨ, ਪਰ ਸੂਬੇ ਦੀਆਂ ਪਹਿਲੇ ਗੇੜ ‘ਚ ਹੋਈਆਂ ਚੋਣਾਂ ਇਸ  ਗੱਲ ਨੂੰ ਸਾਬਤ ਕਰਦੀਆਂ ਹਨ, ਕਿ ਵਰਤਮਾਨ ਸਮੇਂ ‘ਚ ਸੂਬੇਦੀ ਤਮਾਮ ਦੁਸ਼ਵਾਰੀਆਂ ਦੇ ਬਾਵਜੂਦ ਕੌਮਾਂ ਆਪਣਾ ਸੋ ਫੀਸਦੀ ਮਤਦਾਨ ‘ਚ ਹਿੱਸਾ ਲੈ ਕੇ ਲੋਕਤੰਤਰਿਕ ਢਾਂਚੇ ਨੂੰ ਮਜ਼ਬੂਤ ਕਰਨ ‘ਚ ਹਿਚਕ ਰਹੀਆਂ ਹਨ ਸੂਬੇ ਦਾ ਦਰਦ ਪਿਛਲੇ ਪੰਜ ਸਾਲਾਂ ‘ਚ ਸੰਪਰਦਾਇਕ ਦੰਗਿਆਂ ਤੋਂ ਪਿੱਛਾ ਨਾ ਛੁੱਟਣਾ, ਕੁਪੋਸ਼ਣ ਦੀ ਸਮੱਸਿਆ, ਮੈਡੀਕਲ ਸਹੂਲਤਾਂ ਦੀ ਘਾਟ ਹੈ, ਪਰ ਸੂਬੇ ਦੀ ਸਿਆਸਤ ਜਨਤਾ ਨੂੰ ਵਰਗਲਾ ਕੇ 20 ਤੋਂ 30 ਫੀਸਦੀ ਵੋਟ ਪ੍ਰਾਪਤ ਕਰਕੇ ਤੁਗਲਕੀ ਵਿਵਸਥਾ ਚਲਾਉਣ ਨੂੰ ਤਿਆਰ ਨਜ਼ਰ ਆ ਰਹੀ ਹੈ ਅੱਜ ਸਾਡੀ ਦਲਗਤ ਲੋਕਤੰਤਰਿਕ ਪ੍ਰਣਾਲੀ ਦਾ ਦਰਦ ਇੰਨਾ ਡੂੰਘਾ ਹੋ ਗਿਆ ਹੈ, ਕਿ ਇੱਕ ਤਿਹਾਈ ਹਿੱਸਾ ਪ੍ਰਾਪਤ ਕਰਕੇ ਸੱਤਾ ਦਾ ਸਵਾਦ ਚੱਖਣਾ ਆਸਾਨ ਹੋ ਜਾਂਦਾ ਹੈ, ਜਿਸ ਕਾਰਨ ਉੱਤਰ ਪ੍ਰਦੇਸ਼ ਵਰਗੇ ਸੂਬੇ ‘ਚ ਬਾਜੀਗਰੀ ਅਤੇ ਮਸੀਹਿਆਂ ਦੀ ਫੌਜ ਤੇਜ਼ੀ ਨਾਲ ਵਧ ਰਹੀ ਹੈ, ਜਿਸਦੇ ਜ਼ਿੰਮੇਵਾਰ ਕਿਤੇ ਨਾ ਕਿਤੇ ਵੋਟਰ ਵਰਗ ਵੀ ਹੈ, ਜਿਸਨੂੰ ਮੁਫਤਖੋਰੀ ਦੀ ਲੱਤ ਪੈਂਦੀ ਜਾ ਰਹੀ ਹੈ, ਜੋ ਊਸਨੂੰ ਪਿੱਛੇ ਵੱਲ ਘਸੀਟ ਰਹੀ ਹੈ, ਅਤੇ ਉਹ ਪੱਛੜੇ, ਦਲਿਤ ਆਦਿ ‘ਚ ਸਿਮਟ ਕੇ ਹੀ ਸੰਤੁਸ਼ਟ ਨਜ਼ਰ ਆ ਰਿਹਾ ਹੈ ਇਸ ਸਥਿਤੀ ‘ਚ ਬਦਲਾਅ ਲਿਆਉਣਾ ਹੋਵੇਗਾ ਇਸਦੇ ਨਾਲ ਮਤਦਾਨ ਪ੍ਰਕਿਰਿਆ ‘ਚ ਸੋ ਫੀਸਦੀ ਵਧ ਕੇ ਹਿੱਸਾ ਲੈਣਾ ਹੋਵੇਗਾ, ਉਦੋਂ ਸਿਆਸੀ ਮਾਲਦਾਰੀ ਪ੍ਰਥਾ ‘ਚ ਜਨਤਾ ਦੇ ਮੁੱਦੇ ਨੂੰ ਚੁੱਕਣ ਦੀ ਗੱਲ ਉਠਾਈ ਜਾ ਸਕਦੀ ਹੈ ਜਨਤਾ ਦੀ ਮਤਦਾਨ ਪ੍ਰਤੀ ਬੇਰੁਖੀ ਅਤੇ ਹੋਰ ਕਾਰਨਾਂ ਦੇ ਵਜੂਦ ਨਾਲ ਹੀ ਸਿਆਸੀ ਪਾਰਟੀਆਂ ਦੀ ਹੈਸੀਅਤ ਵਧ ਜਾਂਦੀ ਹੈ, ਅਤੇ ਉਹ ਮੁਫਤ ‘ਚ ਸੱਤਾ ਲਈ ਸਾਧਕ ਬਣ ਬੈਠਦੇ ਹਨ ਵਿਕਾਸਵਾਦੀ ਅਤੇ ਨੌਜਵਾਨ ਛਵੀ ‘ਤੇ ਇਤਰਾਉਣ ਵਾਲੇ ਅਖਿਲੇਸ਼ ਯਾਦਵ ਵੀ ਆਪਣੇ ਮੁਸਲਿਮ ਕੋਟੇ ਨੂੰ ਸਾਧਣ ਲਈ ਰਾਹੁਲ ਗਾਂਧੀ ਨਾਲ ਯੂਪੀ ਨੂੰ ਇਹ ਸਾਥ ਪਸੰਦ ਹੈ, ਦਾ ਗਾਣਾ ਗੁਨਗਨਾ ਰਹੇ ਹਨ, ਕਿਉਂਕਿ ਆਪਸੀ ਕਲੇਸ਼ ਕਾਰਨ ਮੁਸਲਿਮ ਵੋਟਰ ਛਿਟਕਦਾ ਹੋਇਆ ਨਜ਼ਰ ਆ ਰਿਹਾ ਸੀ ਦੂਜੇ ਪਾਸੇ ਭਾਜਪਾ ਵੀ ਰਿਵਰਸ ਸੁਈ ਚਲਾਉਣ ਲਈ ਪੂਰੀ ਤਾਕਤ ਲਾ ਰਹੀ ਹੈ, ਕਿ ਉਸਦਾ ਸਿੱਕਾ ਉੱਤਰ ਪ੍ਰਦੇਸ਼ ‘ਚ ਬਣਿਆ ਰਹੇ ਕੁਲ ਮਿਲਿਆ-ਜੁਲਿਆ ਅਰਥ ਇਹੀ ਨਿਕਲ ਕੇ ਸਪੱਸ਼ਟ ਹੁੰਦਾ ਹੈ,ਆਪਸੀ ਤਕਰਾਰ, ਸੂਬੇ ‘ਚ ਸਾਰੀਆਂ ਪਾਰਟੀਆਂ ਦਲਿਤ, ਮੁਸਲਿਮ ਆਦਿ ਦੇ ਨਾਂਅ ‘ਤੇ ਜਨਤਾ ਨੂੰ ਪੁਰਾਣੇ ਬਣਾਈ ਭਾਵ ਜਾਤੀਵਾਦੀ ਬੇੜੀ ਦੇ ਵਿਚਾਰਾਂ ‘ਤੇ ਠੱਗਣ ਨੂੰ ਰਾਹ ਤਿਆਰ ਕਰ ਚੁੱਕੀਆਂ ਹਨ ਜਿਸ ਦਰਮਿਆਨ ਜੇਕਰ ਕੁਝ ਨਹੀਂ ਨਜ਼ਰ ਆ ਰਿਹਾ ਤਾਂ ਉਹ ਹੈ ਵਿਕਾਸ ਦਾ ਮੁੱਦਾ ਸੂਬੇ ਦੀਆਂ ਮੁਸ਼ਕਲਾਂ ਇਸਦੇ ਨਾਲ ਜਾਤੀਵਾਦੀ ਮਸੀਹਿਆਂ ਦੇ ਜਵਾਬ ਦੇਣ ਨੂੰ ਵੀ ਕੁਝ ਨਹੀਂ ਕਿ ਉਨ੍ਹਾਂ ਨੇ ਹਾਲੇ ਤੱਕ ਦਲਿਤ ਵਰਗ ਦਾ ਜਮੀਂਦਾਰ, ਮੁਸਲਿਮ ਦਾ ਮਸੀਹਾ ਬਣਾ ਕੇ ਵੋਟ ਤਾਂ ਹਥਿਆਉਂਦੇ ਰਹੇ ਪਰ ਉਨ੍ਹਾਂ ਦੇ ਸਮਾਜ ਕਲਿਆਣ ਲਈ ਕੰਮ ਕਿੰਨਾ ਕੀਤਾ?
ਇਨ੍ਹਾਂ ਚੋਣਾਂ ‘ਚ ਤਿੰਨ ਪਾਰਟੀਆਂ ਮੁੱਖ ਹਨ, ਤਿੰਨਾਂ ਨੇ ਆਪਣੀਆਂ- ਵੱਖ-ਵੱਖ ਦੁਕਾਨਾਂ ਖੋਲ੍ਹ ਰੱਖੀਆਂ ਹਨ, ਕੋਈ ਬ੍ਰਹਮਣ ਵਰਗ ਦਾ ਹਿਮਾਇਤੀ ਬਣਦਾ ਹੈ, ਕੋਈ ਦਲਿਤ ਦਾ ਪੁਜਾਰੀ ਅਤੇ ਕੋਈ ਪਾਰਟੀ ਮੁਸਲਿਮ ਵਰਗ ਦਾ ਸਾਰਥੀ, ਪਰ ਨਾ ਕਿਸੇ ਪਾਰਟੀ ਦੇ ਏਜੰਡੇ ‘ਚ ਸਾਰਿਆਂ ਨੂੰ ਇਕੱਠੇ ਲਿਆਉਣ ਦਾ ਇਰਾਦਾ ਹੈ ਅਤੇ ਨਾ ਉਨ੍ਹਾਂ ਲਈ ਅੱਜ ਤੱਕ ਕੀਤੇ ਗਏ ਸਮਾਜਿਕ ਆਰਥਿਕ ਉਥਾਨ ਦਾ ਰਿਪੋਰਟ ਕਾਰਡ ਇਨ੍ਹਾਂ ਪਾਰਟੀਆਂ ਦੀ ਜਾਤੀਵਾਦੀ ਰਾਜਨੀਤੀ ਅਤੇ ਹੋਸ਼ੀ ਬਿਆਨਬਾਜ਼ੀ ਵੇਖ ਇਹੀ ਸਵਾਲ ਉੱਠਦਾ ਹੈ, ਉੱਤਰ ਪ੍ਰਦੇਸ਼ ‘ਚ ਚੱਲ ਕੀ ਰਿਹਾ ਹੈ? ਇੱਕ ਪਾਸੇ ਮੁਜੱਫਰਨਗਰ ਦਾ ਦਰਦ ਹੈ, ਦੂਜੇ ਪਾਸੇ ਦਾਦਰੀ ਅਤੇ ਮਥੁਰਾ ਦੇ ਦੰਗਿਆਂ ਦਾ ਫਸਾਨਾ, ਇਸਦੇ ਨਾਲ ਬੁਲੰਦਸ਼ਹਿਰ ਦੀਆਂ ਘਟਨਾਵਾਂ ਵਰਗੀਆਂ ਤਿਆਨਕ ਤਸਵੀਰ, ਫਿਰ ਇਹੀ ਦਿਲ ਨੂੰ ਕੰਬਾ ਦਿੰਦਾ  ਹੈ, ਸੂਬਾ ਕਿਸ ਪਾਸੇ ਜਾ ਰਿਹਾ ਹੈ?
ਦਾਦਰੀ ਦੇ ਡੰਗ, ਤੇ ਦੰਗਾ ਭੜਕਾਊਂ ਭਾਸ਼ਣ ਨਾਲ ਇੱਥੇ ਸੂਬਾ ਗ੍ਰਸਤ ਹੈ, ਦੂਜੇ ਪਾਸੇ ਦੇਸ ਦਾ ਸਭ ਤੋਂ ਵੱਡੀ ਜਨ ਸੰਖਿਆਂ ਵਾਲਾ ਸੂਬਾ, ਨੌਜਵਾਨਾਂ ਦੀ ਕੌਮ ਆਪਣੇ ਤਰੱਕੀ ਲਈ ਬੇਵੱਸ ਹੈ, ਅਰਥਾਤ ਹਰ ਪੱਧਰ ‘ਤੇ ਸੂਬਾ ਪਿੱਛੜਿਆਂ ਹੋਇਆ ਤੇ ਬੀਮਾਰੂ  ਦਿਖਦਾ ਹੈ,  ਸੂਬਾ ਉੱਤਮ ਦੀ ਕਗਾਰ ਤੇ ਨਹੀਂ ਪ੍ਰਸ਼ਨ ਬਣਕੇ ਰਹਿ ਗਿਆ ਹੈ ਸੂਬੇ ‘ਚ ਦਲਿਤਾਂ ਦੀ ਸਥਿੱਤੀ ਤਰਸ ਵਾਲੀ ਹੈ, ਮਹਿਲਾਵਾਂ ਦੀ ਸੁਰੱਖਿਆਂ ਦੇ ਮਾਮਲੇ ‘ਚ ਕਾਫੀ ਪਛੜਿਆਂ ਹੈ ਐੱਨਸੀਆਰਬੀ ਦੀ ਰਿਪੋਰਟ ‘ਚ ਜੁਰਮ ਦੀ ਦੁਨੀਆਂ ‘ਚ ਅੱਗੇ ਹੈ, ਗਰੀਬੀ, ਬੇਰੁਜ਼ਗਾਰੀ ਦੀ ਜਕੜਨ  ‘ਚ ਫਸਿਆ ਹੋਇਆਂ ਸੂਬਾ ਹੈ, ਚਪੜਾਸੀ ਅਤੇ ਨਾਲੇ ਦੀ ਸਫਾਈ ਲਈ ਭਰਤੀ ਹੋਣ ਵਾਲੇ ਨੌਜਵਾਨਾਂ ਦੀ ਹਜੂਮ ਟੁੱਟ ਪੈਂਦੀ ਹੈ, ਕੀ ਇਹ ਉੱਤਰ ਪ੍ਰਦੇਸ਼ ਦੀ ਆਵਾਜ਼ ਹੈ? ਸੂਬੇ ‘ਚ ਮੁਫ਼ਤਖੋਰੀ ਦੀ ਲਤ ਲਗਾਕੇ ਜਾਤੀਵਾਦ ਰਾਜਨੀਤੀ ਖੇਡੀ ਜਾ ਰਹੀ ਹੈ ਜੋ ਸੂਬੇ ਲਈ ਹਾਨੀਕਾਰਕ ਸਥਿੱਤੀ ਪੈਦਾ ਕਰਨ ਵਾਲੀ ਹੈ
ਜਾਤੀਵਾਦੀ ਰਾਜਨੀਤੀ ਦਾ  ਉਦਾਹਰਨ ਹੀ ਤਾਂ ਸਪਾ ਸਰਕਾਰ ਵੱਲੋਂ 17 ਪਿਛੜੀਆਂ ਜਾਤੀਆਂ ਨੂੰ ਅਨੂਸੂਚਿਤ ਜਾਤੀਆਂ ‘ਚ ਸ਼ਾਮਲ ਕਰਨ ਦਾ ਸੀ ਸ਼ੁਕਰ ਹੈ ਕਿ ਦੇਸ਼ ‘ਚ ਨਿਆ ਪ੍ਰੀਕ੍ਰਿਆ ਨਾਂਅ ਕੋਈ ਸੰਸਥਾ ਵੀ ਹੈ, ਜੋ ਰਾਜਨੀਤਿਕ ਹੱਥ ਕੰਡਿਆਂ ਨੂੰ ਨਿਯੰਤਰਿਤ ਕਰਨ ਦਾ ਕੰਮ ਕਰਦੀ ਹੈ, ਵਰਨਾ ਦੇਸ਼ ‘ਚ ਸਮਾਜਿਕ ਤਾਨੇ-ਬਾਨੇ ਦੀ ਸਥਿੱਤੀ ‘ਚ ਇਸ ਰਾਜਨੀਤਿਕ ਪਾਰਟੀ ਕਾਰਨ ਟਕਰਾਅ ਦੀ ਲੰਬੀ ਚੈਨ ਤਿਆਰ ਹੋ ਜਾਂਦੀ ਸੂਬੇ ਨੂੰ ਸਿਹਤਮੰਦ, ਵਿਕਾਸਸ਼ੀਲ ਬਣਾਉਣ ਦੀ ਦਿਸ਼ਾ ‘ਚ ਦੋ ਚਾਰ ਪ੍ਰੋਜੈਕਟ ਨਾਲ ਭਲਾ ਨਹੀਂ ਹੋਣ ਵਾਲਾ, ਜਦੋਂ ਤੱਕ ਜੜ੍ਹ ‘ਤੇ ਚੋਟ ਨਹੀਂ ਲੱਗੇਗੀ, ਇਸ ਲਈ ਜਨਤਾ ਨੂੰ ਵੀ ਆਪਣਾ ਫਰਜ਼ ਨੂੰ ਸਮਝਣਾ ਹੋਵੇਗਾ, ਤੇ ਬਾਕੀ ਗੇੜਾਂ ‘ਚ ਸ਼ਤ-ਪ੍ਰਤੀਸ਼ਤ ਵੋਟਾਂ ਦੇ ਜ਼ਰੀਏ ਮਜ਼ਬੂਤ ਰਾਜਨੀਤਿਕ ਸਥਿਤੀ ਬਣਾਉਣੀ ਪਵੇਗੀ ਤਾਂ ਹੀ ਸੂਬੇ ‘ਚ  ਬਦਲਾਅ ਦਿਖ ਸਕੇਗਾ
ਮਹੇਸ਼ ਤਿਵਾੜੀ