ਸੁਪਰੀਮ ਕੋਰਟ ਦੀ ਕਿਸਾਨਾਂ ਲਈ ਚਿੰਤਾ

ਸੁਪਰੀਮ ਕੋਰਟ ਨੇ ਕੇਂਦਰ ਨੂੰ ਆਦੇਸ਼ ਦਿੱਤੇ ਹਨ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ ਲਈ ਸਰਕਾਰ ਠੋਸ ਯੋਜਨਾਬੰਦੀ ਤਿਆਰ ਕਰੇ ਅਦਾਲਤ ਨੇ ਖੁਦਕੁਸ਼ੀ ਪੀੜਤਾਂ ਲਈ ਸਿਰਫ਼ ਮੁਆਵਜ਼ਾ ਦੇਣ ਨੂੰ ਖੇਤੀ ਸੰਕਟ ਦੇ ਹੱਲ ਲਈ ਨਾਕਾਫ਼ੀ ਦੱਸਿਆ ਹੈ ਅਦਾਲਤ ਦੀ ਫਿਰਕਮੰਦੀ ਸਮਝ ਆਉਂਦੀ ਹੈ ਕਿਉਂਕਿ ਖੇਤੀ ਪ੍ਰਧਾਨ ਮੁਲਕ ‘ਚ ਕਿਸਾਨ ਦਾ ਖੇਤੀ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਨਾ ਹੈਰਤਅੰਗੇਜ਼ ਹੈ ਅਜੇ ਤਾਈਂ ਖੇਤੀ ਨੂੰ ਆਧੁਨਿਕ ਤੇ ਵਿਗਿਆਨਕ ਤਰੀਕੇ ਨਾਲ ਅੱਗੇ ਵਧਾਉਣ ਲਈ ਕੋਈ ਠੋਸ ਪ੍ਰੋਗਰਾਮ ਨਹੀਂ ਬਣ ਸਕਿਆ ਸਿੱਧੇ ਸ਼ਬਦਾਂ ‘ਚ ਕਹੀਏ ਤਾਂ ਕਿਸਾਨ ਜਿਣਸ ਵੇਚ ਕੇ ਹੀ ਸ਼ੁਕਰ ਮਨਾਉਂਦਾ ਹੈ , ਫਸਲਾਂ ਦੇ ਵਾਜਬ ਭਾਅ ਦਾ ਮਸਲਾ ਤਾਂ ਦੂਰ ਦੀ ਗੱਲ ਹੈ ਖੇਤੀ ਲਈ ਕੋਈ ਮਜ਼ਬੂਤ  ਨੀਤੀ ਨਹੀਂ ਬਣ ਸਕੀ ਕਦੇ ਆਲੂਆਂ ਦਾ ਮੰਦਾ ਆ ਜਾਂਦਾ ਹੈ ਕਦੇ ਸ਼ਿਮਲਾ ਮਿਰਚ ਰੁਲ਼ ਜਾਂਦੀ ਹੈ ਕਦੇ ਮੱਕੀ ਦਾ ਪੂਰਾ ਭਾਅ ਨਹੀਂ ਮਿਲਦਾ ਰਵਾਇਤੀ ਫ਼ਸਲੀ ਚੱਕਰ ਬਦਲਣ ਦੀ ਕੋਸ਼ਿਸ਼ ਦੇ ਬਾਵਜ਼ੂਦ ਕਿਸਾਨ ਸਮੱਸਿਆ ‘ਚ ਘਿਰਿਆ ਹੋਇਆ ਈ-ਮਾਰਕੀਟਿੰਗ ਦਾ ਰੁਝਾਨ ਸ਼ੁਰੂ ਹੋਇਆ ਹੈ ਪਰ ਇਸ ਦਾ ਫਾਇਦਾ 2 ਫੀਸਦੀ ਕਿਸਾਨ ਵੀ ਨਹੀਂ ਲੈ ਸਕੇ ਸਬਜ਼ੀਆਂ ਦੀ ਕਾਸ਼ਤ ‘ਚੋਂ ਘਾਟੇ ਦੇ ਸਤਾਏ ਕਿਸਾਨ ਫਿਰ ਕਣਕ ਝੋਨੇ ਵੱਲ ਆ ਰਹੇ ਹਨ ਰਵਾਇਤੀ ਖੇਤੀ ਪਹਿਲਾਂ ਹੀ ਮੁਸ਼ਕਲਾਂ ‘ਚ ਘਿਰੀ ਹੋਈ ਹੈ ਭਾਵੇਂ ਕੇਂਦਰ ਸਰਕਾਰ ਨੇ ਖੇਤੀ ਕਰਜ਼ਿਆਂ ਦੀ ਕੁਝ ਵਿਆਜ ਮੁਆਫ਼ ਕਰਨ ਤੇ ਬਜਟ ‘ਚ ਖੇਤੀ ਕਰਜਿਆਂ ਲਈ ਰਾਸ਼ੀ ‘ਚ ਭਾਰੀ ਵਾਧਾ ਕੀਤਾ ਹੈ ਪਰ ਸਿਰਫ਼ ਕਰਜ਼ੇ ਵੰਡਣ ਨਾਲ ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਅਸਲ ‘ਚ ਖੇਤੀ ‘ਚ ਅਨਿਸ਼ਚਿਤਤਾ ਦਾ ਮਾਹੌਲ ਖ਼ਤਮ ਕਰਨਾ ਪਵੇਗਾ ਗੜ੍ਹੇਮਾਰੀ, ਮੀਂਹ, ਝੱਖੜ ਵਰਗੀਆਂ ਆਫ਼ਤਾਂ ਨਾਲ ਕਾਰਨ ਕਿਸਾਨ ਦੇ ਖਰਚੇ ਵੀ ਪੂਰੇ ਨਹੀਂ ਹੁੰਦੇ ਕੇਂਦਰ ਸਰਕਾਰ ਵੱਲੋਂ ਐਲਾਨੀ ਗਈ ਬੀਮਾ ਸਕੀਮ ਜਿਸ ਨਾਲ ਕਿਸਾਨਾਂ ‘ਤੇ ਪ੍ਰੀਮੀਅਮ ਬਹੁਤ ਘੱਟ ਰੱਖਿਆ ਗਿਆ ਹੈ, ਵੱਡੇ ਹਿੱਸੇ ਦਾ ਭੁਗਤਾਨ ਕੇਂਦਰ ਤੇ ਰਾਜ ਸਰਕਾਰ ਨੇ ਕਰਨਾ ਹੈ ਇਸ ਤਰ੍ਹਾਂ ਪਿੰਡ ‘ਚ ਸਿਰਫ਼ ਇੱਕ ਕਿਸਾਨ ਦਾ ਨੁਕਸਾਨ ਹੋਣ ‘ਤੇ ਵੀ ਮੁਆਵਜ਼ਾ ਦੇਣ ਦੀ ਤਜਵੀਜ਼ ਹੈ ਸੋਕਾ ਹੋਣ ‘ਤੇ ਖੇਤ ਖਾਲੀ ਰਹਿ ਜਾਣ ‘ਤੇ ਵੀ ਮੁਆਵਜ਼ੇ ਦਾ ਪ੍ਰਬੰਧ ਕੀਤਾ ਗਿਆ ਹੈ ਬੀਮਾ ਸਕੀਮ ਚੰਗੀ ਹੈ ਤੇ ਪਹਿਲੀਆਂ ਸਕੀਮਾਂ ਨਾਲੋਂ ਕਿਤੇ ਵੱਧ ਵਜ਼ਨਦਾਰ ਹੈ ਪਰ ਖੇਤੀ ਦੇ ਵਿਕਾਸ ਸੰਕਟ ਨੂੰ ਦੂਰ ਕਰਨ ਲਈ ਜਿਣਸਾਂ ਦੇ ਵਾਜਬ ਭਾਅ ਦੇਣ ਦੇ ਨਾਲ -ਨਾਲ ਖੇਤੀ ਖਰਚੇ ਘਟਾਉਣ ‘ਤੇ ਜ਼ੋਰ ਦੇਣਾ ਪਵੇਗਾ ਬੀਮਾ ਸਕੀਮ ਕਿਸਾਨ ਨੂੰ ਬਚਾਉਂਦੀ ਹੈ ਪਰ ਭਾਅ ਤੇ ਸਹੀ ਮੰਡੀਕਰਨ ਹੀ ਕਿਸਾਨ ਨੂੰ ਖੁਸ਼ਹਾਲ ਬਣਾਵੇਗਾ ਕਿਸਾਨ ਨੂੰ ਬਚਾਉਣ ਤੋਂ ਵੱਧ ਲੋੜ ਉਸ ਦੇ ਧੰਦੇ ਨੂੰ ਮੁਨਾਫ਼ੇ ਵਾਲਾ ਬਣਾਇਆ ਜਾਵੇ ਦਰਅਸਲ ਫ਼ਸਲ ਦੀ ਤਬਾਹੀ ‘ਤੇ ਪੂਰਾ ਮੁਆਵਜ਼ਾ ਦੇਣ ਦਾ ਪ੍ਰਬੰਧ ਹੋਣਾ ਜ਼ਰੂਰੀ ਹੈ ਇਹ ਵੀ ਜ਼ਰੂਰੀ ਹੈ ਕਿ ਛੋਟੇ ਕਿਸਾਨਾਂ ਨੂੰ ਮਹਿੰਗੇ ਖੇਤੀ ਸੰਦਾਂ ਤੋਂ ਛੁਟਕਾਰਾ ਦਿਵਾਇਆ ਜਾਵੇ ਇਸ ਵਾਸਤੇ ਸਹਿਕਰਤਾ ਵਿਭਾਗ ਨੂੰ ਹੋਰ ਮਜ਼ਬੂਤ ਬਣਾਉਣ ਦੀ ਜ਼ਰੂਰਤ ਹੈ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਘਟਾ ਕੇ ਖੇਤੀ ਖਰਚੇ ਨੂੰ ਘਟਾਇਆ ਜਾ ਸਕਦਾ ਹੈ ਖੁਦਕੁਸ਼ੀਆਂ ਕਰਨ ‘ਤੇ ਮੁਆਵਜ਼ਾ ਦੇਣ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੈ ਕਿ ਕਿਸਾਨ ਖੇਤੀ ਤੋਂ ਸੰਤੁਸ਼ਟ ਹੋਵੇ ਤੇ ਖੁਦਕੁਸ਼ੀ ਬਾਰੇ ਸੋਚੇ ਹੀ ਨਾ ਅਜਿਹਾ ਪ੍ਰਬੰਧ ਕੀਤੇ ਜਾਣ ਦੀ ਸਰਕਾਰ ਤੋਂ ਆਸ ਕਰਨੀ ਚਾਹੀਦੀ ਹੈ