ਸੁਚੱਜੀ ਖੇਤੀ ‘ਚ ਮਾਈਕ੍ਰੋਬਾਇਆਲੋਜੀ ਦੀ ਭੂਮਿਕਾ

0
Microbiology, Smooth, Farming

ਸਾਡੇ ਰੋਜ਼ਾਨਾ ਜੀਵਨ ਵਿਚ ਸੂਖਮ ਜੀਵ ਬਹੁਤ ਮਹੱਤਵਪੂਰਨ ਹਨ ਉਹ ਖੇਤੀਬਾੜੀ ਪ੍ਰਣਾਲੀ, ਭੋਜਨ ਅਤੇ ਪੇਅ/ਬੈਵਰੇਜ਼ ਉਦਯੋਗ, ਵਾਤਾਵਰਨ ਤੇ ਮੈਡੀਕਲ ਸੈਕਟਰ ਵਿਚ ਯੋਗਦਾਨ ਪਾਉਂਦੇ ਹਨ ਮਾਈਕ੍ਰੋਬਾਇਆਲੋਜੀ ਵਿਭਾਗ ਲਗਾਤਾਰ ਸਮਾਜ ਅਤੇ ਕਿਸਾਨ ਭਾਈਚਾਰੇ ਦੀ ਭਲਾਈ ਲਈ ਕੰਮ ਕਰ ਰਿਹਾ ਹੈ ਵਿਭਾਗ ਕੁਝ ਪਹਿਲੂਆਂ ਨਾਲ ਨਜਿੱਠ ਰਿਹਾ ਹੈ, ਉਹ ਹਨ:-

ਜੀਵਾਣੂ ਖਾਦਾਂ:

ਟਿਕਾਊ ਖੇਤੀ ਲਈ ਜੀਵਾਣੂ ਖਾਦ ਇੱਕ ਬਹੁਤ ਵੱਡੀ ਬਚਾਊ ਪ੍ਰਣਾਲੀ ਸਿੱਧ ਹੋ ਸਕਦੀ ਹੈ ਸੂਖਮ ਜੀਵ ਪੌਸ਼ਟਿਕ ਤੱਤਾਂ ਨੂੰ ਇਕੱਠੇ ਕਰਕੇ ਪੌਦਿਆਂ ਤੱਕ ਪਹੁੰਚਾਉਂਦੇ ਹਨ ਜੀਵਾਣੂ ਖਾਦ ਦਾ ਸੰਕਲਪ ਈਸਾ ਤੋਂ 300 ਸਾਲ ਪੁਰਾਣਾ ਹੈ ਜਦੋਂ ਸਾਡੇ ਪੂਰਵਜਾਂ ਨੂੰ ਨਸਲ ਵਾਲੀਆਂ ਕਣਕ ਦੀਆਂ ਫਸਲਾਂ ਦੀ ਮਹੱਤਤਾ ਸਮਝ ਆਈ ਨਾਈਟ੍ਰੋਜਨ ਨਿਰਧਾਰਨ ਫਾਸਫੋਰਸ ਅਤੇ ਪੋਟਾਸ਼ ਦੀ ਘੁਲਣਸ਼ੀਲਤਾ ਕਰਨ ਵਾਲੇ ਜੀਵਣੂਆਂ ਦੀ ਖੋਜ ਨਾਲ ਜੀਵਾਣੂ ਖਾਦ ਦਾ ਦ੍ਰਿਸ਼ਟੀਕੋਣ ਅੱਗੇ ਆਇਆ ਜੀਵਾਣੂ ਖਾਦ, ਉਹ ਖਾਦ ਹੁੰਦੀ ਹੈ, ਜਿਸ ਵਿਚ ਸੂਖਮ ਜੀਵ ਹੁੰਦੇ ਹਨ ਜਿਨ੍ਹਾਂ ਨਾਲ ਪੌਦਿਆਂ ਨੂੰ ਖੁਰਾਕੀ ਤੱਤ ਮੁਹੱਈਆ ਕਰਵਾਏ ਜਾਂਦੇ ਹਨ ਇਸ ਤੋਂ ਇਲਾਵਾ ਇਨ੍ਹਾਂ ਸੂਖ਼ਮ ਜੀਵਾਂ ਦੀਆਂ ਕ੍ਰਿਰਿਆਵਾਂ ਨਾਲ ਕਈ ਹਾਰਮੋਨ ਬਣਦੇ ਹਨ ਜੋ ਕਿ ਪੌਦਿਆਂ ਨੂੰ ਵਧਣ-ਫੁੱਲਣ ਵਿਚ ਮੱਦਦ ਕਰਦੇ ਹਨ ਅਤੇ ਇਹ ਜੀਵਾਣੂ ਖਾਦ ਮਿੱਟੀ ਦੀ ਸਿਹਤ ਵਿਚ ਸੁਧਾਰ ਕਰਦੀ ਹੈ ਰਸਾਇਣਿਕ ਖਾਦਾਂ ਦੀ ਵਧੀ ਹੋਈ ਕੀਮਤ ਨਾਲ ਜੀਵਾਣੂ ਖਾਦਾਂ ਦੀ ਮਹੱਤਤਾ ਹੋਰ ਵਧ ਗਈ ਹੈ ਜੀਵਾਣੂ ਖਾਦ ਇਸਤੇਮਾਲ ਕਰਨ ਨਾਲ ਮਿੱਟੀ ਅਤੇ ਪੌਦਿਆਂ ਨੂੰ ਕਈ ਲਾਭ ਹੁੰਦੇ ਹਨ ਜਿਵੇਂ ਕਿ ਇਹ ਮਿੱਟੀ ਦੀ ਸਿਹਤ ਨੂੰ ਕਾਇਮ ਰੱਖਦੀ ਹੈ, ਮਿੱਟੀ ਦੇ ਸੀ.ਐਨ. ਅਨੁਪਾਤ ਨੂੰ ਸਥਿਰ ਕਰਦੀ ਹੈ ਹਵਾ ਵਿਚਲੀ ਨਾਈਟ੍ਰੋਜਨ ਨੂੰ ਪੌਦਿਆਂ ਲਈ ਉਪਲੱਬਧ ਕਰਵਾਉਂਦੀ ਹੈ ਅਣਘੁਲੀ ਫਾਸਫੋਰਸ ਨੂੰ ਘੁਲਣ ਵਿਚ ਮੱਦਦ ਕਰਦੀ ਹੈ ਮਾਈਕ੍ਰੋਬਾਇਆਲੋਜੀ ਵਿਭਾਗ ਵੱਲੋਂ ਸਿਫ਼ਾਰਿਸ਼ ਕੀਤੀਆਂ ਜੀਵਾਣੂ ਖਾਦਾਂ ਕਈ ਫਸਲਾਂ ਲਈ ਹਨ  ਜਿਵੇਂ ਕਿ ਅੇਜੋਸਪਾਇਰਲਮ ਜੀਵਾਣੂ ਖਾਦ ਝੋਨੇ ਲਈ (500 ਗ੍ਰਾਮ ਪ੍ਰਤੀ ਏਕੜ), ਕਨਸੋਰਸ਼ੀਅਨ ਜੀਵਾਣੂ ਖਾਦ ਮੱਕੀ ਲਈ (500 ਗ੍ਰਾਮ ਪ੍ਰਤੀ ਏਕੜ) ਅਤੇ ਰਾਇਜੋਬੀਅਨ ਜੀਵਾਣੂ ਖਾਦ ਮੂੰਗੀ ਅਤੇ ਮਾਂਹ ਲਈ (250 ਗ੍ਰਾਮ ਪ੍ਰਤੀ ਏਕੜ)।

ਜੀਵਾਣੂ ਖਾਦ (ਮੱਕੀ, ਮੂੰਗੀ ਅਤੇ ਮਾਂਹ) ਲਈ ਵਰਤਣ ਸਮੇਂ:

