ਪੰਜਾਬ

ਸਿੱਖਿਆ ਬੋਰਡ ਵੱਲੋਂ ਓਪਨ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ

ਮੋਹਾਲੀ, (ਸੱਚ ਕਹੂੰ ਨਿਊਜ਼) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਪ੍ਰੀਖਿਆ (ਸਮੇਤ ਓਪਨ ਸਕੂਲ) ਅਤੇ ਬਾਰਵੀਂ ਪ੍ਰੀਖਿਆ ਕੇਵਲ ਓਪਨ ਸਕੂਲ ਦੀ ਅਨੂਪੁਰਕ ਪ੍ਰੀਖਿਆ ਲਈ ਪ੍ਰੀਖਿਆ ਫਾਰਮ ਅਤੇ ਫੀਸ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਡਾ. ਤੇਜਿੰਦਰ ਕੌਰ ਧਾਲੀਵਾਲ ਨੇ ਦੱਸਿਆ ਕਿ ਦਸਵੀਂ ਪ੍ਰੀਖਿਆ (ਸਮੇਤ ਓਪਨ ਸਕੂਲ) ਅਤੇ ਬਾਰਵੀਂ ਪ੍ਰੀਖਿਆ ਕੇਵਲ ਓਪਨ ਸਕੂਲ ਦੀ ਅਨੂਪੁਰਕ ਪ੍ਰੀਖਿਆ, ਜੁਲਾਈ-2016 ਵਿੱਚ ਲਈ ਜਾਵੇਗੀ। ਇਸ ਪ੍ਰੀਖਿਆ ‘ਚ ਰੀ-ਅਪੀਅਰ/ਵਾਧੂ ਵਿਸ਼ਾ ਕੈਟਾਗਰੀ ਅਧੀਨ ਅਪੀਅਰ ਹੋਣ ਵਾਲੇ ਪ੍ਰੀਖਿਆਰਥੀਆਂ ਲਈ ਪ੍ਰੀਖਿਆ ਫਾਰਮ ਅਤੇ ਫੀਸ ਜਮ੍ਹਾਂ ਕਰਵਾਉਣ ਲਈ ਪਰੀਖਿਆ ਫੀਸ ਦਸਵੀਂ ਲਈ 1000/- ਰੁਪਏ ਅਤੇ ਬਾਰਵੀਂ ਲਈ 1300/-ਰੁਪਏ ਬਿਨਾਂ ਲੇਟ ਫੀਸ ਨਾਲ ਫਾਰਮ ਭਰਨ ਅਤੇ ਚਲਾਨ ਜਨਰੇਟ ਕਰਨ ਦੀ ਆਖਰੀ  21 ਜੂਨ, ਬੈਂਕ ਵਿੱਚ ਫੀਸ / ਚਲਾਨ ਜਮਾਂ ਕਰਵਾਉਣ ਦੀ ਆਖਰੀ ਮਿਤੀ 24 ਜੂਨ 206, ਪਰੀਖਿਆ ਫਾਰਮ ਜਮਾਂ ਕਰਵਾਉਣ ਦੀ ਆਖਰੀ ਮਿਤੀ 27 ਜੂਨ ਤੈਅ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 2000 ਹਜ਼ਾਰ ਰੁਪਏ ਲੇਟ ਫੀਸ ਨਾਲ , ਫਾਰਮ ਭਰਨ ਅਤੇ ਚਲਾਨ ਜਨਰੇਟ ਕਰਨ ਦੀ ਆਖਰੀ  4 ਜੁਲਾਈ, ਬੈਂਕ ਵਿੱਚ ਫੀਸ / ਚਲਾਨ ਜਮਾਂ ਕਰਵਾਉਣ ਦੀ ਅੰਤਿਮ ਮਿਤੀ 7 ਜੁਲਾਈ 2016 , ਪਰੀਖਿਆ ਫਾਰਮ ਜਮਾਂ ਕਰਵਾਉਣ ਦੀ ਆਖਰੀ 11 ਜੁਲਾਈ  ਤੈਅ ਕੀਤੀ ਗਈ ਹੈ। ਡਾ ਧਾਲੀਵਾਲ ਨੇ ਦੱਸਿਆ ਕਿ ਪ੍ਰੀਖਿਆ ਫੀਸ ਪੰਜਾਬ ਨੈਸ਼ਨਲ ਬੈਂਕ ਅਤੇ ਸਟੇਟ ਬੈਂਕ ਆਫ ਪਟਿਆਲਾ ਵਿਖੇ ਜਮਾਂ ਹੋਵੇਗੀ। ਡਾ ਧਾਲੀਵਾਲ ਨੇ ਕਿਹਾ ਕਿ ਰੋਲ ਨੰਬਰ ਕੇਵਲ ਬੋਰਡ ਦੀ ਵੈਬਸਾਈਟ ‘ਤੇ ਉਪਲੱਬਧ ਹੋਣਗੇ ਅਤੇ ਡਾਕ ਰਾਹੀਂ ਕੋਈ ਰੋਲ ਨੰਬਰ ਨਹੀਂ ਭੇਜਿਆ ਜਾਵੇਗਾ।

ਪ੍ਰਸਿੱਧ ਖਬਰਾਂ

To Top