‘ਹਿੰਦ ਕਾ ਨਾਪਾਕ ਕੋ ਜਵਾਬ’ : ਬਾਲੀਵੁੱਡ ‘ਚ ਧੁੰਮਾਂ, ਪਹਿਲੇ ਦਿਨ ਕਮਾਏ 15.10 ਕਰੋੜ

ਪ੍ਰਾਪਤੀ : ‘ਹਿੰਦ ਕਾ ਨਾਪਾਕ ਕੋ ਜਵਾਬ’ ਦੇ ਨਾਂਅ ਰਿਹਾ ਵੀਕੈਂਡ, ਦੂਜੇ ਦਿਨ ਵੀ ਹਾਊਸਫੁੱਲ ਰਹੇ ਦੇਸ਼ ਭਰ ਦੇ ਸਿਨੇਮਾਘਰ
ਸੱਚ ਕਹੂੰ ਨਿਊਜ਼
ਨਵੀਂ ਦਿੱਲੀ/ਸਰਸਾ,  
ਵੱਡੇ ਪਰਦੇ ‘ਤੇ ਧੁੰਮਾਂ ਪਾ ਰਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਚੌਥੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ (ਐੱਮਐੱਸਜੀ ਲਾਇਨ ਹਾਰਟ-2) ਦਾ ਕ੍ਰੇਜ਼ ਲਗਾਤਾਰ  ਵਧਦਾ ਹੀ ਜਾ ਰਿਹਾ ਹੈ ਬਾਕਸ ਆਫਿਸ ‘ਤੇ ਧੁੰਮਾਂ ਪਾ ਰਹੀ ਇਸ ਫਿਲਮ ਨੇ ਪਹਿਲੇ ਦਿਨ ਹੀ 15.10 ਕਰੋੜ ਦਾ ਰਿਕਾਰਡ ਬਿਜਨੈਸ ਕੀਤਾ ਇਸ ਵੀਕੈਂਡ ਭਾਵ ਸ਼ਨਿੱਚਰਵਾਰ ਨੂੰ ਦੂਜੇ ਦਿਨ ਵੀ ਦੇਸ਼ ਭਰ ਦੇ ਸਾਰੇ ਮਹਾਂਨਗਰਾਂ, ਸ਼ਹਿਰਾਂ, ਕਸਬਿਆਂ ‘ਚ ਸਥਿੱਤ ਸਿਨੇਮਾਘਰ ਹਾਊਸਫੁੱਲ ਨਜ਼ਰ ਆਏ ਹਰ ਸਿਨੇਮਾਘਰ ‘ਤੇ ਟਿਕਟਾਂ ਲਈ ਦਰਸ਼ਕਾਂ ਦੀ ਭੀੜ
ਦੇਖਣ ਨੂੰ ਮਿਲੀ ਲੋਕ  ਲਾਈਨਾਂ ‘ਚ ਲੱਗ ਕੇ ਟਿਕਟਾਂ ਖਰੀਦ ਰਹੇ ਸਨ ਐੱਮਐੱਸਜੀ ਟੀ ਸ਼ਰਟ ਤੇ ਐੱਮਐੱਸਜੀ ਕੈਪ ‘ਚ ਸਜੇ ਦਰਸ਼ਕਾਂ ਦਾ ਉਤਸ਼ਾਹ ਵੇਖਣਯੋਗ ਸੀ ਭਾਰਤ ‘ਚ ਲਗਭਗ 3000 ਸਕਰੀਨਾਂ ‘ਤੇ ਰਿਲੀਜ਼ ਹੋਈ ‘ਹਿੰਦ ਕਾ ਨਾਪਾਕ ਕੋ ਜਵਾਬ’ ਫਿਲਮ ਸ਼ਨਿੱਚਰਵਾਰ ਨੂੰ ਉੱਤਰ ਭਾਰਤ ‘ਚ ਅਨੇਕ ਥਾਵਾਂ ‘ਤੇ ਲਗਾਤਾਰ ਨਾੱਨ ਸਟਾਪ ਚੱਲ ਰਹੀ ਹੈ ਫਿਲਮ ਨਵੀਂ ਦਿੱਲੀ, ਮੁੰਬਈ, ਹੈਦਰਾਬਾਦ, ਲਖਨਊ, ਗਾਜੀਆਬਾਦ, ਨੋਇਡਾ, ਬੁਲੰਦਸ਼ਹਿਰ, ਸਹਾਰਨਪੁਰ, ਮੇਰਠ, ਦੇਹਰਾਦੂਨ, ਹਰਿਦੁਆਰ, ਰਿਸ਼ੀਕੇਸ਼, ਗੁੜਗਾਓਂ, ਫਰੀਦਾਬਾਦ, ਹਿਸਾਰ, ਸਰਸਾ, ਅੰਬਾਲਾ, ਚੰਡੀਗੜ੍ਹ, ਮੋਹਾਲੀ, ਪੰਚਕੂਲਾ, ਕਰਨਾਲ, ਯਮੁਨਾਨਗਰ, ਫਤਿਆਬਾਦ, ਸੋਨੀਪਤ, ਕੈਥਲ, ਪਾਣੀਪਤ, ਕੁਰੂਕਸ਼ੇਤਰ, ਭਿਵਾਨੀ, ਮਹਿੰਦਰਗੜ੍ਹ, ਜੀਂਦ, ਬਠਿੰਡਾ, ਮਲੋਟ, ਸੰਗਰੂਰ, ਬਰਨਾਲਾ, ਪਟਿਆਲਾ, ਲੁਧਿਆਣਾ, ਜਲੰਧਰ, ਜੈਪੁਰ, ਅਲਵਰ, ਕੋਟਾ ਹਨੂੰਮਾਨਗੜ੍ਹ, ਸ੍ਰੀ ਗੰਗਾਨਗਰ ਸਮੇਤ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਸਮੇਤ ਵਿਦੇਸ਼ਾਂ ‘ਚ ਵੀ ਧਮਾਕੇਦਾਰ ਅੰਦਾਜ਼ ‘ਚ ਚੱਲ ਰਹੀ ਹੈ ਦਮਦਾਰ ਕਹਾਣੀ ਤੇ ਸ਼ੁੱਧ ਮਨੋਰੰਜਨ ਨੂੰ ਆਪਣੇ ‘ਚ ਪਿਰੋਈ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ ਦਰਸ਼ਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ ਤੇ ਖੂਬ ਪਸੰਦ ਆ ਰਹੀ ਹੈ

ਟਿਕਟ ਖਿੜਕੀਆਂ ‘ਤੇ ਸਵੇਰ ਤੋਂ ਲੱਗਣ ਲੱਗਦੀ ਹੈ ਭੀੜ
ਸ਼ਨਿੱਚਰਵਾਰ ਨੂੰ ਦੂਜੇ ਦਿਨ ਵੀ ਦੇਸ਼ ਭਰ ‘ਚ ਫਿਲਮ ਪ੍ਰਤੀ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲਿਆ ਡਾ. ਐੱਮਐੱਸਜੀ ਦੀ ਫਿਲਮ ਦਾ ਜਾਦੂ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਉੜੀਸਾ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧਪ੍ਰਦੇਸ਼, ਦਿੱਲੀ, ਚੰਡੀਗੜ੍ਹ ਆਦਿ ਸੂਬਿਆਂ ‘ਚ ਸਵੇਰ ਤੋਂ ਹੀ ਮਲਟੀਪਲੈਕਸ ਤੇ ਸਿਨੇਮਾ ਘਰਾਂ ‘ਚ ਐੱਮਐੱਸਜੀ ਪ੍ਰਸ਼ੰਸਕਾਂ ਦੀ ਭੀੜ ਪੁੱਜਣੀ ਸ਼ੁਰੂ ਹੋ ਗਈ ਤੇ ਦੇਰ ਰਾਤ ਤੱਕ ਇਹ ਸਿਲਸਿਲਾ ਜਾਰੀ ਰਿਹਾ ਪ੍ਰਸੰਸਕ ਨੱਚਦੇ ਗਾਉਂਦੇ, ਐੱਮਐੱਸਜੀ ਦੇ ਰੰਗ ‘ਚ ਰੰਗੇ ਫਿਲਮ ਦੇਖਣ ਪਹੁੰਚੇ

 

ਸਿਨੇਮਾ ਘਰਾਂ ‘ਚ ‘ਹਿੰਦ ਕਾ ਨਾਪਾਕ ਕੋ ਜਵਾਬ’ ਦੀਆਂ ਧੁੰਮਾਂ

ਬਠਿੰਡਾ, ਅਸ਼ੋਕ ਵਰਮਾ
ਸ਼ੁੱਕਰਵਾਰ ਤੋਂ ਦੇਸ਼ ਦੇ ਸਿਨੇਮਾਂ ਘਰਾਂ ਤੇ ਮਲਟੀਪਲੈਕਸਾਂ ਦਾ ਸ਼ਿੰਗਾਰ ਬਣਨ ਜਾ ਰਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਰਜੀਕਲ ਸਟਰਾਈਕ ‘ਤੇ ਬਣਾਈ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ (ਐਮਐਸਜੀ ਲਾਇਨ ਹਾਰਟ 2)  ਦਾ ਦਰਸ਼ਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਸੋਸ਼ਲ ਮੀਡੀਆ ‘ਤੇ ਇਸ ਵੇਲੇ ਸਭ ਤੋਂ ਜਿਆਦਾ ਚਰਚਿਤ ਇਸ ਫਿਲਮ ਦੇ ਗੀਤ ਲੱਖਾਂ ਲੋਕ ਗੁਣਗੁਣਾ ਰਹੇ ਹਨ ਤੇ ਮੋਬਾਇਲ ‘ਤੇ ਰਿੰਗਟੋਨਾਂ ਲੁਆਈਆਂ ਜਾ ਰਹੀਆਂ ਹਨ ਫਿਲਮ ਦੇ ਗਾਣੇ ‘ਜੰਗ ਹੈ ਹਮਰੀ ਆਤੰਕਵਾਦ ਸੇ’ ਵੱਲੋਂ ਤਾਂ ਦੇਸ਼ ਭਗਤੀ ਦਾ ਮਹੌਲ ਸਿਰਜਿਆ ਜਾ ਰਿਹਾ ਹੈ ਹਾਲਾਂਕਿ ਫਿਲਮ ਦੇ ਰਿਲੀਜ਼ ਹੋਣ ‘ਚ ਹਾਲੇ 48 ਘੰਟਿਆਂ ਦਾ ਵਕਤ ਬਾਕੀ ਹੈ ਪਰ ਟਿਕਟਾਂ ਦੀ ਰਿਕਾਰਡਤੋੜ ਐਡਵਾਂਸ ਬੁਕਿੰਗ ਹੋ ਰਹੀ ਹੈ ਬਿਗ ਸਿਨੇਮਾ ਦੇ ਮੈਨੇਜ਼ਰ ਸੁਰਿੰਦਰ ਸੱਭਰਵਾਲ ਦਾ ਕਹਿਣਾ ਸੀ ਕਿ ਏਦਾਂ ਟਿਕਟਾਂ ਵਿਕਣਾ ਲਾਮਿਸਾਲ ਹੈ ਜੋ ਉਨ੍ਹਾਂ ਨੇ ਪਹਿਲੀ ਵਾਰ ਤੱਕਿਆ ਹੈ ਬਠਿੰਡਾ ਦੇ ਨਰਿੰਦਰ ਕੁਮਾਰ ਗੋਇਲ ਦਾ ਕਹਿਣਾ ਸੀ ਕਿ ਪਿਛਲੇ 70 ਸਾਲ ਤੋਂ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਭਾਰਤ ਖ਼ਿਲਾਫ਼ ਲਗਾਤਾਰ ਅੱਤਵਾਦੀ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ, ਜਿਸ ਕਾਰਨ ਭਾਰਤ ਨੂੰ 1965, 1971 ਤੇ ਕਾਰਗਿਲ ਵਰਗੇ ਯੁੱਧਾਂ ਦਾ ਸਾਹਮਣਾ ਕਰਨਾ ਪਿਆ ਹੈ
ਉਨ੍ਹਾਂ ਕਿਹਾ ਕਿ ਜਿੱਥੇ ਦੇਸ਼ ਦੀ ਫੌਜ ਦਾ ਮਨੋਬਲ ਵਧਾਉਣ ਲਈ ਫੌਜ ਵੱਲੋਂ ਸਰਜੀਕਲ ਸਟਰਾਈਕ ਕਰਨਾ ਜਰੂਰੀ ਸੀ ਉੱਥੇ ਹੀ ਲੋਕਾਂ ਦੇ ਮਨਾਂ ‘ਚ ਪਾਕਿਸਤਾਨ ਵੱਲੋਂ ਭੇਜੇ ਜਾਂਦੇ ਅੱਤਵਾਦੀਆਂ ਦੇ ਖੌਫ ਨੂੰ ਦਰਕਿਨਾਰ ਕਰਨ ਲਈ  ‘ਹਿੰਦ ਕਾ ਨਾਪਾਕ ਕੋ ਜਵਾਬ’ ਵਰਗੀ ਫਿਲਮ ਦੀ ਬੜੀ ਲੋੜ ਸੀ  ਉਨ੍ਹਾਂ ਆਮ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸਰਜੀਕਲ ਸਟਰਾਈਕ ‘ਤੇ ਬਣੀ ਇਸ ਫਿਲਮ ਨੂੰ ਦੇਖਣ ਬਾਰੇ ਆਮ ਜਨਤਾ ਪ੍ਰੇਰਿਤ ਕਰਨ ਤਾਂ ਜੋ ਲੋਕਾਂ ਤੱਕ ਸੱਚਾਈ ਪਹੁੰਚ ਸਕੇ  ਭਾਰਤੀ ਜੀਵਨ ਬੀਮਾ ਨਾਲ ਜੁੜੇ ਸ਼ਹਿਰ ਦੇ ਨਛੱਤਰ ਨਗਰ ਨਿਵਾਸੀ ਲਖਵੀਰ ਸਿੰਘ ਨੇ ਕਿਹਾ ਕਿ ਉਂਜ ਤਾਂ ਸਾਡੇ ਮੁਲਕ ਵਿੱਚ ਸਮੇਂ ਸਮੇਂ ਦੇਸ਼ ਭਗਤੀ ਦੀਆਂ ਫ਼ਿਲਮਾਂ ਬਣਾਈਆਂ ਜਾਂਦੀਆਂ ਰਹੀਆਂ ਹਨ ਪਰ ਡਾ. ਐੱਮਐੱਸਜੀ ਦੀ ਇਹ ਫਿਲਮ ਭਾਰਤੀ ਨਾਗਰਿਕਾਂ ਵਿੱਚ ਦੇਸ਼ ਪ੍ਰੇਮ ਦਾ ਜਜ਼ਬਾ ਪੈਦਾ ਅਤੇ ਪ੍ਰਫੁੱਲਤ ਕਰਨ ਵਿੱਚ ਜਬਰਦਸਤ ਭੂਮਿਕਾ ਨਿਭਾਏਗੀ ਉਨ੍ਹਾਂ ਕਿਹਾ ਕਿ ਜੋ ਕੁਝ ਹੁਣ ਤੱਕ ਇਸ ਫਿਲਮ ਬਾਰੇ ਸੁਣਿਆ ਜਾਂ ਪੜ੍ਹਿਆ ਹੈ ਉਸ ਤੋਂ ਸਪਸ਼ਟ ਹੈ ਕਿ ਡਾ.