Breaking News

ਸਿੰਧੂ ਨੇ ਲਿਆ ਬਦਲਾ, ਮਾਰਿਨ ਤੋਂ ਪਾਰ ਨਾ ਪਾ ਸਕੀ ਸਾਇਨਾ

ਵਿਸ਼ਵ ਬੈਡਮਿੰਟਨ ਚੈਂਪਿਅਨਸਿ਼ਪ: ਸਿੰਧੂ ਸੈਮੀਫਾਈਨਲ ਂਚ, ਸਾਇਨਾ ਕੁਆਰਟਰਫਾਈਨਲ ਚੋਂ ਬਾਹਰ

ਏਜੰਸੀ, ਨਾਨਜ਼ਿੰਗ, 3 ਅਗਸਤ

ਪਿਛਲੀ ਚਾਂਦੀ ਤਗਮਾ ਜੇਤੂ ਭਾਰਤ ਦੀ ਪੀਵੀ ਸਿੰਧੂ ਨੇ ਜਾਪਾਨ ਦੀ ਨੋਜੋਮੀ ਓਕੁਹਾਰਾ ਤੋਂ ਪਿਛਲੀ ਚੈਂਪਿਅਨਸ਼ਿਪ ਦੇ ਫ਼ਾਈਨਲ ਦੀ ਹਾਰ ਦਾ ਬਦਲਾ ਚੁਕਾਉਂਦੇ ਹੋਏ 21-17, 21-19 ਦੀ ਸ਼ਾਨਦਾਰ ਜਿੱਤ ਦੇ ਨਾਲ ਵਿਸ਼ਵ ਬੈਡਮਿੰਟਨ ਚੈਂਪਿਅਨਸ਼ਿਪ ਦੇ ਮਹਿਲਾ ਸਿੰਗਲ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਜਦੋਂਕਿ ਸਾਬਕਾ ਉਪ ਜੇਤੂ ਅਤੇ 10ਵਾਂ ਦਰਜਾ ਪ੍ਰਾਪਤ ਭਾਰਤੀ ਦੀ ਸਾਇਨਾ ਨੇਹਵਾਲ ਆਪਣੀ ਪੁਰਾਣੀ ਵਿਰੋਧੀ ਅਤੇ ਸੱਤਵਾਂ ਦਰਜਾ ਪ੍ਰਾਪਤ ਸਪੇਨ ਦੀ ਕੈਰੋਲਿਨਾ ਮਾਰਿਨ ਤੋਂ ਪਾਰ ਨਾ ਪਾ ਸਕੀ ਅਤੇ ਕੁਆਰਟਰ ਫਾਈਨਲ ‘ਚ ਹਾਰ ਕੇ ਵਿਸ਼ਵ ਬੈਡਮਿੰਟਨ ਚੈਂਪਿਅਨਸ਼ਿਪ ਤੋਂ ਬਾਹਰ ਹੋ ਗਈ

 
ਅੱਠਵਾਂ ਦਰਜਾ ਪ੍ਰਾਪਤ ਓਕੂਹਾਰਾ ਨੇ ਸਿੰਧੂ ਨੂੰ ਪਿਛਲੀ ਵਿਸ਼ਵ ਚੈਂਪਿਅਨਸ਼ਿਪ ਦੇ ਖ਼ਿਤਾਬੀ ਮੁਕਾਬਲੇ ‘ਚ 21-19, 20-22, 22-20 ਨਾਲ ਹਰਾਇਆ ਸੀ ਪਰ ਤੀਸਰਾ ਦਰਜਾ ਪ੍ਰਾਪਤ ਸਿੰਧੂ ਨੇ ਇਸ ਵਾਰ ਜਾਪਾਨੀ ਖਿਡਾਰੀ ਨੂੰ 58 ਮਿੰਟ ਦੇ ਸੰਘਰਸ਼ ‘ਚ ਹਰਾ ਦਿੱਤਾ ਸਿੰਧੂ ਦਾ ਹੁਣ ਸੈਮੀਫਾਈਨ ‘ਚ ਦੂਸਰਾ ਦਰਜਾ ਪ੍ਰਾਪਤ ਜਾਪਾਨ ਦੀ ਅਕਾਨੇ ਯਾਮਾਗੁਚੀ ਨਾਲ ਮੁਕਾਬਲਾ ਹੋਵੇਗਾ ਸਿੰਧੂ ਦਾ ਵਿਸ਼ਵ ਦੀ ਛੇਵੇਂ ਨੰਬਰ ਦੀ ਖਿਡਾਰਨ ਓਕੂਹਾਰਾ ਵਿਰੁੱਧ 6-6 ਦਾ ਕਰੀਅਰ ਰਿਕਾਰਡ ਹੋ ਗਿਆ ਹੈ ਸਿੰਧੂ ਇਸ ਸਾਲ ਥਾਈਲੈਂਡ ਓਪਨ ਦੇ ਫਾਈਨਲ ‘ਚ ਵੀ ਓਕੂਹਾਰਾ ਤੋਂਹਾਰ ਗਈ ਸੀ ਪਰ ਇਸ ਵਾਰ ਉਸਨੇ ਓਕੂਹਾਰਾ ਦੇ ਅੜਿੱਕੇ ਨੂੰ ਪਾਰ ਕਰਨ ‘ਚ ਕਾਮਯਾਬੀ ਪਾ ਲਈ

 

ਆਸਾਨੀ ਨਾਲ ਹਾਰੀ ਸਾਇਨਾ

ਸਾਇਨਾ ਨੂੰ ਮਾਰਿਨ ਨੇ ਸਿਰਫ਼ 31 ਮਿੰਟ ‘ਚ 21-6, 21-11 ਨਾਲ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗਮਾ ਜੇਤੂ ਸਾਇਨਾ ਨੇ ਇਸ ਮੁਕਾਬਲੇ ‘ਚ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਅਤੇ ਪਹਿਲੀ ਗੇਮ 6-21 ਨਾਲ ਗੁਆਉਣ ਤੋਂ ਬਾਅਦ ਮੁਕਾਬਲੇ ‘ਚ ਵਾਪਸੀ ਨਾ ਕਰ ਸਕੀ
ਮਿਕਸਡ ਡਬਲਜ਼ ‘ਚ ਸਾਤਵਿਕਸੇਰਾਜ ਅਤੇ ਅਸ਼ਵਨੀ ਪੋਨੱਪਾ ਦੀ ਜੋੜੀ ਨੂੰ ਵੀ ਕੁਆਰਟਰ ਫਾਈਨਲ ‘ਚ ਅੱਵਲ ਦਰਜਾ ਪ੍ਰਾਪਤ ਚੀਨੀ ਜੋੜੀ ਝੇਂਗ ਅਤੇ ਹੁਵਾਂਗ ਨੇ ਸਿਰਫ਼ 36 ਮਿੰਟ ‘ਚ ਹਰਾ ਕੇ ਆਖ਼ਰੀ ਚਾਰ ‘ਚ ਜਗ੍ਹਾ ਬਣਾਈ ਇਸ ਹਾਰ ਦੇ ਨਾਲ ਸਾਇਨਾ ਦਾ ਮਾਰਿਨ ਵਿਰੁੱਧ 5-5 ਦਾ ਕਰੀਅਰ ਰਿਕਾਰਡ ਹੋ ਗਿਆ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top