ਬੀਜ ਨੂੰ ਲਾਉਣ ਲਈ: ਇੱਕ ਏਕੜ ਲਈ ਸਿਫ਼ਾਰਿਸ਼ ਜੀਵਾਣੂ ਖਾਦ ਦੇ ਪੈਕਟ ਨੂੰ ਅੱਧਾ ਲੀਟਰ ਪਾਣੀ ਵਿਚ ਘੋਲ ਲਵੋ, ਉਪਰੰਤ ਜੀਵਾਣੂ ਖਾਦ ਦੇ ਘੋਲ ਅਤੇ ਬੀਜਾਂ ਨੂੰ ਸਾਫ਼ ਫਰਜ਼ ਉੱਤੇ ਜਾਂ ਤਰਪਾਲ ਉੱਤੇ ਚੰਗੀ ਤਰ੍ਹਾਂ ਮਿਲਾ ਲਵੋ ਬੀਜ ਨੂੰ ਛਾਵੇਂ ਸੁਕਾ ਕੇ ਜ਼ਲਦੀ ਬੀਜ ਦੇਵੋ ਕੀਟਨਾਸ਼ਕ ਵਰਤਣ ਦੇ ਬਾਅਦ ਬੀਜ ਨੂੰ ਜੀਵਾਣੂ ਖਾਦ ਲਗਾਓ ਝੋਨੇ ਲਈ ਸਿਫ਼ਾਰਿਸ਼ ਕੀਤੀ ਜੀਵਾਣੂ ਖਾਦ ਵਰਤਣ ਲਈ: ਜੀਵਾਣੂ ਖਾਦ ਨੂੰ 100 ਲੀਟਰ ਪਾਣੀ ਵਿਚ ਘੋਲ ਲਓ ਇੱਕ ਏਕੜ ਸਿਫ਼ਾਰਿਸ਼ ਕੀਤੀ ਝੋਨੇ ਦੀ ਪਨੀਰੀ ਨੂੰ ਲਾਉਣ ਤੋਂ ਪਹਿਲਾਂ ਪਨੀਰੀ ਦੀਆਂ ਜੜ੍ਹਾਂ ਨੂੰ 45 ਮਿੱਟ ਲਈ ਘੋਲ ਵਿਚ ਰੱਖਣ ਤੋਂ ਬਾਅਦ ਬੀਜ ਦਿਓ ਇਸ ਜੀਵਾਣੂ ਖਾਦ ਨੂੰ ਅਸਾਨੀ ਨਾਲ ਲਾਇਆ ਜਾ ਸਕਦਾ ਹੈ ਇਨ੍ਹਾਂ ਸੂਖ਼ਮ ਜੀਵਾਂ ਦੀਆਂ ਕ੍ਰਿਰਿਆਵਾਂ ਨਾਲ ਕਈ ਹਾਰਮੋਨ ਬਣਦੇ ਹਨ ਜੋ ਕਿ ਪੌਦਿਆਂ ਨੂੰ ਵਧਣ-ਫੁੱਲਣ ਵਿਚ ਮੱਦਦ ਕਰਦੇ ਹਨ ਅਤੇ ਇਹ ਜੀਵਾਣੂ ਖਾਦ ਮਿੱਟੀ ਦੀ ਸਿਹਤ ਵਿਚ ਸੁਧਾਰ ਕਰਦੀ ਹੈ।

ਖੁੰਬਾਂ:

ਖੁੰਬਾਂ ਵਿਚ ਪੋਸ਼ਣ ਤੱਤ ਮੌਜ਼ੂਦ ਹਨ ਖੁੰਬਾਂ ਵਿਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ ਸ਼ਾਕਾਹਾਰੀ ਲੋਕਾਂ ਦੀ ਖੁਰਾਕ ਵਿਚ ਖੁੰਬਾਂ ਫਾਈਬਰ ਅਤੇ ਪ੍ਰੋਟੀਨ ਦੀਆਂ ਚੰਗੀਆਂ ਸਰੋਤ ਹੁੰਦੀਆਂ ਹਨ ਖੁੰਬਾਂ ਬਹੁਤ ਸਾਰੇ ਮਹੱਤਵਪੂਰਨ ਪੌਸ਼ਟਿਕ ਤੱਤ ਵੀ ਪ੍ਰਦਾਨ ਕਰਦੀਆਂ ਹਨ ਜਿੰਨ੍ਹਾਂ ਵਿੱਚ ਸੇਲੇਨੀਅਮ, ਪੋਟਾਸ਼ੀਅਮ, ਵਿਟਾਮਿਨ ਬੀ ਅਤੇ ਵਿਟਾਮਿਨ ਡੀ (ਜੋ ਵਿਸ਼ੇਸ਼ ਤੌਰ ‘ਤੇ ਸੂਰਜ ਤੋਂ ਪ੍ਰਾਪਤ ਹੁੰਦਾ ਹੈ) ਸ਼ਾਮਲ ਹਨ ਹਾਲਾਂਕਿ ਖੁੰਬਾਂ ਆਮ ਤੌਰ ‘ਤੇ ਸਫੇਦ ਹੁੰਦੀਆਂ ਹਨ ਫਿਰ ਵੀ ਉਹ ਬਹੁਤ ਸਾਰੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀਆਂ ਹਨ ਇਸ ਤੋਂ ਇਲਾਵਾ ਖੁੰਬਾਂ ਦੀ ਖੇਤੀ ਰਹਿੰਦ-ਖੂੰਹਦ ਨਾਲ ਹੁੰਦੀ ਹੈ ਜਿਸ ਦੇ ਵਿੱਚ ਝੋਨੇ ਦੀ ਪਰਾਲੀ ਤੇ ਕਣਕ ਦੀ ਤੂੜੀ ਦੀ ਵਰਤੋਂ ਕੀਤੀ ਜਾ ਸਕਦੀ ਹੈ ਝੋਨੇ ਦੀ ਪਰਾਲੀ ਨੂੰ ਅੱਗ ਨਾਲ ਸਾੜਨ ਦੀ ਬਜਾਏ ਇਸ ਤਰ੍ਹਾਂ ਵਰਤੋਂ ਵਿੱਚ ਲਿਆਉਣ ਨਾਲ ਵਾਤਾਵਰਨ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ ਪੰਜਾਬ ਵਿੱਚ ਖੁੰਬਾਂ ਦੇ ਉਤਪਾਦਨ ਨੂੰ ਵੱਡੇ ਪੱਧਰ ‘ਤੇ ਲਿਆਉਣ ਦੀ ਲੋੜ ਹੈ ਬਟਨ ਖੁੰਬ (ਐਗਰਿਕਸ ਬਾਇਸਪੋਰਸ) ਦੁਨੀਆਂ ਦੀ ਸਭ ਤੋਂ ਵੱਧ ਉਗਾਈ ਜਾਣ ਵਾਲੀ ਖੁੰਬਾਂ ਦੀ ਕਿਸਮ ਹੈ ਮਾਈਕ੍ਰੋਬਾਇਆਲੋਜੀ ਵਿਭਾਗ ਨੇ ਕਿਸਾਨਾਂ ਲਈ ਪੰਜ ਵੱਖ-ਵੱਖ ਕਿਸਮ ਦੀਆਂ ਖੁੰਬਾਂ ਦੀ ਸਿਫਾਰਿਸ਼ ਕੀਤੀ ਹੈ ਜਿਸ ਵਿੱਚ ਸਰਦੀ ਰੁੱਤ ਦੀਆਂ ਖੁੰਬਾਂ ਹਨ- ਬਟਨ ਖੁੰਬ (ਐਗਰਿਕਸ ਬਾਟਿਸਪੋਰਸ), ਢੀਂਗਰੀ (ਪਲਯਾਰੋਟਸ) ਅਤੇ ਸ਼ਿਟਾਕੀ (ਲੈਂਟਿਨਸ ਐਡੀਡੋਡਜ) ਅਤੇ ਗਰਮੀ  ਰੁੱਤ ਦੀਆਂ ਖੁੰਬਾਂ ਹਨ- ਮਿਲਕੀ ਖੁੰਬ (ਕੈਲੋਸਿਬੀ ਇੰੰਡੀਕਾ) ਅਤੇ ਪਰਾਲੀ ਖੁੰਬ (ਵੌਲਵੇਰਲਾ ਵੌਲਵੇਸੀਆਂ) ਇਹ ਵਿਭਾਗ ਕਿਸਾਨਾਂ ਨੂੰ ਤਿਆਰ ਕੀਤੇ ਹੋਏ ਕੰਪੋਸਟ ਬੈਗ ਵੀ ਮੁਹੱਈਆ ਕਰਵਾÀਂਦਾ ਹੈ ਕਾਸ਼ਤਕਾਰ ਨੂੰ ਸਿਰਫ ਬੈਗਾਂ ਨੂੰ ਪਾਣੀ ਹੀ ਦੇਣਾ ਹੁੰਦਾ ਹੈ ਅਤੇ ਕਰੀਬ 50 ਦਿਨਾਂ ਦੀ ਮਿਆਦ ਦੌਰਾਨ ਖੁੰਬਾਂ ਨੂੰ ਕੱਟਣਾ ਪੈਂਦਾ ਹੈ।

ਮੁੱਲ ਵਾਧਾ ਉਤਪਾਦ:

ਮਾਈਕ੍ਰੋਬਾਇਆਲੋਜੀ ਵਿਭਾਗ ਫਾਰਮੈਂਟੇਸ਼ਨ ਦੀ ਪ੍ਰਕਿਰਿਆ ਨਾਲ ਜੁੜੇ ਉਤਪਾਦਾਂ ਦਾ ਉਤਪਾਦਨ ਵੀ ਕਰਦਾ ਹੈ ਫਾਰਮੈਂਟੇਸ਼ਨ ਸ਼ੱਕਰ ਅਤੇ ਹੋਰ ਕਾਰਬੋਹਾਈਡ੍ਰੇਟਸ ਨੂੰ ਐਲਕੋਹਲ ਜਾਂ ਜੈਵਿਕ ਐਸਿਡ ਅਤੇ ਕਾਰਬਨਡਾਇਕਸਾਈਡ ਵਿੱਚ ਤਬਦੀਲ ਕਰਦਾ ਹੈ ਜੈਵਿਕ ਐਸਿਡ ਸਬਜ਼ੀਆਂ ਨੂੰ ਸੁਆਦਲਾ ਬਣਾਉਣ, ਸੁਰੱਖਿਅਤ ਰੱਖਣ ਲਈ ਅਤੇ ਸਿਰਕਾ ਬਣਾਉਣ ਲਈ ਵਰਤੇ ਜਾਂਦੇ ਹਨ
ਪੰਜਾਬ ਵਿੱਚ ਪੈਦਾ ਹੋਣ ਵਾਲੇ ਮੁੱਖ ਫਲ ਕਿੰਨੂੰ, ਅੰਬ, ਅਮਰੂਦ, ਮਿੱਠੇ ਸੰਤਰੇ, ਨਾਸ਼ਪਤੀ, ਬੇਰ, ਅੰਗੂਰ, ਆੜੂ ਅਤੇ ਲੀਚੀ ਹਨ ਇਨ੍ਹਾਂ ਫਲਾਂ ਦੇ ਫਰਮੈਂਟਿਡ ਉਤਪਾਦ ਬਣਾਉਣ ਨਾਲ ਇਨ੍ਹਾਂ ਨੂੰ ਗਲਣ-ਸੜਨ ਤੋਂ ਬਚਾਇਆ ਜਾਂ ਸਕਦਾ ਹੈ ਇਨ੍ਹਾਂ ਫਲਾਂ ਦੀ ਪ੍ਰੋਸੈਸਿੰਗ ਨਾਲ ਇਨ੍ਹਾਂ  ਨੂੰ ਗਲਣ-ਸੜਨ ਤੋਂ ਬਚਾਇਆ ਜਾ ਸਕਦਾ ਹੈ ਇਨ੍ਹਾਂ ਫਲਾਂ ਦੀ ਪ੍ਰੋਸੈਸਿਗ ਨਾਲ ਇਨ੍ਹਾਂ ਫਲਾਂ ਵਿਚਲੇ ਪੋਸ਼ਕ ਤੱਤ ਸੁਰੱਖਿਅਤ ਰਹਿੰਦੇ ਹਨ ਅਤੇ ਕਿਸਾਨ ਇਹ ਸਹਾਇਕ ਧੰਦੇ ਅਪਣਾ ਕੇ ਚੰਗੀ ਕਮਾਈ ਕਰ ਸਕਦੇ ਹਨ ਜਿਵੇਂ ਕਿ ਸਿਰਕਾ, ਘੱਟ ਐਲਕੋਹਲ ਅਤੇ ਕੁਦਰਤੀ ਤੌਰ ਤੇ ਕਾਰਬੋਨੇਟਿਡ ਬੈਵਰੇਜ ਅਤੇ ਪ੍ਰੋਬਾਇਟਿਕ  ਬੈਵਰੇਜ ਖਮੀਰ ਤਿਆਰ ਕੀਤਾ ਜਾਂਦਾ ਹੈ ਸਿਰਕਾ ਫਲਾਂ ਦੀ ਐਟੀਆਕਸੀਡੈਂਟਸ ਸਮਰੱਥਾ ਬਰਕਰਾਰ ਰੱਖਦਾ ਹੈ ਅਤੇ ਪੂਰੇਸਾਲ ਵਿੱਚ ਉਪਲੱਬਧ ਹੁੰਦਾ ਹੈ ਵਿਭਾਗ ਵਿੱਚ ਗੰਨਾ, ਅੰਗੂਰ, ਸੇਬ-ਗੰਨੇ ਦਾ ਮਿਸ਼ਰਨ ਅਤੇ ਜਾਮਣ ਦਾ ਕੁਦਰਤੀ ਸਿਰਕਾ ਤਿਆਰ ਕੀਤਾ ਜਾਂਦਾ ਹੈ ਇਸ ਤਰ੍ਹਾਂ, ਘੱਟ ਅਲਕੋਹਲ ਕੁਦਰਤੀ ਤੌਰ ‘ਤੇ ਕਾਰਬੋਨੇਟਿਡ ਬੈਵਰੇਜਰ ਨੂੰ ਖਮੀਰ ਦੀ ਵਰਤੋਂ ਰਾਹੀਂ ਐਸੀਡਿਕ ਫਲਾਂ ਜਿਵੇਂ ਕਿ ਕਿੰਨੂੰ, ਨਿੰਬੂ , ਸੰਤਰਾ ਆਦਿ ਤੋਂ ਤਿਆਰ ਕੀਤਾ ਜਾਂਦਾ ਹੈ।