ਐਮਐਸਜੀ ਵਰਗੇ ਵਿਸ਼ਵ ਦੇ ਉੱਚਕੋਟੀ ਦੇ ਫ਼ਿਲਮਸਾਜ਼ ਨੇ ਆਪਣੇ ਚੇਤਨ ਨਜ਼ਰੀਏ ਨਾਲ ਭਾਰਤੀ ਫ਼ੌਜ ਦੇ ਜਵਾਨਾਂ ਵੱਲੋਂ ਕੀਤੀ ਗਈ ਕਾਰਵਾਈ ਨੂੰ ਹਕੀਕੀ ਜਾਮਾ ਪਹਿਨਾਉਣ ਦੀ ਖ਼ੂਬਸੂਰਤ ਕੋਸ਼ਿਸ ਕੀਤੀ ਹੈ ਗੁਰੂ ਗੋਬਿੰਦ ਸਿੰਘ ਨਗਰ ਦੇ ਵਸਨੀਕ ਕੁਲਬੀਰ ਸਿੰਘ ਜੈਦਕਾ ਦਾ ਕਹਿਣਾ ਸੀ ਕਿ ਭਾਰਤ ਵਿਸ਼ਵ ਦੇ ਕਿਸੇ ਵੀ ਦੇਸ਼ ‘ਤੇ ਹਮਲਾ ਕਰਨਾ ਨਹੀਂ ਚਾਹੁੰਦਾ ਪਰ ਜੇ ਪਾਕਿਸਤਾਨ ਨੇ ਹਮਲਾ ਕਰਨ ਦੀ ਜੁਅੱਰਤ ਕੀਤੀ ਤਾਂ ਭਾਰਤੀ ਫੌਜਾਂ ਤੇ ਲੋਕ ਕਿਸ ਤਰ੍ਹਾਂ ਜਵਾਬ ਦੇਣਗੇ ਉਹ ਇਸ ਫਿਲਮ ਰਾਹੀਂ ਦਰਸਾਇਆ ਗਿਆ ਹੈ ਭਾਰਤ ਕਈ ਦਹਾਕਿਆਂ ਤੋਂ ਅੱਤਵਾਦ ਦੀ ਮਾਰ ਝੱਲਦਾ ਆ ਰਿਹਾ ਹੈ ਪਰ ਇਸ ਪੀੜ੍ਹ ਨੂੰ ਪੂਜਨੀਕ ਗੁਰੂ ਜੀ ਨੇ ਸਮਝਿਆ ਅਤੇ ਫਿਲਮ ਬਣਾਕੇ ਭਾਰਤ ਦੋਖੀ ਮੁਲਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਆਪਣਾ ਵਤੀਰਾ ਨਾ ਬਦਲਿਆ ਤਾਂ ਭਾਰਤੀ ਉਂਗਲ ਟੇਢੀ ਵੀ ਕਰ ਸਕਦੇ ਹਨ ਇੰਨ੍ਹਾਂ ਸਮੂਹ ਲੋਕਾਂ ਦਾ ਪ੍ਰਤੀਕਰਮ ਸੀ ਕਿ ਅਜੋਕੀ ਪੀੜ੍ਹੀ  ਦੇ ਰਾਹ ਦਸੇਰਾ ਬਣਨ ਲਈ  ਅਜਿਹੀਆਂ ਫਿਲਮਾਂ ਲਗਾਤਾਰ ਬਣਦੀਆਂ ਰਹਿਣੀਆ ਚਾਹੀਦੀਆਂ ਹਨ ਉਨ੍ਹਾਂ ਫਿਲਮ ਰਾਹੀਂ ਦੇਸ਼ ਖਾਤਰ ਕੁਰਬਾਨੀ ਲਈ ਤਤਪਰ ਰਹਿਣ ਸਬੰਧੀ  ਦਿੱਤੇ ਸੰਦੇਸ਼ ਨੂੰ ਸੈਲੂਟ ਕਰਦਿਆਂ ਲੋਕਾਈ ਨੂੰ ਇਸ ਸੁਨੇਹੇ ਦੇ ਰਾਹ ‘ਤੇ ਤੁਰਨ ਦਾ ਸੱਦਾ ਵੀ ਦਿੱਤਾ