ਸੁਚੱਜਾ ਹੋਵੇ ਮੁਜ਼ਾਹਰਾ

ਪੰਜਾਬ ਦੇ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪ੍ਰਦਰਸ਼ਨ ਦੇ ਨਾਂਅ ‘ਤੇ ਸਿੱਖਿਆ ਮੰਤਰੀ ਦੀ ਕੋਠੀ ‘ਚ ਦਾਖਲ ਹੋਣਾ ਪ੍ਰਗਟਾਵੇ ਦੀ ਅਜ਼ਾਦੀ ਦੀ ਦੁਰਵਰਤੋਂ ਤੇ ਬੇਹੂਦਾ ਹਰਕਤ ਹੈ ਧਰਨਾ, ਘਿਰਾਓ, ਨਾਅਰੇਬਾਜ਼ੀ ਵਿਰੋਧ ਦੇ ਲੋਕਤੰਤਰਿਕ ਤਰੀਕੇ ਹਨ ਪਿਛਲੇ ਸਮੇਂ ‘ਚ ਵੱਖ-ਵੱਖ ਜਥੇਬੰਦੀਆਂ ਨੇ ਸਰਕਾਰਾਂ ਖਿਲਾਫ਼ ਜਨਤਾ ਨੂੰ ਪ੍ਰੇਸ਼ਾਨ ਕੀਤੇ ਬਿਨਾ ਸੁਚੱਜੇ ਤਰੀਕੇ ਨਾਲ ਮੁਜ਼ਾਹਾਰੇ ਕੀਤੇ ਹਨ, ਜਿਸ ਕਾਰਨ ਆਮ ਜਨਤਾ ਅੰਦਰ ਵੀ ਮੁਜਾਹਰਾਕਾਰੀਆਂ ਦੇ ਪ੍ਰਤੀ ਹਮਦਰਦੀ ਪੈਦਾ ਹੋਈ ਤੇ ਸਰਕਾਰ ਨੂੰ ਉਹਨਾਂ ਅੱਗੇ ਝੁਕਣਾ ਵੀ ਪਿਆ ਪਰ ਕਿਸੇ ਦੀ ਰਿਹਾਇਸ਼ ‘ਤੇ ਕਬਜ਼ਾ ਕਰ ਲੈਣਾ ਗੈਰ ਕਾਨੂੰਨੀ, ਅਸੰਵਿਧਾਨਕ ਤੇ ਅਸੱਭਿਅਕ ਹੈ ਉਂਜ ਵੀ ਨੈਤਿਕ ਘਿਰਾਓ ਦਾ ਦਾਇਰਾ ਮੰਤਰੀ ਦਾ ਦਫ਼ਤਰ ਜਾਂ ਸਰਕਾਰੀ ਸਮਾਰੋਹ ਹੀ ਹੋਣਾ ਚਾਹੀਦਾ ਹੈ ਰਿਹਾਇਸ਼ ਕਿਸੇ ਆਗੂ ਦੇ ਪਰਿਵਾਰਕ ਮੈਂਬਰਾਂ ਦੇ ਅਰਾਮ ਕਰਨ ਦੀ ਜਗ੍ਹਾ ਹੈ ਜਿਨ੍ਹਾਂ ‘ਚ ਬੱਚੇ ਤੇ ਬਜ਼ੁਰਗ ਵੀ ਆ ਜਾਂਦੇ ਹਨ  ਰਿਹਾਇਸ਼ ‘ਤੇ ਹੁੜਦੰਗ ਮਚਾਉਣਾ ਮਾਨਵੀ ਪੱਖ ਤੋਂ ਵੀ ਬੜੀ ਘਟੀਆ ਕਾਰਵਾਈ ਹੈ ਪਿਛਲੇ ਸਾਲਾਂ ਅੰਦਰ ਵੀ ਜਥੇਬੰਦੀਆਂ ਨੇ ਇੱਕ ਮੰਤਰੀ ਦੇ ਘਰ ਸਾਹਮਣੇ ਮੁਜਾਹਾਰਾ ਕਰਨ ਤੋਂ ਮਗਰੋਂ ਆਪਣੀ ਗਲਤੀ ਦਾ  ਅਹਿਸਾਸ ਕੀਤਾ ਤੇ ਮਾਫ਼ੀ ਵੀ ਮੰਗੀ ਬਿਨਾ ਸ਼ੱਕ ਕਿਸੇ ਵੀ ਸੰਗਠਨ ਦੀਆਂ ਮੰਗਾਂ ਵਾਜਬ ਹੋ ਸਕਦੀਆਂ ਹਨ ਪਰ ਉਹਨਾਂ ਦੇ ਹੱਕ ‘ਚ ਆਵਾਜ਼ ਉਠਾਉਣ ਲਈ ਇੱਕ ਤਰੀਕਾ ਜ਼ਰੂਰੀ ਹੈ ਇੱਥੇ ਪ੍ਰਸਿੱਧ ਅੰਦੋਲਨਕਾਰੀ ਅੰਨਾ ਹਜ਼ਾਰੇ ਦੀ ਮਿਸਾਲ ਦੇਣੀ ਵੀ ਜਾਇਜ਼ ਬਣਦੀ ਹੈ ਹਜ਼ਾਰੇ ਨੇ ਜੰਤਰ ਮੰਤਰ ‘ਤੇ ਬੈਠ ਕੇ ਧਰਨਾ ਦਿੱਤਾ ਤਾਂ ਯੂਪੀਏ ਸਰਕਾਰ ਹਿੱਲ ਗਈ ਅੰਨਾ ਦੀ ਅਵਾਜ਼ ਨੂੰ ਸਾਰੇ ਦੇਸ਼ ਨੇ ਸੁਣਿਆ ਅਧਿਆਪਕ ਜਥੇਬੰਦੀਆਂ ਆਪਣੀ ਅਵਾਜ਼ ਬੁਲੰਦ ਕਰਨ ਦੇ ਨਾਲ-ਨਾਲ ਅੰਦੋਲਨ ਦੇ ਮਾਨਵੀ ‘ਤੇ ਸੰਵਿਧਾਨਕ ਪੱਖ ਦਾ ਖਿਆਲ ਵੀ ਜ਼ਰੂਰ ਵਿਚਾਰਨ  ਦੂਜੇ ਪਾਸੇ ਉਕਤ ਘਟਨਾ ‘ਚ ਪੁਲਿਸ ਦੀ ਭੂਮਿਕਾ ਵੀ ਬੜੀ ਗੈਰ -ਜ਼ਿੰਮੇਵਾਰੀ ਵਫਾਲੀ ਹੈ ਜਿੱਥੇ ਪੁਲਿਸ ਇੱਕ ਮੰਤਰੀ ਦੀ ਸੁਰੱਖਿਆ ਨਹੀਂ ਕਰ ਸਕਦੀ ਉੱਥੇ ਆਮ ਆਦਮੀ ਦੀ ਸੁਰੱਖਿਆ ਦੀ ਗਾਰੰਟੀ ਕਿਵੇਂ ਦੇ ਸਕਦੀ ਹੈ ਆਖ਼ਿਰ ਸਿੱਖਿਆ ਮੰਤਰੀ ਕੋਲ ਰਾਜਪਾਲ ਭਵਨ ਸਾਹਮਣੇ ਧਰਨਾ ਦੇਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ ਪੁਲਿਸ ਦੀ ਕਾਰਗੁਜਾਰੀ ਨਾਲ ਦੇਸ਼ ਦੀ ਸੁਰੱਖਿਆ ਦਾ ਸਵਾਲ ਜੁੜਿਆ ਹੋਇਆ ਹੈ ਪੁਲਿਸ ਢਾਂਚੇ ‘ਚ ਆਈ ਗਿਰਾਵਟ ਦਾ ਨਤੀਜਾ ਹੈ ਕਿ ਦੇਸ਼ ਭਰ ‘ਚ ਚੋਰੀਆਂ, ਲੁੱਟ-ਖੋਹ, ਕਤਲੇਆਮ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਆਮ ਆਦਮੀ ਘਰ-ਬਾਹਰ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਉਕਤ ਮਾਮਲੇ ‘ਚ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ਼ ਮਿਸਾਲੀ ਕਾਰਵਾਈ ਹੋਣੀ ਚਾਹੀਦੀ ਹੈ ਉਂਜ ਪੁਲਿਸ ਦੀ ਹਰਕਤ ਨਾਲ ਸਿਆਸਤਦਾਨਾਂ ਤੱਕ ਵੀ ਇਸ ਗੱਲ ਦਾ ਸੰਦੇਸ਼ ਤਾਂ ਪਹੁੰਚ ਹੀ ਗਿਆ ਹੈ, ਕਿ ਪੁਲਿਸ ਦੇ ਮਾੜੇ ਰਵੱਈਏ ਕਾਰਨ ਆਮ ਲੋਕ ਕਿਸ ਤਰ੍ਹਾਂ ਜਿੰਦਗੀ ਜਿਉਂ ਰਹੇ ਹਨ  ਜੇਕਰ ਅਧਿਆਪਕਾਂ ਦੀ ਬਜਾਇ ਕੋਈ ਅਪਰਾਧਿਕ ਵਿਅਕਤੀ ਜਾਂ ਅੱਤਵਾਦੀ ਹੀ ਕੋਠੀ ‘ਚ ਦਾਖ਼ਲ ਹੋ ਜਾਂਦੇ ਤਾਂ ਉਹਨਾਂ ਹਾਲਾਤਾਂ ਨਾਲ ਨਜਿੱਠਣਾ ਕਿੰਨਾ ਔਖਾ ਹੁੰਦਾ ਪੰਜਾਬ ਦੇ ਦੀਨਾਨਗਰ ਵਰਗੀਆਂ ਘਟਨਾਵਾਂ ਪੁਲਿਸ ਦੀ ਸੁਸਤੀ ਤੇ ਗੈਰ ਜਿੰਮੇਵਾਰਾਨਾ ਰਵੱਈਏ ਦਾ ਨਤੀਜਾ ਹਨ ਅੱਤਵਾਦ ਤੇ ਅਪਰਾਧੀਆਂ ਅਨਸਰਾਂ ਨੂੰ ਨੱਥ ਪਾਉਣ ਲਈ ਪੁਲਿਸ ਪ੍ਰਬੰਧ ‘ਚ ਵੱਡੇ ਸੁਧਾਰਾਂ ਦੀ ਜ਼ਰੂਰਤ ਹੈ