ਇਨ੍ਹਾਂ ਦਾ ਮੂੱਖ ਤੱਤ ਕਾਰਬਨਡਾਇਕਾਸਾਈਡ ਅਤੇ ਫਲਾਂ ਦੇ ਪੋਸ਼ਿਟਕ ਤੱਤ ਹੁੰਦੇ ਹਨ ਇਹ ਬੈਵਰੇਜ ਗਰਮੀ ਵਿੱਚ ਠੰਢਿਆਂ ਦੀ ਜਗ੍ਹਾ ਵਰਤੇ ਜਾ ਸਕਦੇ ਹਨ ਇਸ ਤਰ੍ਹਾਂ ਫਰਮੈਂਟੇਡ ਪ੍ਰੋਬਾਇਟਿਕ ਲੈਕਟਿਕ ਐਸਿਡ ਬੈਕਟੀਰੀਆ ਦੀ ਮੱਦਦ ਨਾਲ ਤਿਆਰ ਕੀਤੇ ਜਾਂਦੇ ਹਨ ਜੋ ਮਨੁੱਖੀ ਸਿਹਤ ਲਈ ਚੰਗੇ ਹੁੰਦੇ ਹਨ ਜਿਵੇਂ ਕਿ ਕਾਂਜੀ ਕਾਂਜੀ ਲੈਕਟਿਕ ਐਸਿਡ ਬੈਕਟੀਰੀਆ ਦੀ ਵਰਤੋਂ ਨਾਲ ਕਾਲੀ ਗਾਜਰ ਤੋਂ ਤਿਆਰ ਕੀਤਾ ਜਾਂਦਾ ਹੈ ਇਨ੍ਹਾਂ ਬੈਵਰਜਾਂ ਦਾ ਇਸਤੇਮਾਲ ਰਸੋਈ ਪ੍ਰਬੰਧ, ਨਿਊਟਰਾਸੂਟਿਕਲ ਅਤੇ ਮੈਡੀਸਨ ਸੈਕਟਰ ਵਿੱਚ ਕੀਤਾ ਜਾ ਸਕਦਾ ਹੈ।
ਇਨ੍ਹਾਂ ਤੋਂ ਇਲਾਵਾ ਜੀਵਾਣੂੰ ਤੂੜੀ ਅਤੇ ਪਰਾਲੀ ਨੂੰ ਗਾਲ਼ ਕੇ ਖਾਦ ਬਣਾਉਣ ਦੇ ਕੰਮ ਵੀ ਆਉਦੇ ਹਨ ਇਸ ਖਾਦ  ਨੂੰ ਖੇਤਾਂ ਵਿੱਚ ਰੂੜੀ ਦੀ ਜਗ੍ਹਾ ਵੀ ਵਰਤ ਸਕਦੇ ਹਾਂ ਜੀਵਾਣੂਆਂ ਦੇ ਇਸਤੇਮਾਲ ਰਾਹੀਂ ਬਾਇਓਗੈਸ ਉਤਪਾਦਨ ਵੀ ਕੀਤਾ ਜਾਂਦਾ ਹੈ ਜੀਵਾਣੂ ਬਾਇÀਕੰਟਰੋਲ ਏਜੰਟ ਦੇ ਤੌਰ ‘ਤੇ ਵੀ ਵਰਤੇ ਜਾਂਦੇ ਹਨ ਜਿਵੇਂ ਕਿ ਟ੍ਰਾਇਕੋਡਰਮਾ ਪੌਦਿਆਂ ਵਿੱਚ ਉੱਲੀ ਦੇ ਰੋਗ ਦੀ ਰੋਕਥਾਮ ਕਰਨ ਵਿੱਚ ਮੱਦਦ ਕਰਦਾ ਹੈ।

ਧੰਨਵਾਦ ਸਹਿਤ, ਚੰਗੀ ਖੇਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।